ਮੋਗਾ 1 ਅਗਸਤ(ਲਛਮਣਜੀਤ ਸਿੰਘ ਪੁਰਬਾ) : ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੇ ਏਜੰਡੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਮੀਟਿੰਗ ਦੇ ਦਿੱਤੇ ਸਮੇ 10 ਵਜੇ ਤੋ ਲੇਟ ਆਏ 16 ਮੈਂਬਰਾ ਤੋ ਦੋ-ਦੋ ਸੋ ਰੁਪਏ ਪਰ ਮੈਂਬਰ ਲੇਟ ਫੀਸ ਦੀ ਵਸੂਲੀ ਗਈ। ਮੀਟਿੰਗ ਦੌਰਾਨ ਬਗੈਂਰ ਕੋਈ ਅਗਾਊ ਸੂਚਨਾ ਦਿੱਤਿਆ ਗੈਰਹਾਜ਼ਰ ਰਹਿਣ ਵਾਲੇ ਸਰਜੀਤ ਸਿੰਘ, ਰਵੀ ਕੁਮਾਰ ਦੋਵੇ ਕਾਨੂੰਨਗੋ, ਮੱਖਣ ਸਿੰਘ, ਰਸ਼ਪਾਲ ਸਿੰਘ, ਹਰਨੇਕ ਸਿੰਘ, ਮੱਖਣਜੀਤ, ਬਲਦੇਵ ਕੁਮਾਰ, ਲਖਵਿੰਦਰ ਸਿੰਘ, ਜਰਨੈਲ ਸਿੰਘ ਖੋਸਾ ਸਾਰੇ ਪਟਵਾਰੀ, ਬਲਦੇਵ ਸਿੰਘ ਨਾਇਬ ਤਹਿਸੀਲਦਾਰ ਮੈਂਬਰਾ ਨੂੰ ਗੈਰਹਾਜ਼ਰ ਰਹਿਣ ਕਾਰਨ ਐਸੋਸੀਏਸ਼ਨ ਦੀ ਮੁਢਲੀ ਮੈਂਬਰਸ਼ਿਪ ਤੋ ਖਾਰਿਜ ਕੀਤਾ ਗਿਆ। ਜਿਸ ਸਬੰਧੀ ਪਹਿਲਾ ਹੀ ਇਕ ਹਫਤਾ ਸਪੱਸ਼ਟ ਆਦੇਸ਼ ਗਰੁੱਪ ਵਿੱਚ ਜਾਰੀ ਕਰ ਦਿੱਤੇ ਗਏ ਸਨ। ਪਰ ਕੁੱਝ ਮੈਂਬਰਾ ਨੇ ਇਸ ਦੀ ਪ੍ਰਵਾਹ ਨਾ ਕਰਦਿਆ ਐਸੋਸੀਏਸ਼ਨ ਦੇ ਫੈਸ਼ਲਿਆ ਨੂੰ ਟਿਚ ਸਮਝਦਿਆ ਹਲਕੇ ਵਿੱਚ ਹੀ ਲਿਆ। ਪਹਿਲਾ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਲੇਟ ਆਉਣ ਵਾਲੇ ਮੈਂਬਰ ਨੂੰ ਲੇਟ ਆਉਣ ਤੇ ਜ਼ੁਰਮਾਨਾ ਤੇ ਗੈਰਹਾਜ਼ਰ ਰਹਿਣ ਵਾਲੇ ਮੈਂਬਰਾ ਦੀ ਮੈਂਬਰਸ਼ਿਪ ਖਾਰਿਜ ਕੀਤੀ ਜਾਵੇਗੀ। ਜਿਸ ਦੇ ਤਹਿਤ ਮੀਟਿੰਗ ਦੌਰਾਨ ਫੈਸਲਾ ਲਾਗੂ ਕੀਤਾ ਗਿਆ ਹੈ।
ਮਲਕੀਤ ਸਿੰਘ ਕਾਨੂੰਨਗੋ ਤੇ ਬਲਦੇਵ ਸਿੰਘ ਸੰਧੂ ਪਟਵਾਰੀ ਦੇ ਪਰਿਵਾਰ ਵਿੱਚ ਅਚਨਚੇਤ ਮੋਤ ਹੋਣ ਤੇ ਉਨ੍ਹਾ ਵੱਲੋ ਬੇਨਤੀ ਕਰਨ ਤੇ ਛੁੱਟੀ ਦਿੱਤੀ ਗਈ ਹੈ। ਇਸ ਮੀਟਿੰਗ ਦਾ ਮੁਖ ਏਜੰਡਾ ਸਮੇਂ ਸਿਰ ਮੀਟਿੰਗ ਦੌਰਾਨ ਹਾਜ਼ਰ ਹੋ ਕੇ ਹਾਜ਼ਰੀ ਨੂੰ ਸੋ ਪ੍ਰਤੀਸ਼ਤ ਕਰਨਾ ਸੀ। ਜਿਸ ਨੂੰ ਠੀਕ ਸਮਝਦੇ ਹੋਏ 50 ਐਸੋਸੀਏਸ਼ਨ ਮੈਂਬਰ ਹਾਜ਼ਰ ਆਏ ਤੇ ਉਨ੍ਹਾ ਵੱਲੋ ਐਸੋਸੀਏਸ਼ਨ ਦੇ ਲਏ ਗਏ ਫੈਸ਼ਲਿਆ ਨੂੰ ਪ੍ਰਵਾਨ ਕੀਤਾ ਗਿਆ।
