ਬਟਾਲਾ,6 ਮਈ ( ਜਸ਼ਨ )
"ਬਿਰਹਾ ਦੇ ਸੁਲਤਾਨ " ਸ਼ਿਵ ਕੁਮਾਰ ਬਟਾਲਵੀ ਦੀ 53 ਵੀਂ ਬਰਸੀ ਨੂੰ ਲੈਕੇ ਅੱਜ ਬਟਾਲਾ 'ਚ ਕਵੀ ਦਰਬਾਰ ਕਰਵਾਇਆ ਗਿਆ ਜਿਥੇ ਪੰਜਾਬੀ ਮਾਂ ਬੋਲੀ ਦੇ ਨਾਮੀ ਕਵੀਆਂ ਵੱਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਹਾਜ਼ਰੀ ਭਰੀ ਗਈ।
ਪੰਜਾਬ ਦੇ ਨਾਮਵਰ ਕਵੀ ਅੱਜ ਸ਼ਿਵ ਬਟਾਲਵੀ ਦੀ ਬਰਸੀ ਸਮਾਗਮ 'ਚ ਸ਼ਾਮਿਲ ਹੋਏ ਉੱਥੇ ਹੀ ਸ਼ਿਵ ਪ੍ਰੇਮੀ ਡਾ. ਐਸ ਐਸ ਨਿੱਝਰ ਅਤੇ ਸ਼ਿਵ ਕੁਮਾਰ ਬਟਾਲਵੀ ਕਲਚਰਲ ਸੋਸਾਇਟੀ ਦੇ ਮੁਖੀ ਵਿਜੇ ਸੋਨੀ ਦਾ ਕਹਿਣਾ ਸੀ ਕਿ ਸ਼ਿਵ ਬਟਾਲਵੀ ਦੀ ਹਰ ਲਿਖਤ 'ਚ ਪੰਜਾਬ ਦਾ ਉਹ ਅਕਸ ਨਜ਼ਰ ਆਉਂਦਾ ਹੈ ਜੋ ਚਾਹੇ ਲੋਕ ਭੁਲਦੇ ਜਾ ਰਹੇ ਹਨ ਅਤੇ ਉਸਦੇ ਹਰਫ਼ ਸਮੇ ਨਾਲ ਹੋਰ ਪ੍ਰਭਾਵ ਛੱਡ ਰਹੇ ਹਨ ਅਤੇ ਲੋਕ ਉਸ ਦੀ ਕਵਿਤਾ ਨਾਲ ਜੁੜਦੇ ਜਾ ਰਹੇ ਹਨ। ਇਹ ਵੱਡੀ ਪ੍ਰਾਪਤੀ ਪੰਜਾਬੀ ਬੋਲੀ ਲਈ ਹੈ। ਉਹਨਾਂ ਕਿਹਾ ਕਿ ਇਕੱਲੇ ਬਿਰਹਾ ਹੀ ਨਹੀਂ ਹਰ ਪੱਖ ਤੋ ਸ਼ਿਵ ਦੀਆ ਰਚਨਾਵਾਂ ਹਨ ਅਤੇ ਵਿਸ਼ੇਸ਼ ਕਰ ਮਹਿਲਾਵਾਂ ਦੇ ਹੱਕਾਂ ਦੀ ਗੱਲ ਸ਼ਿਵ ਬਟਾਲਵੀ ਨੇ ਬਾਖੂਬੀ ਨਿਭਾਈ ਹੈ। ਉਥੇ ਇਸ ਸਮਾਗਮ 'ਚ ਸ਼ਾਮਲ ਹੋਏ ਐਮ ਐਲ ਏ ਅਤੇ ਕਾਰਜਕਾਰੀ ਪ੍ਰਧਾਨ ਆਪ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਉਹਨਾਂ ਦਾ ਸੁਪਨਾ ਹੈ ਕਿ ਇਸ ਸ਼ਹਿਰ 'ਚ ਜੋ ਨੌਜਵਾਨ ਪੀੜ੍ਹੀ ਇਸ ਸਹਿਤ ਜਗਤ ਨਾਲ ਜੁੜਨ ਦੀ ਇੱਛਾ ਰੱਖਦੇ ਹਨ ਉਹ ਅੱਗੇ ਆਉਣ ਅਤੇ ਉਹ ਉਹਨਾਂ ਦਾ ਪੂਰਾ ਸਾਥ ਦੇਣਗੇ। ਉੱਥੇ ਹੀ ਉਹਨਾਂ ਕਿਹਾ ਕਿ ਅੱਜ ਇਸ ਦਿਨ ਤੇ ਸ਼ਿਵ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਸਮਾਗਮ ਉਲੀਕੇ ਜਾ ਰਹੇ ਹਨ ।