ਮੋਗਾ 28 ਅਕਤੂਬਰ (ਜਸ਼ਨ ) ਆਦਿ ਧਰਮ ਸਮਾਜ (ਰਜਿ.) ਭਾਰਤ, ਜ਼ਿਲ੍ਹਾ ਮੋਗਾ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਅਤੇ ਦਵਾਈਆਂ ਵੰਡਣ ਦਾ ਪ੍ਰਬੰਧ ਕੀਤਾ ਗਿਆ। ਇਹ ਕੈਂਪ ਨਜ਼ਦੀਕ ਗੁਰਦੁਆਰਾ ਛੇਵੀਂ ਪਾਤਸ਼ਾਹੀ, ਭਗਵਾਨ ਵਾਲਮੀਕਿ ਧਰਮਸ਼ਾਲਾ, ਬੁੱਕਣਵਾਲਾ ਰੋਡ, ਮੋਗਾ ਵਿਖੇ ਲਗਾਇਆ ਗਿਆ।
ਇਹ ਕੈਂਪ ਲਈ ਸ੍ਰੀ ਸਤਿਆ ਸਾਈਂ ਮੁਰਲੀਧਰ (ਐੱਸ.ਐੱਸ.ਐੱਮ.ਡੀ.) ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਜੀ.ਟੀ. ਰੋਡ, ਦੁਨੇਕੇ,ਮੋਗਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਆਦਿ ਧਰਮ ਸਮਾਜ (ਰਜਿ.) ਭਾਰਤ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਰਜੁਨ ਕੁਮਾਰ ਅਤੇ ਸਾਹਿਲ ਅਰੋੜਾ, ਰਾਜ ਕੰਬਲ ਸਟੋਰ, ਕੈਂਪ ਮਾਰਕੀਟ, ਮੋਗਾ ਨੇ ਕੀਤੀ।
ਇਸ ਮੌਕੇ ਸ੍ਰੀ ਸਤਿਆ ਸਾਈਂ ਮੁਰਲੀਧਰ (ਐੱਸ.ਐੱਸ.ਐੱਮ.ਡੀ.) ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੀ ਟੀਮ ਵੱਲੋਂ ਪਹੁੰਚੇ ਮਾਹਿਰ ਡਾ ਸਮਰੇਸ਼ ਮੰਡਲ, ਡਾ ਮਨਦੀਪ ਸਿੰਘ, ਡਾ ਸਪੇਕਸ਼ਾ, ਡਾ ਦੀਕਸ਼ਾ, ਡਾ ਕੇਸ਼ਵ, ਡਾ ਮਨਦੀਪ ਕੁਮਾਰ ਅਤੇ ਡਾ ਦੀਪਤੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੀ ਸ਼ੁਰੂਆਤ ਭਗਵਾਨ ਵਾਲਮੀਕਿ ਜੀ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਸਰੂਪਾਂ ਅੱਗੇ ਜੋਤੀ ਪ੍ਰਚੰਡ ਕਰਕੇ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨਵਦੀਪ ਸਿੰਘ ਸੰਘਾ, ਸਮਾਜ ਸੇਵੀ ਹਲਕਾ ਮੋਗਾ, ਸ਼ਿਵ ਟੰਡਨ, ਸਮਾਜ ਸੇਵੀ ਮੋਗਾ ਅਤੇ ਲੱਕੀ ਗਿੱਲ, ਸਮਾਜ ਸੇਵੀ ਮੋਗਾ ਵੱਲੋਂ ਰਿਬਨ ਕੱਟ ਕੇ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਕੀਤਾ ਗਿਆ।
ਇਸ ਦੌਰਾਨ ਕਰੀਬ 100 ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਵਸ ਮੌਕੇ ਸੰਗਤਾਂ ਦੀ ਲੰਗਰ ਸੇਵਾ ਕੀਤੀ ਗਈ। ਅੰਤ ਵਿੱਚ ਆਦਿ ਧਰਮ ਸਮਾਜ ਮੋਗਾ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਸਰੂਪ ਭੇਟ ਕਰਕੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਜਕੁਮਾਰ ਗੋਲੂ, ਜਨਰਲ ਸਕੱਤਰ ਵਾਲਮੀਕਿ ਸਭਾ (ਰਜਿ. 69) ਮੋਗਾ; ਰਾਹੁਲ ਊਜੀਨਵਾਲ, ਸੀਨੀਅਰ ਵਾਈਸ ਪ੍ਰਧਾਨ; ਵਿਸ਼ਾਲ ਰਾਜਪੂਤ, ਜੁਆਇੰਟ ਕੈਸ਼ੀਅਰ'ਹਰਜਿੰਦਰ ਸਿੰਘ ਲੰਢੇਕੇ, ਸਕੱਤਰ ਮੋਗਾ,ਵਿਕਾਸ ਕੁਮਾਰ, ਵਾਈਸ ਪ੍ਰਧਾਨ ਮੋਗਾ, ਸ੍ਰੀਮਤੀ ਰੀਮਾ ਰਾਣੀ, ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮਹਿਲਾ ਵਿੰਗ ਮੋਗਾ,ਕੁਲਦੀਪ ਸਿੰਘ ਖੀਪਲ, ਵਾਈਸ ਪ੍ਰਧਾਨ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਮੋਗਾ; ਬਲਵਿੰਦਰ ਕੌਰ, ਵਾਈਸ ਪ੍ਰਧਾਨ, ਵਿਜੇ ਨਿਧਾਨੀਆ, ਸਕੱਤਰ, ਰੂਬੀ ਧਾਲੀਵਾਲ, ਸਮਾਜ ਸੇਵੀ ਮੋਗਾ, ਹਰਦੇਵ ਸਿੰਘ ਧਾਲੀਵਾਲ, ਸਮਾਜ ਸੇਵੀ ਮੋਗਾ, ਗੌਰਵ ਗਰਗ, ਐਡਵੋਕੇਟ ਜਨਰਲ ਮੋਗਾ, ਰੋਹਨ ਵਰਮਾ, ਸਮਾਜ ਸੇਵੀ ਮੋਗਾ' ਰਾਜਪਾਲ ਠਾਕੁਰ, ਜਨਰਲ ਸਕੱਤਰ ਭਾਜਪਾ ਮੋਗਾ',ਯਸ਼ਪਾਲ ਸੈਣੀ, ਸਮਾਜ ਸੇਵੀ ਮੋਗਾ, ਸੁਖਬਿੰਦਰ ਸਿੰਘ, ਪ੍ਰਧਾਨ ਬਾਬਾ ਜੀਵਨ ਸਿੰਘ ਕਲੱਬ ਮੋਗਾ; ਰਵੀ ਮੱਟੂ, ਬੋਬੀ ਮੱਟੂ, ਗੁਰਦੇਵ ਸਿੰਘ ਬਿੱਲਾ, ਸੁਨੀਲ ਚਾਟਲੇ, ਬੂਟਾ ਸਿੰਘ ਸਾਬਕਾ ਐੱਮ.ਸੀ., ਜਗਚਾਨਨ ਸਿੰਘ, ਮਨੀਸ਼ ਸਫਰੀ, ਨਵੀਨ ਕੁਮਾਰ ਗੋਇਲ, ਸਕੱਤਰ ਮੋਗਾ; ਕਮਲ ਮੋਗਾ ਅਤੇ ਰਜਨੀਸ਼ ਕੁਮਾਰ, ਸਮਾਜ ਸੇਵੀ ਮੋਗਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਆਦਿ ਧਰਮ ਸਮਾਜ ਮੋਗਾ ਵੱਲੋਂ ਇਸ ਮੌਕੇ ਸਹਿਯੋਗ ਦੇਣ ਵਾਲੇ ਸਮੂਹ ਡਾਕਟਰਾਂ, ਸਮਾਜ ਸੇਵੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।