ਮੀਟਿੰਗ ਦੌਰਾਨ ਅਧਿਕਾਰੀਆ ਕੋਲ ਐਸੋਸੀਏਸ਼ਨ ਮੈਂਬਰਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰਨ ਵਾਲੇ ਇਕ ਮੈਂਬਰ ਦੀ ਖਿਚਾਈ ਕੀਤੀ ਗਈ ਤੇ ਉਸ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਕੇ ਗਲਤੀ ਮਨਵਾਈ ਗਈ। ਕੀਤੀ ਗਲਤੀ ਦੀ ਐਸੋਸੀਏਸ਼ਨ ਵੱਲੋ ਨਿਖੇਦੀ ਕੀਤੀ ਗਈ। ਦੂਸਰੇ ਐਸੋਸੀਏਸ਼ਨ ਮੈਂਬਰਾ ਨੂੰ ਵੀ ਤਾੜਨਾ ਕੀਤੀ ਗਈ ਕਿ ਕੋਈ ਵੀ ਮੈਂਬਰ ਆਪਣੇ ਨਿੱਜ ਸਵਾਰਥ ਲਈ ਅਧਿਕਾਰੀਆ ਕਰਮਚਾਰੀਆ ਕੋਲ ਚਾਪਲੂਸੀ ਕਰਕੇ ਐਸੋਸੀਏਸ਼ਨ ਮੈਂਬਰਾ ਦੇ ਕੰਮਕਾਜ ਪ੍ਰਤੀ ਕਿਸ ਵੀ ਕਿਸਮ ਦੀ ਕੋਤਾਹੀ ਨਾ ਕਰੇ। ਐਸੋਸੀਏਸ਼ਨ ਵੱਲੋ ਉਸ ਦੀ ਗਲਤੀ ਸਾਬਿਤ ਹੋਣ ਤੇ ਉਸ ਦੇ ਬਰਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਮੀਟਿੰਗ ਦੌਰਾਨ ਸੀਤਲ ਕੁਮਾਰ ਐਸ ਕੇ ਨੇ ਪੰਜ ਹਜ਼ਾਰ ਰੁਪਏ ਆਰਥਿਕ ਮਦਦ ਵਾਸਤੇ ਦਿੱਤੇ। ਇਸੇ ਤਰ੍ਹਾ ਮਦਨ ਲਾਲ ਸ਼ਰਮਾ ਆਸਟ੍ਰੇਲੀਆ ਨੇ ਐਸੋਸੀਏਸ਼ਨ ਨਾਲ ਪਿਆਰ ਮੁਹੱਬਤ ਰੱਖਦੇ ਹੋਏ ਪੰਜ ਹਜ਼ਾਰ ਰੁਪਏ ਦੀ ਨਕਦ ਮੱਦਦ ਕੀਤੀ ਤੇ ਵਿਦੇਸ਼ ਵਿੱਚ ਸਟੂਡੈਂਟਸ ਤੇ ਸੀਨੀਅਰ ਸਿਟੀਜਨ ਦੇ ਹਲਾਤਾ ਤੇ ਚਾਨਣਾ ਪਾਇਆ ਕਿ ਉਹ ਕਿਹੜੇ ਹਲਾਤਾ ਵਿੱਚ ਉੱਥੇ ਵਿਚਰ ਰਹੇ ਹਨ, ਉਨ੍ਹਾ ਦੇ ਵਿਦੇਸ਼ ਵਿੱਚ ਬਹੁਤ ਕਠਿਨ ਹਾਲਾਤ ਹਨ। ਚੰਗੀ ਤੇ ਮਾਸਟਰ ਐਜੂਕੇਸ਼ਨ ਦੇ ਕੇ ਹੀ ਬੱਚਿਆ ਨੂੰ ਵਿਦੇਸ਼ ਭੇਜਣਾ ਚਾਹੀਦਾ ਹੈ।
ਅੱਜ ਦੀ ਮੀਟਿੰਗ ਵਿੱਚ ਸ਼ਾਮਲ ਗੁਰਮੇਲ ਸਿੰਘ ਜਨਰਲ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਲਖਵੀਰ ਸਿੰਘ ਸਹਾਇਕ ਸਕੱਤਰ, ਸੁਖਦੇਵ ਸਿੰਘ ਸਹਾਇਕ ਖਜ਼ਾਨਚੀ, ਰਤਨ ਸਿੰਘ ਗਿੱਲ ਤੇ ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮੱਘਰ ਸਿੰਘ ਚਹਿਲ, ਕਮਲੇਸ਼ ਕੁਮਾਰ, ਜਸਵੰਤ ਸਿੰਘ, ਜਗਰਾਜ ਸਿੰਘ ਸਾਰੇ ਮੀਤ ਪ੍ਰਧਾਨ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਚੰਦ ਸਿੰਘ ਦਫ਼ਤਰ ਸਕੱਤਰ, ਨਾਇਬ ਸਿੰਘ ਮੱਲੀ ਪ੍ਰਚਾਰ ਸਕੱਤਰ, ਚਮਕੌਰ ਸਿੰਘ ਘੋਲੀਆ ਅਡੀਟਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਗੁਰਚਰਨ ਸਿੰਘ ਛਾਬੜਾ, ਸੰਤੋਖ ਸਿੰਘ, ਨਾਇਬ ਸਿੰਘ, ਗੁਰਮੀਤ ਸਿੰਘ ਸੰਘਾ, ਠਾਣਾ ਸਿੰਘ, ਬਲਦੇਵ ਸਿੰਘ ਸਮਾਲਸਰ, ਸੁਖਦੇਵ ਸਿੰਘ ਸਮਾਲਸਰ, ਬਲਜੀਤ ਸਿੰਘ, ਪ੍ਰੀਤਮ ਸਿੰਘ ਘੋਲੀਆ, ਸਵਰਨ ਸਿੰਘ ਬਰਾੜ, ਮੰਗਲ ਪ੍ਰਕਾਸ਼, ਗੁਰਚਰਨ ਸਿੰਘ ਢਿਪਾਲੀ, ਸੁਰਜੀਤ ਸਿੰਘ ਢਿਪਾਲੀ, ਮਲਕੀਤ ਸਿੰਘ ਨੰਗਲ, ਪ੍ਰਸੋਤਮ ਲਾਲ, ਕੁਲਵੰਤ ਸਿੰਘ ਕੁੱਸਾ, ਜਸਵੰਤ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਖੋਸਾ, ਬਲਵੰਤ ਸਿੰਘ ਭਲੂਰ, ਦਰਸ਼ਨ ਸਿੰਘ ਬਰਾੜ, ਮੋਹਣ ਸਿੰਘ, ਗੁਰਮੇਲ ਸਿੰਘ ਰਖਾਲਾ ਸਾਰੇ ਪਟਵਾਰੀ ਮੁਲਖਰਾਜ, ਰਾਮ ਰੱਖਾ ਸਿੰਘ, ਗੁਰਨਾਮ ਸਿੰਘ, ਹਰਿੰਦਰਪਾਲ ਸਿੰਘ, ਗੁਰਮੀਤ ਸਿੰਘ ਘੋਲੀਆ, ਸੁਖਦੇਵ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਪੁਰਬਾ, ਚਮਕੌਰ ਸਿੰਘ ਸਾਰੇ ਕਾਨੂੰਨਗੋ, ਹਰੀਕ੍ਰਿਸ਼ਨ ਸਿੰਘ ਤੇ ਸੀਤਲ ਕੁਮਾਰ ਐਸ ਕੇ, ਤਜਿੰਦਰ ਸਿੰਘ ਸੀਨੀਅਰ ਅਸਿਸਟੈਂਟ ਤੇ ਵਿਸ਼ੇਸ਼ ਤੋਰ ਤੇ ਮਦਨ ਲਾਲ ਸ਼ਰਮਾ ਆਸਟ੍ਰੇਲੀਆ ਸ਼ਾਮਲ ਹੋਏ।ਪ੍ਰੈੱਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ ਨੇ ਦਿੱਤੀ।