ਜੋਗਿੰਦਰ ਸਿੰਘ ਮਾਨ
ਮਾਨਸਾ 16 ਜੂਨ:
ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਸੱਤਾਧਾਰੀ ਧਿਰ ਦੇ ਨੇਤਾ ਤੋਂ ਕਥਿਤ ਪ੍ਰੇਸ਼ਾਨ ਹੋ ਕੇ ਭਾਖੜਾ ਨਹਿਰ ਵਿਚ ਛਾਲ ਮਾਰਕੇ ਖੁਦਕੁਸ਼ੀ ਕਰਨ ਵਾਲੇ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਭਿੰਦਾ ਦਾ ਅੱਜ ਬੋਹਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਖੁਦਕੁਸ਼ੀ ਨੂੰ ਲੈਕੇ ਬੀਤੀ ਕਲ੍ਹ ਬੋਹਾ ਕਸਬਾ ਰੋਸ ਵਜੋਂ ਬੰਦ ਰੱਖਿਆ ਗਿਆ ਅਤੇ ਮਿਰਤਕ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੀ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ ਗਈ।
ਪੁਲੀਸ ਵੱਲੋਂ ਕਥਿਤ ਇੱਕ ਮੁਲਜ਼ਮ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਸਵੇਰੇ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਨ ਤੋਂ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ, ਜਿਸ ਤੋਂ ਬਾਅਦ ਬੋਹਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ, ਸ਼ਹਿਰ ਨਿਵਾਸੀ, ਦੋਸਤਾਂ ਮਿੱਤਰਾਂ ਤੋਂ ਇਲਾਵਾ ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ ਨਿਸ਼ਾਨ ਸਿੰਘ, ਬਲਮ ਸਿੰਘ ਕਲੀਪੁਰ ,ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦ ਕੇ, ਸੀ ਪੀ ਆਈ ਆਗੂ ਸੀਤਾ ਰਾਮ ਗੋਬਿੰਦਪੁਰਾ , ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਸੱਕਤਰ ਸਵਰਨਜੀਤ ਸਿੰਘ ਦਲਿੳ, ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਧਾਨ ਧੰਨਾ ਮੱਲ ਗੋਇਲ, ਬਲਾਕ ਬੋਹਾ ਦੇ ਪ੍ਧਾਨ ਸੁਖਪਾਲ ਸਿੰਘ ਹਾਕਮਵਾਲਾ ,ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਧਾਨ ਜਥੇਦਾਰ ਜੋਗਾ ਸਿੰਘ , ਕਾਮਰੇਡ ਜਗਨ ਨਾਥ , ਸੁਰਿੰਦਰ ਮੰਗਲਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਧਾਨ ਦਰਸ਼ਨ ਘਾਰੂ,ਆਦਿ ਮੌਜੂਦ ਸਨ।





