ਮੋਗਾ, 29 ਜੁਲਾਈ (ਲਛਮਣ ਜੀਤ ਸਿੰਘ ਪੁਰਬਾ) ਮੋਗਾ ਦੇ ਕਈ ਸਕੂਲਾਂ ਨੂੰ ਪਹਿਲਾਂ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਪਰੰਤੂ ਕਿਸੇ ਵੀ ਧਮਕੀ ਵਿਚ ਕੋਈ ਸੱਚਾਈ ਸਾਹਮਣੇ ਨਹੀਂ ਆਈ। ਸੂਤਰਾਂ ਅਨੁਸਾਰ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਇਲਾਵਾ ਦੋ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ’ਤੇ ਜਿੱਥੇ ਦਫਤਰ ਖਾਲੀ ਕਰਵਾਏ ਗਏ, ਉਥੇ ਹੀ ਸਕੂਲ ਵੀ ਖਾਲੀ ਕਰਵਾ ਲਏ ਗਏ ਅਤੇ ਬੱਚਿਆਂ ਨੂੰ ਘਰੋਂ ਘਰੀ ਤੋਰ ਦਿੱਤਾ। ਇਸ ਉਪਰੰਤ ਵੱਖ ਵੱਖ ਟੀਮਾਂ ਵਲੋਂ ਡੀ ਸੀ ਦਫਤਰ ਦੇ ਇਲਾਵਾ ਦੋਨਾਂ ਪ੍ਰਾਈਵੇਟ ਸਕੂਲਾਂ ਦੀ ਚੰਗੀ ਤਰ੍ਹਾਂ ਨਾਲ ਚੈਕਿੰਗ ਕੀਤੀ ਗਈ, ਪਰੰਤੂ ਕੋਈ ਵੀ ਅਜਿਹੀ ਵਸਤੂ ਨਹੀਂ ਮਿਲੀ ਜਿਸ ਨਾਲ ਕੋਈ ਨੁਕਸ਼ਾਨ ਹੋ ਸਕਦਾ ਹੈ। ਇਸ ਸਬੰਧ ਵਿਚ ਕਿਸੇ ਵੀ ਪੁਲਸ ਅਧਿਕਾਰੀ ਵਲੋਂ ਪੁਸਟੀ ਨਹੀਂ ਕੀਤੀ ਗਈ, ਪਰੰਤੂ ਸਕੂਲਾਂ ਦੇ ਬੱਚਿਆਂ ਅਤੇ ਮਾਪਿਆਂ ਵਿਚ ਸਹਿਮ ਜ਼ਰੂਰ ਪਾਇਆ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ।