ਮੋਗਾ , 11 ਸਤੰਬਰ (ਜਸ਼ਨ )ਲੈਕਚਰਾਰ ਮੇਜਰ ਪ੍ਰਦੀਪ ਅਤੇ ਹਰਦੀਪ ਹੈਰੀ ( ਹੈਰੀ ਬਿਲਡਰ ) ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਗੁਰਦੇਵ ਕੌਰ ਦਾ ਅੱਜ ਸਵੇਰੇ (11-9-2026) ਨੂੰ ਦੇਹਾਂਤ ਹੋ ਗਿਆ । "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਡਾ. ਪਰੇਮ ਸਿੰਘ ( ਪ੍ਰੇਮ ਹਸਪਤਾਲ ) ਨੇ ਦੱਸਿਆ ਕਿ ਸ਼੍ਰੀਮਤੀ ਗੁਰਦੇਵ ਕੌਰ ਦਾ ਅੰਤਿਮ ਸਸਕਾਰ 4 ਵਜੇ ਸ਼ਾਮ ਨੂੰ ਗਾਂਧੀ ਰੋਡ ਮੋਗਾ ਵਿਖੇ ਕੀਤਾ ਜਾਵੇਗਾ । ਮੇਜਰ ਪ੍ਰਦੀਪ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਦੀ ਤਬੀਅਤ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਪਰ ਅੱਜ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ।
ਖ਼ਬਰਾਂ
ਮੇਜਰ ਪ੍ਰਦੀਪ ਅਤੇ ਹਰਦੀਪ ਹੈਰੀ ਨੂੰ ਡੂੰਘਾ ਸਦਮਾ,ਮਾਤਾ ਦਾ ਦੇਹਾਂਤ,ਸਸਕਾਰ ਅੱਜ 4 ਵਜੇ
11 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



