ਰੂਪਨਗਰ 16 ਮਈ ( ਜਸ਼ਨ )

ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਲੈਵਲ 1573.56 ਫੁੱਟ ਨੋਟ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਸਾਲ ਅੱਜ ਦਿਨ ਇਹ ਲੈਵਲ 1558. 45 ਫੁੱਟ ਦਰਜ ਕੀਤਾ ਗਿਆ ਸੀ।
ਅੱਜ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ 17256 ਕਿਉਸਿਕ ਹੈ ਜਦੋਂ ਕਿ ਪਿਛਲੇ ਸਾਲ ਅੱਜ ਦਿਨ 40378 ਕਿਉਸਿਕ ਪਾਣੀ ਆ ਰਿਹਾ ਸੀ।
ਦੂਜੇ ਪਾਸੇ ਡੈਮ ਵਿਚੋਂ 29106 ਕਿਉਸੀਕ ਪਾਣੀ ਕੁੱਲ ਮਿਲਾ ਕੇ ਛੱਡਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਭਾਖੜਾ ਡੈਮ ਦੇ ਵਿੱਚ 1680 ਫੁੱਟ ਪਾਣੀ ਰੱਖਣ ਦੀ ਸਮਰੱਥਾ ਹੈ, ਅਤੇ ਇਸ ਵੇਲੇ ਭਾਖੜਾ ਡੈਮ ਦਾ ਲੈਵਲ ਖਤਰੇ ਦੇ ਨਿਸ਼ਾਨ ਤੋਂ 106 ਫੁੱਟ ਹੇਠਾਂ ਹੈ।