ਮੋਗਾ, 25 ਅਕਤੂਬਰ (ਜਸ਼ਨ ) ਇੱਕ ਪਾਸੇ ਜਿੱਥੇ ਵਾਹੀਯੋਗ ਜ਼ਮੀਨਾਂ ਘਰਾਂ ਦੀਆਂ ਬਿਲਡਿੰਗਾਂ ਹੇਠਾਂ ਹਰ ਵਰ੍ਹੇ 8 ਹਜ਼ਾਰ ਏਕੜ ਤੱਕ ਆਉਣ ਕਰਕੇ ਪੰਜਾਬ ਦੀ ਉਪਜਾਊ ਜ਼ਮੀਨ ਘੱਟ ਰਹੀ ਹੈ ਉੱਥੇ ਇੰਨ੍ਹਾਂ ਜ਼ਮੀਨਾਂ ਤੇ ਬਿਨ੍ਹਾਂ ਕਥਿਤ ਮੰਨਜ਼ੂਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੱਟੀਆਂ ਜਾ ਰਹੀਆਂ ਕਥਿਤ ਰਿਹਾਇਸ਼ੀ ਕਾਲੌਨੀਆਂ ਦੇ ਪਲਾਟ ਖ੍ਰੀਦ ਕੇ ਅੱਗੇ ਮਹਿੰਗੇ ਭਾਅ ਤੇ ਵੇਚਣ ਦੀ ਆੜ੍ਹ ਵਿਚ ਫ਼ਸਣ ਵਾਲੇ ਕਈ ’ਭੋਲੇ-ਭਾਲੇ’ ਲੋਕ ਇੰਨ੍ਹਾਂ ਕਾਲੌਨੀਆਂ ਵਿਚ ਪਲਾਟ ਲੈ ਕੇ ਆਪਣੇ ਆਪ ਨੂੰ ’ਠੱਗਿਆ- ਠੱਗਿਆਂ’ ਮਹਿਸੂਸ ਕਰ ਰਹੇ ਹਨ। ਇਹ ਵਰਤਾਰਾ ਬਿਨਾ ਸਿਆਸੀ ਸ਼ਹਿ ਦੇ ਸੰਭਵ ਨਹੀਂ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਗਰ ਨਿਗਮ ਮੋਗਾ ਦੀ ਹਦੁਦ ਵਿਚ ਬਣ ਰਹੀਆਂ ਇੰਨ੍ਹਾਂ ਕਾਲੌਨੀਆਂ ਤੋ ਇਲਾਵਾ ਧਰਮਕੋਟ ਸ਼ਹਿਰ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਖ਼ੇਤਰ ਵਿਚ ਵੀ ਇਹ ਵਰਤਾਰਾ ਚੱਲ ਰਿਹਾ ਹੈ ਪ੍ਰੰਤੂ ਮੋਗਾ ਸ਼ਹਿਰ ਦੀ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਕਥਿਤ ਤੌਰ ਤੇ ਰੋਜ਼ਾਨਾਂ ਸ਼ਹਿਰ ਵਿਚ ਬਿਨ੍ਹਾਂ ਮੰਨਜ਼ੁੂਰੀ ਬਣ ਰਹੇ ਛੋਟੇ ਛੋਟੇ ਘਰਾਂ ਅਤੇ ਦੁਕਾਨਾਂ ਤੱਕ ਨੂੰ ਨੋਟਿਸ ਕੱਢ ਰਹੇ ਹਨ ਇਸ ਮਾਮਲੇ ਤੇ ’ਚੁੱਪ’ ਕਿਉ ਹਨ ਇਹ ਆਪਣੇ ਆਪ ਵਿਚ ਵੱਡਾ ਸਵਾਲ ਹੈ। ਇਸ ਮਾਮਲੇ ਵਿਚ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜਦੋ ਕਿਸੇ ਬਿਲਡਰ ਨੇ ਕੋਈ ਕਾਲੌਨੀ ਕੱਟਣੀ ਹੁੰਦੀ ਹੈ ਤਾਂ ਉਸ ਵਲੋਂ ਜ਼ਮੀਨ ਦੀ ਖ੍ਰੀਦ ਮਗਰੋਂ ਇਹ ਲਾਜ਼ਮੀ ਹੁੰਦੀ ਹੈ ਕਿ ਉਸ ਸਾਰੀ ਜ਼ਮੀਨ ਦੀ ਰਜਿਸਟਰੀ ਕਰਵਾਈ ਜਾਵੇ ਤੇ ਇਸ ਮਗਰੋਂ ਇਸ ਜ਼ਮੀਨ ਦੀ ਸੀ ਐਲ ਯੁੂ ਫ਼ੀਸ (ਕਮਰੀਸ਼ਅਲ ਚੇਜ ਲੈਡ ਯੂਜ਼) ਫ਼ੀਸ ਭਰੀ ਜਾਵੇ ਤੇ ਇਸ ਦੇ ਨਾਲ ਹੀ ਰੇਰਾ ਵਲੋਂ ਇਸ ਦੀ ਮੰਨਜ਼ੁੂਰੀ ਮਿਲਦੀ ਹੈ ਇਸ ਤਹਿਤ 52 ਫ਼ੀਸਦੀ ਰਕਬਾ ਬਿਲਡਰ ਵਲੋਂ ਅੱਗੇ ਪਲਾਟ ਕੱਟ ਕੇ ਵੇਚਿਆ ਜਾ ਸਕਦਾ ਹੈ ਤੇ 48 ਫ਼ੀੋਸਦੀ ਰਕਬੇ ਵਿਚ ਸਕੂਲ, ਪਾਰਕ, ਸੀਵਰੇਜ ਟ੍ਰੀਟਮੈਟ ਪਲਾਟ ਤੇ ਹੋਰ ਬਹੁਤ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਸੂਤਰ ਆਖਦੇ ਹਨ ਕਿ ਮੋਗਾ ਸ਼ਹਿਰ ਦੇ ਵਾਰਡ ਨੰਬਰ 7, 9, ਜ਼ੀਰਾ ਰੋਡ, ਬੁੱਘੀਪੁਰਾ ਚੌਕ ਤੋਂ ਅੰਮ੍ਰਿਤਸਰ ਰੋਡ ਅਤੇ ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਸ਼ਹਿਰ ਵਿਖੇ ਕਾਲੌਨੀਆਂ ਕੱਟਣ ਵਾਲੇ ਵੱਡੇ ਬਿਲਡਰਾਂ ਨੇ ਨਿਯਮਾਂ ਦੀ ਕਥਿਤ ਅਣਦੇਖੀ ਕਰਕੇ ਬਿਨ੍ਹਾਂ ਸਾਰੀ ਜ਼ਮੀਨ ਦੀ ਰਜਿਸਟਰੀ ਕਰਵਾਏ, ਬਿਨ੍ਹਾਂ ਸੀ ਐਲ ਯੂ, ਬਿਨ੍ਹਾਂ ਚੌੜੀਆਂ ਸੜਕਾਂ ਦਾ ਰਕਬਾ ਛੱਡੇ ਤੇ ਹੋਰ ਨਿਯਮਾਂ ਦੀ ਅਣਦੇਖੀ ਕਰਕੇ ਕਥਿਤ ਸੱਤਾਧਾਰੀ ਧਿਰ ਦੇ ਜ਼ੋਰ ਤੇ ਕਾਲੌਨੀਆਂ ਕੱਟ ਕੇ ਅੱਗੇ ਪਲਾਟ ਵੇਚਣ ਦੀ ਮੁਹਿੰਮ ਆਰੰਭ ਦਿੱਤੀ ਹੈ, ਜਦੋਂਕਿ ਇਹ ਨਿਯਮਾਂ ਦੀ ਭਾਵੇ ’ਚਿੱਟੇ’ ਦਿਨ ਅਣਦੇਖੀ ਹੈ ਪ੍ਰੰਤੁੂ ਅੱਗੇ ਕੋਈ ਕਰਵਾਈ ਨਾਂ ਹੋਣ ਕਰਕੇ ਬਿਲਡਰ ਖੁਸ਼ ਹੋ ਕੇ ਅੱਗੇ ਦੀ ਅੱਗੇ ’ਭੋਲੇ- ਭਾਲੇ’ ਲੋਕਾਂ ਨੂੰ ਠੱਗ ਰਹੇ ਹਨ।
