ਕੀਰਤਪੁਰ ਸਾਹਿਬ,28 ਅਕਤੂਬਰ (ਜਸ਼ਨ ) ਕੀਰਤਪੁਰ ਸਾਹਿਬ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ । ਇਹ ਹਾਦਸਾ ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਹੋਇਆ ਜਦੋਂ ਪੰਜਾਬ ਸਾਊਂਡ ਰੋਪੜ ਦੀ ਗੱਡੀ ਡੂੰਘੀ ਖਾਈ ’ਚ ਜਾ ਡਿੱਗੀ । ਗੱਡੀ ’ਚ ਚਾਰ ਵਿਅਕਤੀ ਸਵਾਰ ਸਨ ਜੋ ਕੁੱਲੂ ’ਚ ਮੇਲਾ ਲਗਾ ਕੇ ਵਾਪਸ ਪਰਤ ਰਹੇ ਸਨ। ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਹਣੀ ਨੇੜੇ ਵਾਪਰੇ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ।