ਜ਼ੀਰਾ 10 ਸਤੰਬਰ (ਤੀਰਥ ਸਨੇਰ): ਪੰਜਾਬ ਵਿੱਛ ਵਿਗੜ ਰਹੀ ਕਾਨੂੰਨ-ਵਿਵਸਥਾ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਸੱਦੇ 'ਤੇ ਅੱਜ ਫ਼ਿਰੋਜ਼ਪੁਰ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਅਮਰਦੀਪ ਸਿੰਘ ਆਸ਼ੂ ਬਾਂਗੜ ਹਲਕਾ ਇੰਚਾਰਜ਼, ਫ਼ਿਰੋਜ਼ਪੁਰ ਦਿਹਾਤੀ, ਮਹਿਕਦੀਪ ਸਿੰਘ ਜ਼ੀਰਾ ਸਕੱਤਰ, ਪੰਜਾਬ ਯੂਥ ਕਾਂਗਰਸ ਅਤੇ ਕਰਨ ਬਰਾੜ ਪ੍ਰਧਾਨ, ਜ਼ਿਲ੍ਹਾ ਫ਼ਿਰੋਜ਼ਪੁਰ ਯੂਥ ਕਾਂਗਰਸ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਮਰਦੀਪ ਸਿੰਘ ਆਸ਼ੂ ਬਾਂਗੜ, ਮਹਿਕਦੀਪ ਸਿੰਘ ਜ਼ੀਰਾ ਅਤੇ ਕਰਨ ਬਰਾੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੰਗਰੂਰ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਚੱਲ ਰਹੇ ਸਮਾਗਮ ਦੌਰਾਨ ਸਰਕਾਰ ਤੋਂ ਸਵਾਲ ਪੁੱਛਣ ਵਾਲੇ ਇੱਕ ਆਮ ਨਾਗਰਿਕ ਗੁਲਜ਼ਾਰ ਸਿੰਘ ਨੂੰ ਕਥਿਤ ਤੌਰ ’ਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਅਤਿ ਪਰੇਸ਼ਾਨ ਕੀਤਾ ਗਿਆ। ਇਸੇ ਪਰੇਸ਼ਾਨੀ ਦੇ ਚਲਦਿਆਂ ਗੁਲਜ਼ਾਰ ਸਿੰਘ ਵੱਲੋਂ ਸਮਾਗਮ ਦੌਰਾਨ ਹੀ ਖੁਦਕੁਸ਼ੀ ਵਰਗਾ ਖ਼ੌਫ਼ਨਾਕ ਕਦਮ ਚੁੱਕ ਲਿਆ ਗਿਆ, ਜੋ ਕਿ ਪੰਜਾਬ ਦੀ ਰਾਜਨੀਤੀ ਅਤੇ ਲੋਕਤੰਤਰ ਲਈ ਅਤਿ ਮੰਦਭਾਗੀ ਤੇ ਦੁਖਦਾਈ ਘਟਨਾ ਹੈ।ਕਾਂਗਰਸੀ ਆਗੂਆਂ ਨੇ ਲੁਧਿਆਣਾ ਬਾਈਪਾਸ ਚੌਕ ਵਿਖੇ ਵਾਪਰੀ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜੁੱਤੀਆਂ ਦਾ ਹਾਰ ਪਾ ਕੇ ਘਿਨਾਉਣੀ ਹਰਕਤ ਕੀਤੀ ਗਈ ਹੈ, ਜਿਸ ਨਾਲ ਪੂਰੇ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਡੂੰਘੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਅੱਜ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਕਰਨਾ ਇੱਕ ਆਮ ਵਿਅਕਤੀ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਦੂਜੇ ਪਾਸੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ਼ ਡਾ. ਸਮ੍ਰਿਤੀ ਰੰਜਨ ਅਤੇ ਪ੍ਰਧਾਨ ਸ਼ੁਵਮ ਸ਼ਰਮਾ ਸ਼ੁਭੀ ਦੇ ਨਿਰਦੇਸ਼ਾਂ ਅਨੁਸਾਰ, ਗੁਲਜ਼ਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਲੁਧਿਆਣਾ ਦੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਗੋਪੀ ਔਲਖ ਵਜ਼ੀਦਪੁਰ, ਡਾ. ਜੋਤੀ ਗੁਰੂ ਹਰ ਸਹਾਏ, ਬਲੀ ਸਿੰਘ ਹਲਕਾ ਪ੍ਰਧਾਨ, ਫ਼ਿਰੋਜ਼ਪੁਰ ਸ਼ਹਿਰੀ ਯੂਥ ਕਾਂਗਰਸ, ਜੋਬਨਪ੍ਰੀਤ ਸਿੰਘ ਹਲਕਾ ਵਾਈਸ ਪ੍ਰਧਾਨ, ਫ਼ਿਰੋਜ਼ਪੁਰ ਸ਼ਹਿਰੀ ਯੂਥ ਕਾਂਗਰਸ, ਪਰਮਿੰਦਰ ਸਿੰਘ ਲਾਡਾ ਜਨਰਲ ਸੈਕਟਰੀ, ਪੰਜਾਬ ਯੂਥ ਕਾਂਗਰਸ, ਸੁਖਵੰਤ ਸਿੰਘ ਸੋਨੂੰ ਜਨਰਲ ਸੈਕਟਰੀ, ਜ਼ਿਲ੍ਹਾ ਫ਼ਿਰੋਜ਼ਪੁਰ ਯੂਥ ਕਾਂਗਰਸ, ਹਰਮਨਪ੍ਰੀਤ ਸਿੰਘ ਸਾਈਆਂਵਾਲਾ, ਜਸ਼ਨਦੀਪ ਸਿੰਘ ਐੱਨ.ਐੱਸ.ਯੂ.ਆਈ. ਫ਼ਿਰੋਜ਼ਪੁਰ, ਜਸਕਰਨ ਸਿੰਘ ਬਸਤੀ ਸ਼ਮੇਵਾਲੀ, ਸ਼ੇਰ ਸਿਆਲ ਕਾਮਲਵਾਲਾ, ਭਿੰਦਰ ਧਾਲੀਵਾਲ ਆਸ਼ੀਕੇ, ਗੋਰਾ ਸਦੱਰਵਾਲਾ, ਅੰਗਰੇਜ਼ ਘੁਦੂਵਾਲਾ, ਗੁਰਦਿਆਲ ਸਿੰਘ ਫੇਮੀਵਾਲਾ, ਕਰਮਜੀਤ ਸਿੰਘ ਹੋਲਾਂਵਾਲੀ, ਮਨਪ੍ਰੀਤ ਸਿੰਘ ਹਾਮਦਵਾਲਾ, ਗੁਰਲਾਭ ਸਿੰਘ ਕੁਤਬਪੁਰਾ, ਹਰਜੀਤ ਭੁੱਲਰ, ਰਵਿੰਦਰ ਸਿੰਘ ਤੂਤ, ਜੋਬਨਪ੍ਰੀਤ ਧਾਲੀਵਾਲ, ਪੁਸ਼ਪਿੰਦਰ ਸੰਧੂ ਮਮਦੋਟ, ਕਮਲ ਪਿਆਰੇਆਣਾ, ਹਰਦੀਪ ਸਿੰਘ ਬਿੱਟੂ, ਗੁਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਸਰਪੰਚ, ਤਰਸੇਮ ਸਰੋਆ, ਮਨਦੀਪ ਥਿੰਦ, ਗਗਨ ਗਾਮੇ ਵਾਲਾ, ਬਲਜਿੰਦਰ ਸਿੰਘ ਮਮਦੋਟ, ਰਮਨਦੀਪ ਟੈਨੀ, ਆਸ਼ਾ ਸਿੰਘ ਅਤੇ ਬਾਜ ਸਿੰਘ ਸਮੇਤ ਵੱਡੀ ਗਿਣਤੀ 'ਚ ਯੂਥ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।