ਭਰੋਸੇਯੋਗ ਸੂਤਰ ਆਖਦੇ ਹਨ ਕਿ ਜਦੋਂ ਬਿਨ੍ਹਾਂ ਨਿਯਮਾਂ ਦੀ ਪਾਲਣਾ ਕੀਤੇ ਜਾ ਕੱਟੇ ਜਾ ਰਹੇ ਇੰਨ੍ਹਾਂ ਪਲਾਟਾਂ ਦੀ ਅੱਗੇ ਸੇਲ ਕਰਨ ਵੇਲੇ ਗ੍ਰਾਹਕ ਬਿਆਨਾ ਕਰਵਾਉਣ ਦੀ ਮੰਗ ਕਰਦਾ ਹੈ ਤਾਂ ਬਿਲਡਰਾਂ ਵਲੋਂ ਪੈਸੇ ਲੈ ਕੇ ਰਿਸੀਵਿੰਗ ਦੀ ਪਰਚੀ ਦਿੱਤੀ ਜਾਂਦੀ ਹੈ। ਮੋਗਾ ਸ਼ਹਿਰ ਤੇ ਜ਼ਿਲੇ ਵਿਚ ਵੱਡੇ ਕਾਰੋਬਾਰੀ ਅੱਜ ਕੱਲ ਕਾਲੌਨੀਆਂ ਕੱਟ ਕੇ ਬਿਨ੍ਹਾਂ ਨਿਯਮਾਂ ਦੀ ਪਾਲਣਾ ਕੀਤੇ ਲੋਕਾਂ ਦੇ ਪੈਸੇ ਨਾਲ ਧਨਾਢ ਬਣ ਰਹੇ ਹਨ।
ਪਤਾ ਲੱਗਾ ਹੈ ਕਿ ਇੰਨ੍ਹਾਂ ਕਾਲੌਨੀਆਂ ਤੇ ਖਾਲੀ ਪਲਾਟਾਂ ਦੀ ਖ੍ਰੀਦ ਕਰਕੇ ਕਈ ਬਿਲਡਰ ਇੰਨ੍ਹੀ ਦਿਨੀ ਬਿਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕੀਤੇ ਅੱਗੇ ਘਰ ਬਣਾ ਕੇ ਵੀ ਵੇਚਣ ਲੱਗੇ ਹਨ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਤੇ ਵੀ ਨਗਰ ਨਿਗਮ ਦੀ ਅਣਦੇਖੀ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਨਹੀਂ ਹੈ ਪ੍ਰੰਤੂ ਉਹ ਇਸ ਮਾਮਲੇ ਦੀ ਤਰੁੰਤ ਰਿਪੋਰਟ ਲੈ ਕੇ ਲੋੜੀਦੀ ਕਰਵਾਈ ਕਰਨਗੇ।
ਖ਼ਬਰਾਂ
ਅਣਅਧਿਕਾਰਤ ਕਾਲੋਨੀਆਂ ਕੱਟ ਕੇ ਬਿਲਡਰ ਸਿਉਂਕ ਵਾਂਗ ਖਾ ਰਹੇ ਨੇ ਪੰਜਾਬ ਦੀ ਜ਼ਮੀਨ ,ਲੋਕਾਂ ਨੂੰ ਵੀ ਬਣਾ ਰਹੇ ਲੁੱਟ ਦਾ ਨਿਸ਼ਾਨਾ,ਪ੍ਰਸ਼ਾਸਨ ਕੁੰਭ ਦੀ ਨੀਂਦ ਸੁੱਤਾ
26 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



