ਜਿਲਾ ਗੁਰਦਾਸਪੁਰ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੀਨਾਨਗਰ ਦੇ ਪਿੰਡ ਡੀਡਾ ਸਾਸੀਆ ਦੇ ਦੋ ਨਸ਼ਾ ਤਸਕਰਾਂ ਦੀ ਨਸ਼ੇ ਦੀ ਆਮਦਨ ਨਾਲ ਬਣਾਈ ਗਈ ਜਾਇਦਾਦ ਤੇ ਪੀਲਾ ਪੰਜਾ ਚਲਾਇਆ ਗਿਆ ਹੈ। ਵਿਜੇ ਅਤੇ ਹਰੀਸ਼ ਨਾਮਕ ਇਹਨਾਂ ਨਸ਼ਾ ਤਸਕਰਾਂ 'ਤੇ ਨਸ਼ਾ ਤਸਕਰੀ ਦੇ ਵੱਖ-ਵੱਖ 14 ਮਾਮਲੇ ਦਰਜ ਸਨ ਅਤੇ ਇਹਨਾਂ ਵੱਲੋਂ ਹਿਊਮਨ ਵਾਟਰ ਰਿਸੋਰਸ ਵਿਭਾਗ ਦੀ ਜ਼ਮੀਨ ਤੇ ਨਾਜਾਇਜ਼ ਉਸਾਰੀ ਵੀ ਕੀਤੀ ਗਈ ਸੀ ਜਿਸ ਦੇ ਖਿਲਾਫ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ, ਦੀਨਾ ਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਇਹਨਾਂ ਦੀ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈ ਗਈ ਜਾਇਦਾਦ ਨਸ਼ਟ ਕੀਤੀ।
ਜ਼ਿਲਾ ਪੁਲਿਸ ਮੁਖੀ ਆਦਿਤਿਆ ਨੇ ਕਿਹਾ ਕਿ ਪੁਲਿਸ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਿਲ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ ਨਹੀਂ ਰਹੀ ਹੈ ਅਤੇ ਲਗਾਤਾਰ ਕਾਰਵਾਈਆਂ ਜਾਰੀ ਹਨ । ਅੱਜ ਵੀ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਢਾਹੀਆਂ ਗਈਆਂ ਹਨ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
ਖ਼ਬਰਾਂ
ਦੋ ਨਸ਼ਾ ਤਸਕਰਾਂ ਦੀ ਜਾਇਦਾਦ ਤੇ ਚਲਾਇਆ ਪੀਲਾ ਪੰਜਾ,ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ
* ਯੁੱਧ ਨਸ਼ਿਆਂ ਵਿਰੁੱਧ
7 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



