ਅਹਿਮਦਗੜ੍ਹ ,27 ਅਪ੍ਰੈਲ (ਜਸ਼ਨ) ਕੈਨੇਡਾ ਤੋਂ ਨਿੱਤ ਦਿਨ ਪੰਜਾਬੀ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਨੇ ,ਪੰਜਾਬੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਤਾਜ਼ਾ ਘਟਨਾ ਮੁਤਾਬਿਕ ਮਾਲੇਰਕੋਟਲਾ ਜ਼ਿਲ੍ਹੇ ਦੀ ਅਹਿਮਦਗੜ੍ਹ ਵਾਸੀ ਗੋਲ੍ਡ ਮੈਡਲਿਸਟ ਅਧਿਆਪਿਕਾ ਦੀ ਬਰੈਮਪਟਨ ਵਿਖੇ ਘਰ ਦੀਆਂ ਪੌੜੀਆਂ ਨੇੜੇ ਮੌਤ ਹੋ ਗਈ। ਪੰਜਾਬ ਵਿਚ ਅਧਿਆਪਿਕਾ ਵਜੋਂ ਸੇਵਾ ਨਿਭਾ ਰਹੀ ਪ੍ਰਤਿਭਾ ਗੁਪਤਾ ਤਕਰੀਬਨ ਤਿੰਨ ਸਾਲ ਪਹਿਲਾਂ ਕੈਨੇਡਾ ਆਈ ਸੀ। ਕੁਝ ਘੰਟੇ ਪਹਿਲਾਂ ਆਪਣੇ ਮਾਪਿਆਂ ਨਾਲ ਗੱਲ ਕਾਰਨ ਤੋਂ ਬਾਅਦ ਇਸ ਘਟਨਾ ਦੇ ਵਾਪਰਨ ਤੋਂ ਪੁਲਿਸ ਵੀ ਹੈਰਾਨ ਹੈ। ਸੰਸਦ ਅਮਰ ਸਿੰਘ ਵਲੋਂ ਪ੍ਰਤਿਭਾ ਦੀ ਮਿਰਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ ਨੇ। ਮਾਲੇਰਕੋਟਲਾ ਨਿਵਾਸੀ ਇਸ ਘਟਨਾ ਤੋਂ ਬਹੁਤ ਦੁਖੀ ਹਨ।