ਮੋਗਾ,6 ਮਈ(ਜਗਰਾਜ ਇੰਘ ਸੰਘਾ ) :ਪੰਜਾਬ ਸਰਕਾਰ ਨੇ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਚਾਰ ਜ਼ਿਲ੍ਹਿਆਂ ਦੇ ਐਸ ਐਸ ਪੀ ਬਦਲੇ ਹਨ। ਸਰਕਾਰ ਵੱਲੋਂ ਸੰਗਰੂਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਹੁਣ ਸੰਗਰੂਰ ਦੇ ਨਵੇਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਫਰੀਦਕੋਟ ਦੇ ਰਾਹੁਲ ਚਾਬਾ ਹੋਣਗੇ। ਬਦਲੀਆਂ ਦੇ ਇਸ ਕਰਮ ਦੌਰਾਨ ਸੰਗਰੂਰ, ਮੋਗਾ, ਮਲੇਰਕੋਟਲਾ ਅਤੇ ਫਾਜ਼ਿਲਕਾ ਦੇ ਐਸ ਐਸ ਪੀ ਬਦਲ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਹੁਣ ਸੰਗਰੂਰ ਦੇ ਨਵੇਂ ਐਸ ਐਸ ਪੀ ਰਵਜੋਤ ਸਿੰਘ ਗਰੇਵਾਲ, ਮੋਗਾ ਦੇ ਸ. ਸਿਰਤਾਜ ਸਿੰਘ ਚਾਹਲ, ਫਾਜ਼ਿਲਕਾ ਦੇ ਗਗਨ ਅਜੀਤ ਸਿੰਘ, ਅਤੇ ਮਲੇਰਕੋਟਲਾ ਦੇ ਗੁਰਮੀਤ ਸਿੰਘ ਹੋਣਗੇ ।
ਖ਼ਬਰਾਂ
ਸਰਤਾਜ ਸਿੰਘ ਚਾਹਲ ਹੋਣਗੇ ਮੋਗਾ ਦੇ ਨਵੇਂ ਜ਼ਿਲ੍ਹਾ ਪੁਲਸ ਮੁਖੀ
* ਬਦਲੀਆਂ
7 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



