ਮੋਗਾ, 30 ਅਕਤੂਬਰ (ਜਸ਼ਨ ):ਰਾਮਗੜੀਆ ਗਰਲਜ਼ ਕਾਲਿਜ, ਮਿੱਲਰਗੰਜ, ਲੁਧਿਆਣਾ ਵਿੱਚ “ਸ਼ਬਦ ਨਾਦ” ਸੰਸਥਾ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 62 ਰਾਗਾਂ ਤੇ ਆਧਾਰਿਤ ਸੱਤ ਕਿਸ਼ਤਾਂ ਵਾਲੀ ਐਲਬਮ ਦਾ ਲੋਕ ਅਰਪਣ ਕੀਤਾ ਗਿਆ। ਇਹ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਵਾਲਿਆਂ ਦੇ ਵਰੋਸਾਏ ਪ੍ਰਿੰਸੀਪਲ ਸੁਖਵੰਤ ਸਿੰਘ, ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਤੋਂ ਇਲਾਵਾ ਕੇ ਜੇ ਸਿੰਘ ਦੀ ਨਿਰੰਤਰ ਮਿਹਨਤ ਦਾ ਪ੍ਰਤੀਫ਼ਲ ਹੈ।
ਬਾਬਾ ਗੁਰਮੁਖ ਸਿੰਘ ਹਾਲ ਵਿੱਚ ਸੰਗਤਾਂ ਦਾ ਭਾਰੀ ਜੋੜ ਮੇਲ ਸੀ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਤੋਂ ਇਲਾਵਾ ਮੁੰਬਈ ਦੇ ਸਿਰਕੱਢ ਗਾਇਕ ਹਰੀਹਰਨ, ਜਸਪਿੰਦਰ ਨਰੂਲਾ, ਸ਼ੰਕਰ ਮਹਾਂਦੇਵਨ ਵਰਗੇ ਮਹਾਰਥੀ ਵੀ ਹਾਜ਼ਰ ਸਨ।
ਬਾਬਾ ਸਰਬਜੋਤ ਸਿੰਘ ਬੇਦੀ ਤੋਂ ਇਲਾਵਾ ਅਨੇਕਾਂ ਸੰਤ ਮਹਾਂਪੁਰਖ ਹਾਜ਼ਰ ਸਨ।
ਮੈਂ ਵੀ ਆਪਣੇ ਮਿੱਤਰਾਂ ਤੇਜ ਪ੍ਰਤਾਪ ਸਿੰਘ ਸੰਧੂ ਤੇ ਸ. ਗੁਰਪ੍ਰੀਤ ਸਿੰਘ ਤੂਰ ਸਮੇਤ ਸੰਗਤ ਰੂਪ ਵਿੱਚ ਹਾਜ਼ਰ ਹੋਇਆ।
ਪੰਜਾਬ ਦੀ ਕੋਇਲ ਪਦਮ ਸ਼੍ਰੀ ਸੁਰਿੰਦਰ ਕੌਰ ਜੀ ਦੀ ਵੱਡੀ ਬੇਟੀ ਡੌਲੀ ਗੁਲੇਰੀਆ ਆਪਣੀ ਬੇਟੀ ਸੁਨਯਨੀ ਤੇ ਉਸ ਦੇ ਜਵਾਨ ਪੁੱਤਰ ਧੀ ਸਮੇਤ ਪਹੁੰਚੇ ਹੋਏ ਸਨ।
ਮਿਲਣਾ ਬੇਹੱਦ ਚੰਗਾ ਲੱਗਾ। ਡੌਲੀ ਦੇ ਪਤੀ ਕਰਨਲ ਜ ਸ ਗੁਲੇਰੀਆ ਜੀ ਦੇ ਵਿਛੋੜੇ ਦਾ ਦੁੱਖ ਵੀ ਸਾਂਝਾ ਕੀਤਾ। ਵੱਡੀ ਭੈਣ ਡੋਲੀ ਗੁਲੇਰੀਆ ਨਾਲ ਲਾਹੌਰ ਵਿੱਚ ਦੋ ਸਾਲ ਪਹਿਲਾਂ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਦੀਆਂ ਸਾਂਝਾਂ ਪੀਡੀਆਂ ਹੋਈਆਂ। ਜਦ ਵੀ ਮੁਲਾਕਾਤ ਹੁੰਦੀ ਹੈ, ਓਹੀ ਸੱਜਰਾਪਨ ਯਾਦ ਕਰਦੇ ਹਾਂ, ਖਾਸ ਕਰਕੇ ਰਾਣਾ ਜੱਬਾਰ ਨਾਲ ਨਨਕਾਣਾ ਸਾਹਿਬ ਦੀ ਕਾਰ ਯਾਤਰਾ। ਅੱਜ ਵੀ ਯਾਦ ਆਈ।
ਗੁਰਭਜਨ ਗਿੱਲ
ਖ਼ਬਰਾਂ
“ਸ਼ਬਦ ਨਾਦ” ਸੰਸਥਾ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 62 ਰਾਗਾਂ ਤੇ ਆਧਾਰਿਤ ਸੱਤ ਕਿਸ਼ਤਾਂ ਵਾਲੀ ਐਲਬਮ ਦਾ ਲੋਕ ਅਰਪਣ
30 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



