ਮੋਗਾ,25 ਅਕਤੂਬਰ (ਜਸ਼ਨ ) ਮਾਨਸਾ ਵਿਖੇ ਸ਼ਹੀਦ ਪਰਮਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਲੱਗੇ ਧਰਨੇ ਵਿਚ ਸ਼ਾਮਿਲ ਹੋਣ ਉਪਰੰਤ ਮਾਨਸਾ ਤੋਂ ਵਾਪਸ ਆਉਂਦੇ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਮੌਕੇ ਉਹਨਾਂ ਨਾਲ ਸਰਕਲ ਪ੍ਰਧਾਨ ਗੁਰਦੀਪ ਸਿੰਘ ਚੜਿੱਕ ਅਤੇ ਹੋਰ ਆਗੂ ਵੀ ਗੱਡੀ ਵਿਚ ਸਵਾਰ ਸਨ। ਹਾਦਸੇ ਦੌਰਾਨ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਪਰ ਰਾਹਤ ਦੀ ਗੱਲ ਇਹ ਰਹੀ ਕਿ ਸਾਰੇ ਆਗੂ ਵਾਲ-ਵਾਲ ਬਚ ਗਏ। ਦਵਿੰਦਰ ਸਿੰਘ ਰਣੀਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਹਮਣੇ ਤੋਂ ਆ ਰਹੀ ਕਾਰ ਦੇ ਡਰਾਈਵਰ ਨੂੰ ਸ਼ਾਇਦ ਨੀਂਦ ਆ ਗਈ ਹੋਵੇਗੀ ਕਿ ਉਹ ਆਪਣਾ ਪਾਸਾ ਛੱਡ ਕੇ ਸਿੱਧਾ ਰਣੀਆਂ ਦੀ ਕਾਰ ਵਿਚ ਆ ਟਕਰਾਇਆ ਪਰ ਰਣੀਆਂ ਦੀ ਮਜਬੂਤ ਗੱਡੀ ਕਰਕੇ ਸਟ ਫ਼ੇਟ ਤੋਂ ਬਚਾਅ ਰਿਹਾ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਖ ਵੱਖ ਆਗੂ ਦਵਿੰਦਰ ਸਿੰਘ ਰਣੀਆਂ ਦੀ ਰਿਹਾਇਸ਼ ਤੇ ਆਏ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਰਾਣੀਆਂ ਸਹੀ ਸਲਾਮਤ ਨੇ। ਇਸ ਟਾਮ ਇਲਾਵਾ ਗੁਰਵਿੰਦਰ ਸਿੰਘ ਮੈਂਬਰ ਮੰਡੀਰਾ ਵਾਲਾ ਨਵਾਂ ਅਤੇ ਜਗਸੀਰ ਸਿੰਘ ਸੀਰਾ ਚੜਿੱਕ ਸਮੇਤ ਸਾਥੀ ਗੁਰਦੀਪ ਸਿੰਘ ਚੜਿੱਕ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਆਗੂਆਂ ਦੀ ਸੁੱਖ-ਸਾਂਦ ਪੁੱਛੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਵੱਡੇ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਘਟਨਾ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਸਾਥੀਆਂ ਨੇ ਆਗੂਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ।

ਹਾਦਸਾਗ੍ਰਸਤ ਗੱਡੀਆਂ