ਮੋਗਾ ,11 ਸਤੰਬਰ ( ਜਸ਼ਨ )
ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਮੋਗਾ ਵਲੋਂ 32ਵਾਂ ਸ੍ਰੀ ਗਣੇਸ ਮਹਾਂਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜਾਰ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ! ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂਵਾਲੀਆ, ਸੈਕਟਰੀ ਜ਼ਿਲ੍ਹਾ ਮੋਗਾ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ ਅਤੇ ਮਰਾਠਾ ਮੰਡਲ ਦੇ ਗਣਪਤ ਪਾਟਿਲ, ਸੁਰੀਆ ਯਾਦਵ, ਜੈ ਸਿੰਘ ਵਲੋਂ ਸ੍ਰੀ ਗਣੇਸ ਮਹਾਂਉਤਸਵ ਦੇ ਸਬੰਧ ਵਿੱਚ ਸੱਦਾ ਪੱਤਰ ਕਾਰਡ ਜਾਰੀ ਕੀਤੇ ਗਏ।
ਇਸ ਸਬੰਧੀ ਸੁਖਚੈਨ ਸਿੰਘ ਰਾਮੂੰਵਾਲੀਆ, ਗੁਰਮੇਲ ਸਿੰਘ ਧੁੰਨਾ, ਸਵਰਨ ਸਿੰਘ ਧੁੰਨਾ, ਨਵਜੋਤ ਸਿੰਘ ਜੋਤੀ, ਰਾਕੇਸ ਭੱਲਾ, ਸੋਨੂੰ ਕੜਵੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 32ਵਾਂ ਸ੍ਰੀ ਗਣੇਸ ਮਹਾਂਉਤਸਵ ਮੌਕੇ ਮੂਰਤੀ 14 ਸਤੰਬਰ ਨੂੰ ਸਥਾਪਿਤ ਕਰਕੇ ਸਵੇਰੇ ਸਾਮ ਪੂਜਾ ਅਤੇ ਆਰਤੀ ਕੀਤੀ ਜਾਵੇਗੀ! ਅਤੇ ਇਹ ਸਮਾਗਮ 11 ਦਿਨਾਂ ਤੱਕ ਚੱਲੇਗਾ ! 25 ਸਤੰਬਰ ਦਿਨ ਸ਼ੁਕਰਵਾਰ ਨੂੰ ਮੂਰਤੀ ਵਿਸਰਜਨ ਮੌਕੇ ਹਵਨ ਯੱਗ ਹੋਵੇਗਾ ਉਪਰੰਤ ਲੰਗਰ ਵਰਤਾਇਆ ਜਾਵੇਗਾ ਅਤੇ ਸੋਭਾ ਯਾਤਰਾ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਮੂਰਤੀ ਵਿਸਰਜਨ ਕੀਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਇਸ ਸਬੰਧੀ ਸਰਾਫਾ ਬਾਜਾਰ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ! ਉਨਾਂ ਨੇ ਸਾਰਿਆਂ ਨੂੰ ਪੁਹੰਚਣ ਦੀ ਅਪੀਲ ਕੀਤੀ।
ਇਸ ਮੌਕੇ ਸੁਖਚੈਨ ਸਿੰਘ ਰਾਮੂਵਾਲੀਆ, ਜਰਨਲ ਸਕੱਤਰ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ,ਸੀ ਮੀਤ ਪ੍ਰਧਾਨ ਨਵਜੋਤ ਸਿੰਘ ਜੋਤੀ, ਗੁਰਮੇਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਸਰਪ੍ਰਸਤ ਰਾਕੇਸ ਭੱਲਾ, ਸੱਕਤਰ ਵਿਜੇ ਕੰਡਾ,ਉਮ ਪ੍ਰਕਾਸ,ਜੂਆਇੰਟ ਸੱਕਤਰ ਹਰਵਿੰਦਰ ਸਿੰਘ ਖੁਰਮੀ, ਰਿੰਕੂ ਜੋੜਾ, ਸੋਨੂੰ ਕੜਵਲ, ਸੁਰੇਸ ਭੱਲਾ,ਪ੍ਰੈਸ ਸਕੱਤਰ ਵਰਣ ਭੱਲਾ, ਸਵਰਨ ਸਿੰਘ ਧੁੰਨਾ,ਕਪਿਲ ਕੰਡਾ, ਸੋਨੂੰ ਕੜਵੱਲ ,ਸੋਨੂੰ ਕੰਡਾ,ਬੱਬੂ ਜੋੜਾ,ਪ੍ਰੇਮ ਸਿੰਘ, ਰਿੰਕੂ ਜੋੜਾ,ਇਜਰਾਈਲ ਅਲੀ, ਕਾਲਾ ਪਲਤਾ,ਜਗਮੀਤ ਖੁਰਮੀ,ਧਨਰਾਜ, ਜੋਬਨ ਸਿੰਘ, ਰੋਹਿਤ ਸਿੰਗਲਾ ਆਦਿ ਹਾਜ਼ਰ ਸਨ!