ਮੋਗਾ, 25 ਅਕਤੂਬਰ (ਜਸ਼ਨ ):ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੀ ਟੀਮ ਨੇ ਪਿੰਡ ਚੜਿੱਕ ਦੇ ਕੋਠੇ ਵਿੱਚ ਕੀਤੀ ਪ੍ਰਭਾਵਸਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਲਹਿਰ ਚੱਲ ਰਹੀ ਹੈ। ਇਸ ਦੇ ਡਰੋਂ ਹੀ ਸਰਕਾਰਾਂ ਬੰਦੀ ਸਿੰਘਾਂ ਨੂੰ ਜੇਲ੍ਹ ਅੰਦਰ ਬੰਦ ਰੱਖ ਕੇ ਸਰਕਾਰ ਬਣਨ ਵਾਲਾ ਰਾਸਤਾ ਰੋਕਣਾ ਚਾਹੁੰਦੀ ਹੈ ਜਦਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵਕਤ ਸਭ ਤੋਂ ਵੱਡਾ ਕਹਿਰ ਨਸ਼ਿਆਂ ਦਾ ਹੈ ਹਰ ਪਾਰਟੀ ਨੇ ਇਸ 'ਤੇ ਸਿਆਸਤ ਕੀਤੀ ਹੈ। ਜੋ ਬੂਟਾ ਨਸ਼ਿਆਂ ਦਾ ਅਕਾਲੀ ਸਰਕਾਰ ਨੇ ਲਗਾਇਆ ਸੀ ਕਾਂਗਰਸ ਨੇ ਉਸ ਨੂੰ ਪਾਣੀ ਦਿੱਤਾ ਅਤੇ ਆਮ ਆਦਮੀ ਪਾਰਟੀ ਉਸ ਦਰੱਖਤ ਦੀ ਛਾਂ ਹੇਠ ਬੈਠੀ ਹੈ ਅਤੇ ਹੁਣ ਇਸ ਨਸ਼ੇ ਨਾਮੀ ਦਰਖਤ ਨੂੰ ਵਾਰਿਸ ਪੰਜਾਬ ਦੇ ਜੜ੍ਹਾ ਤੋਂ ਪੁੱਟਣਗੇ।
ਦਵਿੰਦਰ ਸਿੰਘ ਰਣੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਯੁੱਧ ਨਸ਼ਿਆਂ ਵਿਰੁੱਧ ਦੀਆਂ ਫੋਕੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਇਸੇ ਏਜੰਡੇ ਤੇ ਇਨ੍ਹਾਂ ਨੇ ਸਰਕਾਰ ਬਣਾਈ ਸੀ। ਹੋਇਆ ਉਲਟ ਇਸ ਵਕਤ ਪੰਜਾਬ ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਗਿਣਤੀ ਸਿਖਰ 'ਤੇ ਪਹੁੰਚ ਚੁੱਕੀ ਹੈ ਪਰ ਪੰਜਾਬ ਸਰਕਾਰ ਕਥਿਤ ਤੌਰ 'ਤੇ ਇਨ੍ਹਾਂ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਕੁਦਰਤੀ ਮੌਤਾਂ ਦੱਸ ਕੇ ਪਰਦਾ ਪਾ ਰਹੀ ਹੈ ਜਦੋਂਕਿ ਹਕੀਕਤ ਹੋਰ ਹੈ ਸਿਆਸੀ ਲੋਕਾਂ ਦੀ ਕਥਿਤ ਸ਼ਹਿ ਤੋਂ ਬਗੈਰ ਨਸ਼ੇ ਦਾ ਕਾਰੋਬਾਰ ਨਹੀਂ ਚੱਲ ਸਕਦਾ।
ਭਰਾ ਜਗਜਿੰਦਰ ਸਿੰਘ ਬੁੱਕਣ ਵਾਲਾ ਨੇ ਹਲਕਾ ਮੋਗਾ ਤੋਂ ਉਮੀਦਵਾਰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਇੱਕੋ ਇੱਕ ਹੀ ਹੱਲ ਹੈ "ਅਕਾਲੀ ਦਲ ਵਾਰਿਸ ਪੰਜਾਬ ਦੇ" ਦੀ ਸਰਕਾਰ ਬਣਾਈ ਜਾਵੇ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਕਲ ਪ੍ਰਧਾਨ ਗੁਰਮੇਲ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਸਤਨਾਮ ਸਿੰਘ ਖਾਲਸਾ, ਬਲਦੇਵ ਸਿੰਘ ਬੱਬੂ, ਸੁਖਮੰਦਰ ਸਿੰਘ ਖਾਲਸਾ,ਡਾ.ਲਵਜੀਤ ਸਿੰਘ ਗੁਰਦੇਵ ਸਿੰਘ ਸਰਪੰਚ, ਮੁਖਤਿਆਰ ਸਿੰਘ, ਗੁਰਚਰਨ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਨੋਜਵਾਨ ਅਤੇ ਪਿੰਡ ਵਾਸੀ ਹਾਜ਼ਰ ਸਨ।
ਖ਼ਬਰਾਂ
ਵਿਧਾਨ ਸਭਾ ਹਲਕਾ ਮੋਗਾ ਅੰਦਰ ਬਣਨ ਲੱਗੀ "ਭਾਈ ਗੁਰਮੀਤ ਸਿੰਘ ਬੁੱਕਣ ਵਾਲਾ" ਦੀ ਲਹਿਰ
26 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



