ਮਾਨਸਾ, 4 ਨਵੰਬਰ (ਜੋਗਿੰਦਰ ਸਿੰਘ ਮਾਨ ) ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੌਰਾਨ 14 ਤੇ 15 ਅਕਤੂਬਰ ਨੂੰ ਮਾਨਸਾ ਸ਼ਹਿਰ ਚ ਵਾਪਰੀਆਂ ਘਟਨਾਵਾਂ, ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੀ ਦੁਕਾਨ ਢਾਹੁਣ ਨੂੰ ਲੈ ਕੇ ਥਾਣਾ ਸਿਟੀ -2 ਦੀ ਪੁਲਿਸ ਨੇ 1000 ਦੇ ਕਰੀਬ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।ਇਸ ਵਿਚ ਜੇ ਸੀ ਬੀ ਮਸ਼ੀਨ ਨਾਲ ਮੈਡੀਕਲ ਹਾਲ ਦੀ ਇਮਾਰਤ ਢਾਹੁਣ ਢਾਹੁਣ ਦੇ ਦੋਸ਼ ਹਨ।ਜਿਸ ਵਿਚ ਧਾਰਾਵਾਂ 326 (9),324(5),191(2) ਅਤੇ 190ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਇਸ ਦੇ ਇਲਾਵਾ ਮਾਨਯੋਗ ਹਾਈਕੋਰਟ ਨੇ ਵੀ ਇਸਦਾ ਜਵਾਬ ਮੰਗਿਆ ਹੈ ਕਿ ਅਸ਼ਵਨੀ ਕੁਮਾਰ ਦੀ ਦੁਕਾਨ ਕਿਹੜੇ ਕਾਨੂੰਨ ਤਹਿਤ ਢਾਹੀ ਗਈ ਹੈ,ਜਿਸ ਤੇ ਅਗਲੀ ਸੁਣਵਾਈ 15 ਦਸੰਬਰ ਨੂੰ ਹੋਣੀ ਹੈ।
ਓਧਰ ਮਾਨਸਾ ਵਿੱਚ ਸੀਬੀਆਈ ਟੀਮ ਵੱਲੋਂ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਦੀ ਜਾਂਚ ਮੁੜ ਆਰੰਭ ਕਰ ਦਿੱਤੀ ਗਈ ਹੈ। ਢਾਹੀ ਗਈ ਦੁਕਾਨ ਨੂੰ ਜੇਸੀਬੀ ਨਾਲ ਚੁੱਕਿਆ ਜਾ ਰਿਹਾ ਹੈ ਪੂਰਾ ਮਲਬਾ।
ਮਾਨਸਾ ਵਿੱਚ ਸੀਬੀਆਈ ਦੀ ਟੀਮ ਵੱਲੋਂ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਵਿੱਚੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਕਾਰਵਾਈ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੀ ਘਟਨਾ ਸਥਾਨ ’ਤੇ ਮੌਜੂਦ ਹਨ।
ਜਾਣਕਾਰੀ ਅਨੁਸਾਰ, ਅਜੇ ਤੱਕ ਪੰਜਾਬ ਪੁਲਿਸ ਅਤੇ ਸੀਬੀਆਈ ਨੂੰ ਅਸ਼ਵਨੀ ਕੁਮਾਰ ਵੱਲੋਂ ਚਲਾਈ ਗਈ ਪਹਿਲੀ ਗੋਲੀ ਸਬੰਧੀ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਦੇ ਚੱਲਦਿਆਂ ਹੁਣ ਜੇਸੀਬੀ ਮਸ਼ੀਨ ਦੀ ਮਦਦ ਨਾਲ ਦੁਕਾਨ ਦਾ ਪੂਰਾ ਮਲਬਾ ਚੁੱਕਿਆ ਜਾ ਰਿਹਾ ਹੈ, ਤਾਂ ਜੋ ਉਸ ਵਿੱਚੋਂ ਅਹਿਮ ਸਬੂਤ ਇਕੱਠੇ ਕੀਤੇ ਜਾ ਸਕਣ।
ਘਟਨਾ ਨਾਲ ਜੁੜੇ ਸਬੂਤਾਂ ਦੀ ਭਾਲ ਲਈ ਜਾਂਚ ਟੀਮਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਖ਼ਬਰਾਂ
ਪਰਵਿੰਦਰ ਝੋਟਾ ਕਤਲ ਮਾਮਲਾ;ਅਸਵਨੀ ਦੀ ਦੁਕਾਨ ਢਾਹੁਣ ਨੂੰ ਲੈ ਕੇ ਕਰੀਬ 1000 ਵਿਅਕਤੀਆਂ ਤੇ ਮਾਮਲਾ ਦਰਜ, ਮਾਨਸਾ ਵਿਖੇ ਸੀਬੀਆਈ ਦੀ ਟੀਮ ਮੁੜ ਪੁੱਜੀ
* ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਵਿੱਚੋਂ ਅਸ਼ਵਨੀ ਕੁਮਾਰ ਵੱਲੋਂ ਚਲਾਈ ਗਈ ਪਹਿਲੀ ਗੋਲੀ ਸਬੰਧੀ ਕੋਈ ਸਬੂਤ ਨਹੀਂ ਮਿਲਿਆ
4 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



