ਮੋਗਾ , 12 ਜੂਨ( ਸੱਗੂ ): ਪੰਜਾਬ ਦੀਆਂ ਵੱਖ ਵੱਖ ਨਗਰ ਕੌਂਸਲਾਂ ਵਿਚ ਸਮਰਪਿਤ ਹੋ ਕੇ ਸੇਵਾ ਨਿਭਾਉਣ ਵਾਲੇ ਇੰਸਪੈਕਟਰ ਸੁਮਨ ਕੁਮਾਰ ਖੈਰਾਲੀਆ ,ਪਦ ਉੱਨਤ ਹੋ ਕੇ ਚੀਫ ਸੈਂਟਰੀ ਇੰਸਪੈਕਟਰ ਬਣ ਗਏ ਨੇ। ਸਫ਼ਾਈ ਸੇਵਕ ਯੂਨੀਅਨ ਨਗਰ ਨਿਗਮ ਮੋਗਾ ਅਤੇ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ ਨਗਰ ਨਿਗਮ ਮੋਗਾ ਦੇ ਵੱਲੋਂ ਪਦ ਉੱਨਤ ਹੋਏ ਚੀਫ ਸੈਂਟਰੀ ਇੰਸਪੈਕਟਰ ਸੁਮਨ ਕੁਮਾਰ ਖੈਰਾਲੀਆ ਨੂੰ ਫੂਲਾਂ ਦਾ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਜਸਵੀਰ ਸਿੰਘ ਗਿੱਲ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸ੍ਰੀ ਸੋਮਨਾਥ ਚੋਬੜ ,ਜਰਨਲ ਸਕੱਤਰ ਸ੍ਰੀ ਵਿਸ਼ਵਨਾਥ ਜੋਨੀ, ਚੇਅਰਮੈਨ ਸ਼੍ਰੀ ਰਜਿੰਦਰ ਬੋਹਤ ,ਮਿਉਂਸੀਪਲ ਇੰਪਲਾਈਜ ਫੈਡਰੇਸ਼ਨ ਦੇ ਕੈਸ਼ੀਅਰ ਜੋਗਿੰਦਰ ਸਿੰਘ ਭੁੱਲਰ, ਆਫਿਸਰ ਯੂਨੀਅਨ ਦੇ ਪ੍ਰਧਾਨ ਰਵੀ ਚਾਵਰਿਆ,ਚੀਫ ਸੈਕਟਰੀ ਰਵੀ ਸਾਰਵਾਨ, ਜੁਆਇੰਟ ਕੈਸ਼ੀਅਰ ਵਿਜੈ ਕੁਮਾਰ, ਅਸ਼ੋਕ ਪੰਤਮੌਲੀ, ਰਾਜ ਕੁਮਾਰ ਚੰਡਾਲੀਆ, ਸ਼ਿਵ ਚਾਵਰਿਯਾ ,ਅਜੈ ਚਾਵਰੀਆ ਅਤੇ ਹੋਰ ਆਗੂਆਂ ਨੇ ਪਦ ਉੱਨਤ ਹੋਏ ਚੀਫ ਸੈਂਟਰੀ ਇੰਸਪੈਕਟਰ ਸੁਮਨ ਕੁਮਾਰ ਖੈਰਾਲਿਆ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਨੂੰ ਕਾਰਜ ਸੰਭਾਲਣ ਦੀ ਵਧਾਈ ਦਿੱਤੀ।"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਚੀਫ ਸੈਂਟਰੀ ਇੰਸਪੈਕਟਰ ਸੁਮਨ ਕੁਮਾਰ ਖੈਰਾਲੀਆ ਨੇ ਕਿਹਾ ਕਿ ਉਹ ਆਪਣੇ ਫ਼ਰਜ਼ਾਂ ਦੀ ਪੂਰਤੀ ਲੋਕ ਸੇਵਾ ਸਮਝ ਕੇ ਕਰਦੇ ਨੇ ਤੇ ਹੁਣ ਉਹਨਾਂ ਦੀ ਵੱਡੀ ਜੁੰਮੇਵਾਰੀ ਹੈ ਕਿ ਮੋਗਾ ਨੂੰ ਸਫਾਈ ਪੱਖੋਂ ਦੇਸ਼ ਦਾ ਉੱਤਮ ਸ਼ਹਿਰ ਬਣਾਇਆ ਜਾਵੇ ।