ਮੋਗਾ, 20 ਸਤੰਬਰ (ਜਸ਼ਨ ): ਸਨਾਤਨ ਹਿੰਦੂ ਧਰਮ ਵਿੱਚ ਭਗਵਾਨ ਗਣੇਸ਼ ਜੀ ਨੂੰ ਪਹਿਲਾ ਪੂਜਨੀਕ ਮੰਨਿਆ ਜਾਂਦਾ ਹੈ ਅਤੇ ਕਿਸੇ ਵੀ ਸ਼ੁਭ ਕਾਰਜ ਦੀ ਸ਼ੁਰੂਆਤ ਗਣੇਸ਼ ਜੀ ਦੀ ਪੂਜਾ-ਅਰਚਨਾ ਨਾਲ ਕਰਨ ਦੀ ਪਰੰਪਰਾ ਹੈ। ਇਸੇ ਲੜੀ ਤਹਿਤ ਗਣੇਸ਼ ਚਤੁਰਥੀ ਦੇ ਪਾਵਨ ਮੌਕੇ ’ਤੇ ਸ਼ਾਮ ਨਰਸਿੰਗ ਹੋਮ ਦੇ ਐਮ.ਡੀ. ਡਾ. ਸ਼ਾਮ ਸੁੰਦਰ ਗਰਗ, ਨੀਨਾ ਗਰਗ, ਡਾ. ਸੀਮਾਂਤ ਗਰਗ, ਡਾ. ਮੋਨਿਕਾ ਗਰਗ, ਸਮਰਥ ਗਰਗ ਅਤੇ ਐਮਾਨੀ ਗਰਗ ਵੱਲੋਂ ਪਰਵਾਨਾ ਨਗਰ ਸਥਿਤ ਨਿਵਾਸ ਸਥਾਨ ਵਿਖੇ ਭਗਵਾਨ ਗਣੇਸ਼ ਜੀ ਦੀ ਮੂਰਤੀ ਵਿਧੀ-ਵਿਧਾਨ ਨਾਲ ਸਥਾਪਿਤ ਕਰਕੇ ਪੂਜਾ-ਅਰਚਨਾ ਕੀਤੀ ਗਈ। ਇਸ ਮੌਕੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਸੁਖਦੇਵ ਸਾਂਵਰਾ ਨੇ ਭਗਵਾਨ ਗਣੇਸ਼ ਜੀ ਦੇ ਭਜਨਾਂ ਦਾ ਗਾਇਨ ਕਰਕੇ ਹਾਜ਼ਰ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਲੀਨ ਕਰ ਦਿੱਤਾ। ਸ਼ਰਧਾਲੂਆਂ ਵੱਲੋਂ ਡਾਂਡੀਆ ਕਰਦੇ ਹੋਏ ‘ਗਣਪਤੀ ਬੱਪਾ ਮੋਰਿਆ’ ਦੇ ਜੈਕਾਰਿਆਂ ਨਾਲ ਸਮਾਗਮ ਸਥਾਨ ਨੂੰ ਗੂੰਜਾ ਦਿੱਤਾ ਗਿਆ। ਇਸ ਉਪਰੰਤ ਭਗਵਾਨ ਗਣੇਸ਼ ਜੀ ਦੀ ਆਰਤੀ ਕੀਤੀ ਗਈ ਅਤੇ ਪ੍ਰਸਾਦ ਦਾ ਭੋਗ ਲਗਾ ਕੇ ਸ਼ਰਧਾਲੂਆਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ। ਅੱਜ ਐਤਵਾਰ ਨੂੰ ਭਗਵਾਨ ਗਣਪਤੀ ਜੀ ਦੀ ਮੂਰਤੀ ਦਾ ਵਿਸਰਜਨ ਵੀ ਪੂਰੇ ਧਾਰਮਿਕ ਰੀਤੀ-ਰਿਵਾਜਾਂ ਅਤੇ ‘ਗਣਪਤੀ ਬੱਪਾ ਮੋਰਿਆ’ ਦੇ ਜੈਕਾਰਿਆਂ ਦਰਮਿਆਨ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਡਾ. ਸੀਮਾਂਤ ਗਰਗ ਨੇ ਸਮਾਗਮ ਵਿੱਚ ਸ਼ਾਮਲ ਹੋਏ ਸ਼ਹਿਰ ਦੇ ਸਮੂਹ ਡਾਕਟਰਾਂ, ਵਕੀਲਾਂ ਅਤੇ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਹਰ ਸਾਲ ਭਗਵਾਨ ਗਣੇਸ਼ ਜੀ ਨੂੰ ਯਾਦ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਗਣਪਤੀ ਮਹਾਰਾਜ ਦੀ ਆਰਤੀ ਉਪਰੰਤ ਹਾਜ਼ਰ ਸਾਰਿਆਂ ਲਈ ਅਟੁੱਟ ਲੰਗਰ ਅਤੇ ਪ੍ਰਸਾਦ ਵਰਤਾਇਆ ਗਿਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵਿਕਾ ਇੰਦੂ ਪੁਰੀ, ਸਾਬਕਾ ਸਿਹਤ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਡਾ. ਸੰਦੀਪ ਗਰਗ, ਡਾ. ਅੰਜੂ ਗਰਗ, ਐਡਵੋਕੇਟ ਸੁਨੀਲ ਗਰਗ, ਡਾ. ਰਾਜੀਵ ਗੁਪਤਾ, ਡਾ. ਵਨੀਸ਼ਾ ਗੁਪਤਾ, ਡਾ. ਵਿਸ਼ਾਲੀ, ਡਾ. ਚੰਦਨ ਸਿੰਗਲਾ, ਡਾ. ਰਜਨੀ ਸਿੰਗਲਾ, ਡਾ. ਵਰੁਣ ਸੂਦ, ਡਾ. ਜਾਗ੍ਰਿਤੀ ਸੂਦ, ਡਾ. ਅੰਮ੍ਰਿਤਪਾਲ ਸਿੰਘ ਸੋਢੀ, ਡਾ. ਮਨਦੀਪ ਕੌਰ ਸੋਢੀ, ਡਾ. ਗੌਰਵ ਮਿੱਤਲ, ਡਾ. ਹਰਸ਼ਾ ਮਿੱਤਲ, ਡਾ. ਨਿਤਿਨ ਮਿੱਤਲ, ਡਾ. ਪੂਜਾ ਮਿੱਤਲ, ਡਾ. ਆਦਿਤਿਆ ਸਿੰਗਲਾ, ਮੋਹਨ ਲਾਲ ਸੇਠੀ, ਰੋਹਿਤ ਸੇਠੀ, ਨੇਸਲੇ ਇੰਡੀਆ ਦੇ ਮੈਨੇਜਰ ਸ੍ਰੀ ਮਾਥੁਰ, ਰਮੀਰਾ ਮੋਟਰ ਦੇ ਮਾਲਕ ਜਗਮੋਹਨ ਸਿੰਘ ਬਰਾੜ, ਅਮਿਤ ਬਰਾੜ, ਰਾਧੇਸ਼ ਸਿੰਗਲ, ਨਰੇਸ਼ ਗੋਇਲ ਕਿੱਟੂ, ਦੀਪਕ ਮੇਹੰਦਿਰੱਤਾ, ਪ੍ਰਦੀਪ ਮੇਹੰਦਿਰੱਤਾ, ਨੀਲਾ ਪੱਬੀ, ਨਿਧੜਕ ਸਿੰਘ ਬਰਾੜ, ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਪਾਰਸ਼ਦ ਵਿੱਕੀ ਸਿਤਾਰਾ, ਦੀਪਕ ਤਲਵਾੜ, ਡਿੰਪੀ ਸੂਦ, ਮੁਕੇਸ਼ ਸ਼ਰਮਾ, ਜਤਿੰਦਰ ਚੱਢਾ, ਰਾਜਿੰਦਰ ਗਾਬਾ, ਚੇਤਨ ਕੁਮਾਰ, ਸੰਜੀਵ ਮੰਗਲਾ, ਸੋਨੂੰ ਦੂਆ, ਯੋਗੀ ਘਈ, ਡਾ. ਡਿੰਪਲ ਸਿੰਗਲ, ਡਾ. ਦਵਿੰਦਰ ਸਿੱਧੂ, ਅਸ਼ਵਨੀ ਗੁਪਤਾ, ਵਿਕਾਸ ਗੁਪਤਾ, ਮੁਕੇਸ਼ ਕੋਚਰ, ਆਰ.ਐਸ.ਐਸ. ਦੇ ਜਸਵੀਰ ਸਿੰਘ, ਸ਼ਿਲਪਾ ਬਾਂਸਲ, ਗੀਤਾ ਆਰਿਆ, ਨੀਤੂ ਗੁਪਤਾ, ਭਵਦੀਪ ਕੋਹਲੀ, ਸੋਨੀ ਪੈਟਰੋਲ ਪੰਪ ਵਾਲੇ, ਰਾਜੀਵ ਮਿੱਤਲ, ਰਿਸ਼ੂ ਅਗਰਵਾਲ, ਹਰਸ਼ ਗੋਇਲ, ਹਰਸ਼ ਬਾਂਸਲ, ਦੀਪਕ ਸਿੰਗਲਾ, ਡਾ. ਪ੍ਰਭਾ ਮਿੱਤਲ, ਮਧੁਰ ਸਿੰਗਲਾ, ਨਿਪਿਨ ਕੁਮਾਰ, ਸੋਨੂੰ ਅਰੋੜਾ ਅਤੇ ਰੂਬਨ ਕੋਹਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਡਾਕਟਰ, ਵਕੀਲ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ। ਇਸ ਉਪਰੰਤ ਭਗਵਾਨ ਗਣਪਤੀ ਜੀ ਦੀ ਮੂਰਤੀ ਨੂੰ ਪੂਰੇ ਵਿਧੀ-ਵਿਧਾਨ ਨਾਲ ਵਿਸਰਜਨ ਲਈ ਰਵਾਨਾ ਕੀਤਾ ਗਿਆ।

ਸੰਗਤ