ਗੜ੍ਹਦੀਵਾਲਾ,6 ਅਗਸਤ (ਬਖਸ਼ੀ ) ਕਸਬੇ ਦੇ ਨਜ਼ਦੀਕੀ ਪਿੰਡ ਮੱਲੀਆਂ ਦੇ ਇੱਕ ਨੌਜਵਾਨ ਦੀ ਮਨੀ ਮਹੇਸ਼ ਜਾਂਦੇ ਸਮੇਂ ਉਨ੍ਹਾਂ ਦੀ ਥਾਰ ਗੱਡੀ ਤੇ ਪਹਾੜੀ ਤੋਂ ਪੱਥਰ ਡਿੱਗ ਨਾਲ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮੱਖਣ ਸਿੰਘ (40) ਪੁੱਤਰ ਸਰਵਣ ਸਿੰਘ ਨਿਵਾਸੀ ਪਿੰਡ ਮੱਲੀਆਂ ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਚਲਦਿਆਂ ਹੀ ਪਿੰਡ ਵਿੱਚ ਸੋਕ ਦੀ ਲਹਿਰ ਦੌੜ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮੱਖਣ ਸਿੰਘ ਸੰਗਤਰੇ ਦੇ ਬਾਗ਼ ਖਰੀਦਣ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨੀਂ ਉਹ ਚੰਬਾ ਦੇ ਸੰਗਤਰੇ ਦੇ ਵਪਾਰੀਆਂ ਨਾਲ ਮਨੀ ਮਹੇਸ਼ ਦੀ ਯਾਤਰਾ ਤੇ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨਾਂ ਦੀ ਥਾਰ ਗੱਡੀ ਚੰਬਾ ਜ਼ਿਲ੍ਹੇ ਦੇ ਮੇਹਲਾ ਇਲਾਕੇ ਦੇ ਬਕਾਨੀ ਪੁਲ ਤੇ ਪਹੁੰਚੀ ਤਾਂ ਪਹਾੜੀ ਤੋਂ ਇੱਕ ਵੱਡਾ ਪੱਥਰ ਉਨ੍ਹਾਂ ਦੀ ਥਾਰ ਗੱਡੀ ਤੇ ਆ ਡਿੱਗਿਆ। ਇਸ ਹਾਦਸੇ ਦੌਰਾਨ ਗੱਡੀ ਚ ਸਵਾਰ ਮੱਖਣ ਸਿੰਘ ਦੇ ਸਿਰ ਤੇ ਗਹਿਰੀ ਸੱਟ ਬੱਜਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਥਾਰ ਗੱਡੀ ਚ ਸਵਾਰ 4 ਹੋਰ ਵਿਅਕਤੀ ਬਾਲ ਬਾਲ ਬਚ ਗਏ। ਮੱਖਣ ਸਿੰਘ ਦਾ ਮ੍ਰਿਤਕ ਸਰੀਰ ਅੱਜ ਉਨ੍ਹਾਂ ਦੇ ਪਿੰਡ ਮੱਲੀਆਂ ਵਿਖੇ ਲਿਆਂਦਾ ਗਿਆ। ਜਿਥੇ ਕਿ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਅੰਤਿਮ ਸੰਸਕਾਰ ਚ ਸ਼ਾਮਿਲ ਇਲਾਕੇ ਦੀਆਂ ਤਮਾਮ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦੀ ਸੰਵੇਦਨਾ ਪ੍ਰਗਟ ਕੀਤੀ ਗਈ।
ਖ਼ਬਰਾਂ
ਮਨੀ ਮਹੇਸ਼ ਜਾਂਦੇ ਸਮੇਂ ਥਾਰ ਗੱਡੀ ਤੇ ਪਹਾੜੀ ਤੋਂ ਪੱਥਰ ਡਿੱਗਾ , ਨੌਜਵਾਨ ਦੀ ਮੌਤ ,ਚਾਰ ਬਾਲ ਬਾਲ ਬਚੇ
6 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



