ਧਰਮਕੋਟ , 25 ਅਕਤੂਬਰ (ਜਸ਼ਨ )– ਪਿਛਲੇ ਅੱਠ ਮਹੀਨਿਆ ਤੋਂ ਲਗਾਤਾਰ ਸਾਈਕਲ ਚਲਾ ਰਹੇ ਪੱਛਮੀ ਬੰਗਾਲ ਦੇ ਐੱਸ ਕੇ ਮੁਨਸ਼ੀ ਜੀ ਦੇ ਮੋਗਾ ਪਹੁੰਚਣ ਤੇ ਇਲੈਕਟ੍ਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਂਨ ਡਾ ਜਗਤਾਰ ਸਿੰਘ ਸੇਖੋਂ, ਕੋਰ ਕਮੇਟੀ ਮੇਂਬਰ ਡਾ ਜਗਮੋਹਣ ਸਿੰਘ ਧੂੜਕੋਟ, ਪ੍ਰੈਸ ਸਕੱਤਰ ਡਾ ਅਵਤਾਰ ਸਿੰਘ ਦੇਵਗਨ ਅਤੇ ਡਾ. ਸੁਖਮੰਦਰ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਸਮੇਂ ਮੁਨਸ਼ੀ ਜੀ ਨੇ ਦੱਸਿਆ ਕਿ ਉਹ ਪਿਛਲੇ 8 ਮਹੀਨਿਆ ਨੂੰ ਸਾਈਕਲ ਯਾਤਰਾ ਤੇ ਹਨ ਅਤੇ ਇਹ ਉਹਨਾਂ ਦਾ ਦੂਸਰਾ ਭਾਗ ਹੈ ਜੋ ਕਿ 2 ਅਕਤੂਬਰ ਤੋਂ ਸੁਰੂ ਹੋਇਆ ਹੈ। ਉਹ ਭਾਰਤ ਦਰਸ਼ਨ ਦੇ ਨਾਲ ਨਾਲ ਤਿਨ ਸੰਦੇਸ਼ ਦੇ ਰਹੇ ਹਨ। ਉਹਨਾਂ ਮੋਗਾ ਲਾਈਫ ਕੇਅਰ ਇਲੈਕਟ੍ਰੋਹੋਮਿਉਪੈਥਿਕ ਸੈਂਟਰ ਅਤੇ ਸਰਕਾਰੀ ਸਕੂਲ ਵਿੱਚ ਬੱਚਿਆ ਨੂੰ ਆਪਣੇ ਸਾਈਕਲ ਦੇ ਸਫਰ ਤੋਂ ਜਾਣੂ ਕਰਵਾਇਆ ਅਤੇ ਪਾਣੀ ਬਚਾਉਣ, ਯੋਗਾ ਕਰਨ ਅਤੇ ਤੁਹਾਡੇ ਕੋਲ ਪਏ ਵਾਧੂ ਸਮਾਨ ਚਾਹੇ ਕੱਪੜਾ, ਬੂਟ, ਭੋਜਨ ਆਦਿ ਨੂੰ ਜਰੂਰਤਮੰਦ ਨੂੰ ਸੋਪਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਉਹਨਾਂ ਨਸ਼ਿਆ ਤੋਂ ਬਚਣ, ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਡਾ ਜਗਤਾਰ ਸਿੰਘ ਸੋਖੋਂ ਨੇ ਬੇਨਤੀ ਕੀਤੀ ਕਿ ਆਪਾਂ ਸਭ ਵੀ ਇਸ ਤਰਾਂ ਦੇ ਉਪਰਾਲੇ ਕਰੀਏ ਤਾਂ ਜੋ ਇੱਕ ਵਧੀਆ ਸੰਦੇਸ ਹਰ ਇੱਕ ਤੱਕ ਪਹੁੰਚ ਸਕੇ। ਇਸ ਸਮੇਂ ਮਾਸਟਰ ਤੇਜਵੰਤ ਸਿੰਘ, ਅਰੁਣ ਕੁਮਾਰ, ਜਸ਼ਨਦੀਪ ਸਿੰਘ, ਸਟਾਫ ਮੈਂਬਰ ਆਦਿ ਹਾਜਰ ਸਨ।
ਖ਼ਬਰਾਂ
ਭਾਰਤ ਦਰਸਨ ਯਾਤਰਾ ਦੇ ਸਫਰ 'ਤੇ ਪੱਛਮੀ ਬੰਗਾਲ ਤੋਂ ਸਾਈਕਲ ਸਵਾਰ ਦੇ ਮੋਗਾ ਪਹੁੰਚਣ 'ਤੇ ਨਿੱਘਾ ਸਵਾਗਤ
* ਪਾਣੀ ਬਚਾਉ, ਯੋਗਾ ਕਰੋ ਤੇ ਫਾਲਤੂ ਸਮਾਨ ਜਰੂਰਤਮੰਦ ਨੂੰ ਸੌਪਣ ਦਾ ਸੰਦੇਸ਼ ਲੈ ਕੇ ਨਿੱਕਲਿਆ ਹੈ ਸਾਈਕਲ ਸਵਾਰ
26 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



