ਤਰਨਤਾਰਨ,3 ਜੂਨ (ਅਮਿਤ ਮਰਵਾਹਾ):
ਜਿਲਾ ਤਰਨਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਸਿਹਤ ਵਿਭਾਗ ਵਿੱਚ 33ਸਾਲਾਂ ਦੀ ਸ਼ਾਨਦਾਰ ਅਤੇ ਨਿਰਸਵਾਰਥ ਸੇਵਾ ਤੋਂ ਬਾਅਦ 31 ਮਈ ਨੂੰ ਸੇਵਾ-ਮੁਕਤ ਹੋ ਗਏ ਹਨ। ਉਨ੍ਹਾਂ ਦੀ ਇਸ ਉਪਲਬਧੀ ਤੇ ਦਫਤਰ ਸਿਵਲ ਸਰਜਨ ਤਰਨ ਤਾਰਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਵਿਦਾਇਗੀ ਸਮਾਰੋਹ ਦਾ ਆਯੋਜਨ ਸਤਿਕਾਰ ਪੈਲਿਸ਼ ਤਰਨਤਾਰਨ ਕੀਤਾ ਗਿਆ। ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਆਪਣੇ ਕਾਰਜਕਾਲ ਦੌਰਾਨ ਲਗਭਗ 3 ਸਾਲ ਤੱਕ ਸਿਵਲ ਸਰਜਨ ਦੇ ਅਹੁਦੇ ਤੇ ਰਹਿ ਕੇ ਆਪਣੀਆਂ ਬੇਮਿਸਾਲ ਸੇਵਾਵਾਂ ਦਿੱਤੀਆਂ। ਸਮਾਰੋਹ ਦੌਰਾਨ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਭਾਰਤੀ ਧਵਨ, ਜਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ , ਜਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ, ਸਹਾਇਕ ਸਿਵਲ ਸਰਜਨ ਡਾਕਟਰ ਜਸਪ੍ਰੀਤ ਸਿੰਘ, ਡੀਐਮਸੀ ਡਾਕਟਰ ਰੂਪਮ ਚੌਧਰੀ,ਜਿਲਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ , ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ , ਰਜਵੰਤ ਸਿੰਘ ਬਾਗੜੀਆਂ, ਡਾਕਟਰ ਰਣਦੀਪ ਸਿੰਘ, ਅਮਰਿੰਦਰ ਸਿੰਘ ਆਦਿ ਨੇ ਉਨ੍ਹਾਂ ਦੀ ਮਿਹਨਤ, ਦਿਆਨਤਦਾਰੀ , ਇਮਾਨਦਾਰੀ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ।
ਉਹਨਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਪਾਈਆਂ ਗਈਆਂ ਪੈੜਾਂ ਹਮੇਸ਼ਾ ਸਾਡੇ ਲਈ ਪ੍ਰੇਰਨਾ ਸਰੋਤ ਰਹਿਣਗੀਆਂ,ਇਸ ਮੌਕੇ 'ਤੇ ਡਾਕਟਰ ਰਾਏ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਸਾਰੇ ਸਟਾਫ ਮੈਂਬਰਾਂ ਦਾ ਉਨ੍ਹਾਂ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸੁਪਰਡੈਂਟ ਪੁਸ਼ਪਿੰਦਰ ਸਿੰਘ , ਸੁਪਰਡੰਟ ਤਜਿੰਦਰ ਸਿੰਘ ਢਿੱਲੋਂ, ਮੈਡਮ ਦਵਿੰਦਰ ਰਾਣੀ, ਚੀਫ਼ ਫਾਰਮੇਸੀ ਅਫਸਰ ਰਣਜੀਤ ਸਿੰਘ, ਵਰਿੰਦਰ ਭਾਟੀਆ, ਗੁਰਦੇਵ ਸਿੰਘ ਢਿੱਲੋ ,ਭੁਪਿੰਦਰ ਸਿੰਘ ,ਅਮਰਜੀਤ ਸਿੰਘ ਗਿੱਲ , ਜਸਪਿੰਦਰ ਸਿੰਘ, ਵਿਰਸਾ ਸਿੰਘ ਪੰਨੂ,ਪਰਦੀਪ ਸਿੰਘ,ਮਨਜਿੰਦਰ ਸਿੰਘ, ਮਨਦੀਪ ਸਿੰਘ,ਸੁਰਜੀਤ ਸਿੰਘ, ਮੈਡਮ ਸਾਕਸ਼ੀ ਖੋਸਲਾ,ਇੰਦਰਜੀਤ ਭੁੱਲਰ , ਮਲਵਿੰਦਰ ਸਿੰਘ ,ਗੁਰਮੁਖ ਸਿੰਘ ਮਨਦੀਪ ਸਿੰਘ, ਆਰੂਸ਼ ਭੱਲਾ, ਰਿਤੇਸ਼ ਵਾਲੀਆ,ਕਾਬਲ ਸਿੰਘ , ਸਿਮਰਜੀਤ ਕੌਰ, ਰਣਬੀਰ ਕੌਰ, ਬਲਜੀਤ ਕੌਰ ,ਗੌਰਵ, ਰਣਜੀਤ ਸਿੰਘ ਆਦਿ ਨੇ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੂੰ ਵਧਾਈ ਪੇਸ਼ ਕੀਤੀ ਅਤੇ ਆਉਣ ਵਾਲੀ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਖ਼ਬਰਾਂ
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਸੇਵਾਵਾਂ ਨਿਭਾਉਣ ਵਾਲੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੂੰ ਕੀਤਾ ਸਨਮਾਨਿਤ
* ਸੇਵਾ ਪਰਮ ਧਰਮ
3 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



