ਗੁਰਦਾਸਪੁਰ ,28 ਅਪ੍ਰੈਲ(ਜਸ਼ਨ) ਪੁਲਿਸ ਜਿਲਾ ਬਟਾਲਾ ਦੇ ਪਿੰਡ ਭੋਮਾ 'ਚ ਵਾਪਰੀ ਵੱਡੀ ਵਾਰਦਾਤ ਦੌਰਾਨ ਪਿੰਡ ਦੀ ਗਰਾਊਂਡ 'ਚ ਸੈਰ ਕਰਦੇ ਹੋਏ ਤਿੰਨ ਵਿਅਕਤੀਆਂ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਕੀਤੀ ਗਈ ਅੰਨੇਵਾਹ ਫਾਇਰਿੰਗ 'ਚ ਗੋਲੀਆ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਜਿਸ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ । ਮਰਨ ਵਾਲਿਆਂ 'ਚ ਇੱਕ ਸਾਬਕਾ ਸਰਪੰਚ ਦਾ ਬੇਟਾ ਸੀ ਅਤੇ ਇਕ 18 ਸਾਲ ਦਾ ਕਬੱਡੀ ਖਿਡਾਰੀ ।
ਪ੍ਰਾਪਤ ਜਾਣਕਾਰੀ ਮੁਤਾਬਿਕ ਬਟਾਲਾ ਦੇ ਨੇੜਲੇ ਪਿੰਡ ਭੋਮੇ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਿੰਡ 'ਚ ਬੀਤੀ ਦੇਰ ਰਾਤ ਦੋ ਨੌਜਵਾਨਾਂ ਦੀ ਫਾਇਰਿੰਗ ਦੀ ਵਾਰਦਾਤ 'ਚ ਦੋ ਮੌਤਾਂ ਹੋਇਆਂ ਨੇ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਰੋ ਤੋ ਬੁਰਾ ਹਾਲ ਹੈ ਉੱਥੇ ਹੀ ਮਰਨ ਵਾਲਿਆਂ ਚ ਇਕ ਨੌਜਵਾਨ ਜੁਗਰਾਜ ਸਿੰਘ ਜੋਕਿ 18 ਸਾਲ ਦਾ ਕਬੱਡੀ ਖਿਡਾਰੀ ਹੈ ਦੀ ਮਾ ਅਤੇ ਚਾਚੇ ਨੇ ਦੱਸਿਆ ਕਿ ਉਹ ਰੋਜ਼ ਰਾਤ ਨੂੰ ਸੈਰ ਲਈ ਜਾਂਦਾ ਸੀ ਅਤੇ ਬੀਤੀ ਰਾਤ ਵੀ ਜਦ ਗਿਆ ਤਾਂ ਮੁੜ ਪਿੰਡ ਚ ਗੋਲੀਆ ਚੱਲਣ ਦੀ ਅਵਾਜ ਸੁਣਾਈ ਦਿੱਤੀ ਜਿਸ ਤੋ ਬਾਅਦ ਰੌਲਾ ਪੈ ਗਿਆ ਕਿ ਉਸ ਦਾ ਕਤਲ ਕਰ ਕੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਫ਼ਰਾਰ ਹੋ ਗਏ ਹਨ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਸਨ ਜਿਹਨਾਂ ਨੇ ਗੋਲੀਆਂ ਚਲਾਈਆਂ ਜਿਸ ਕਾਰਨ ਜੁਗਰਾਜ ਸਿੰਘ ਕਬੱਡੀ ਖਿਡਾਰੀ ਅਤੇ ਦੂਸਰਾ ਕਸ਼ਮੀਰ ਸਿੰਘ ਸਾਬਕਾ ਸਰਪੰਚ ਦਾ ਬੇਟਾ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤੀਸਰਾ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ ਅਤੇ ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਹ ਜੇਰੇ ਇਲਾਜ਼ ਹੈ ।
ਉਧਰ ਦੇਰ ਰਾਤ ਮੌਕੇ ਤੇ ਐੱਸਐੱਸਪੀ ਬਟਾਲਾ ਮਹਿਤਾਬ ਸਿੰਘ ਨੇ ਪਿੰਡ ਵਿਚ ਜਾਂਚ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਕਿਹਾ ਕਿ ਵੱਖ ਵੱਖ ਪੁਲਿਸ ਟੀਮਾਂ ਵਲੋ ਵੱਖ ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਜਲਦ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ।