ਸ੍ਰੀ ਫਤਹਿਗੜ੍ਹ ਸਾਹਿਬ 12 ਜੂਨ (ਜਸ਼ਨ ):
ਇਥੇ ਵਾਪਰੇ ਇਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ । ਸੰਜੀਵ ਕੁਮਾਰ ਵਾਸੀ ਪਿੰਡ ਬਰੇਟ ਜਿਲ੍ਹਾ ਕੈਥਲ ਹਰਿਆਣਾ ਦੇ ਬਿਆਨਾਂ ਦੇ ਮੂਲੇਪੁਰ ਪੁਲਿਸ ਨੇ ਇਕ ਟਰੱਕ ਦੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ।
ਸੰਜੀਵ ਕੁਮਾਰ ਨੇ ਦੱਸਿਆ ਕਿ ਨੇੈਸਨਲ ਹਾਈਵੇ ਤੇ ਮੈਕਡੀ ਜਿਉਣਪੁਰਾ ਨੇੜੇ ਉਨ੍ਹਾਂ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਤਾਂ ਉਹ ਅਤੇ ਉਨ੍ਹਾਂ ਦਾ ਭਤੀਜਾ ਕਾਰਤਿਕ ਭਾਰਦਵਾਜ , ਉਸਦਾ ਦੋਸਤ ਰਜਤ ਪੁੱਤਰ ਸ਼ਾਮ ਲਾਲ , ਹਰਸ਼ ਸ਼ਰਮਾ ਪੁੱਤਰ ਅਨਿਲ ਸਰਮਾ ਟਾਇਰ ਨੁੰ ਪੈਂਚਰ ਲਗਾ ਰਹੇ ਸੀ,ਪਿੱਛੋ ਰਾਜਪੁਰਾ ਅੰਬਾਲਾ ਸਾਇਡ ਤੋਂ ਇੱਕ ਨਾ ਮਾਲੂਮ ਟਰੱਕ ਡਰਾਇਵਰ ਨੇ ਆਪਣਾ ਟਰੱਕ ਤੇਜ ਰਫਤਾਰੀ ਤੇ ਅਣਗਿਹਲੀ ਨਾਲ ਚਲਾ ਕੇ ਉਹਨਾਂ ਵਿੱਚ ਟੱਕਰ ਮਾਰੀ ਜਿਸ ਨਾਲ ਕਾਰਤਿਕ ਭਾਰਦਵਾਜ ਅਤੇ ਰਜਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਸ਼ ਸਰਮਾ ਗੰਭੀਰ ਜਖਮੀ ਹੋ ਗਿਆ, ਜੋ ਹਸਪਤਾਲ ਦਾਖਲ ਹੈ । ਹਾਦਸੇ ਵਿਚ ਸੰਜੀਵ ਕੁਮਾਰ ਦਾ ਬਚਾਅ ਹੋ ਗਿਆ। ਦੋਵਾਂ ਨੇ ਯੂਰਪ ਜਾਣ ਲਈ ਵੀਜ਼ਾ ਅਪਲਾਈ ਕੀਤਾ ਹੋਇਆ ਸੀ। ਉਸੇ ਸਿਲਸਿਲੇ ਵਿੱਚ ਬਾਇਓਮੀਟ੍ਰਿਕ ਕਰਵਾਉਣ ਲਈ ਵੀਰਵਾਰ ਸਵੇਰੇ ਉਨ੍ਹਾਂ ਨੇ ਜਲੰਧਰ ਪਹੁੰਚਣਾ ਸੀ। ਉਹ ਰਾਤ ਦਾ ਸਫ਼ਰ ਤੈਅ ਕਰਕੇ ਸਮੇਂ ਸਿਰ ਉੱਥੇ ਪਹੁੰਚਣਾ ਚਾਹੁੰਦੇ ਸਨ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ।
ਖ਼ਬਰਾਂ
ਹਾਦਸੇ ਵਿਚ ਦੋ ਦੀ ਮੌਤ,ਆਪਣੀ ਕਾਰ ਦੇ ਟਾਇਰ ਨੂੰ ਪੈਂਚਰ ਲਗਾਉਂਦਿਆਂ ਨੂੰ ਟਰੱਕ ਨੇ ਦਰੜਿਆ
* ਯੂਰਪ ਜਾ ਕੇ ਆਪਣੀ ਜ਼ਿੰਦਗੀ ਸੰਵਾਰਨ ਦਾ ਸੁਪਨਾ ਲੈ ਕੇ ਸਫ਼ਰ 'ਤੇ ਨਿਕਲੇ ਸਨ ਨੌਜਵਾਨ
13 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



