ਮੋਗਾ, 15 ਸਤੰਬਰ (ਜਸ਼ਨ ): ਕਨੇਡਾ ਦੇ ਸ਼ਹਿਰ ਸਰੀ ਵਿੱਚ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਚਾਰ ਸਾਂਝੇ ਕਰਦਿਆਂ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਕੈਨੇਡਾ ਦੀ ਅਕਾਲੀ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਦਿੱਤੇ ਗਏ ਸਨਮਾਨ ਉਹ ਹਮੇਸ਼ਾ ਯਾਦ ਰੱਖਣਗੇ । ਜ਼ਿਕਰਯੋਗ ਹੈ ਕਿ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਢਿੱਲੋਂ, ਮੋਗਾ ਨੇ 1991 ਦੀਆਂ ਚੋਣਾਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀਆਂ ਸਨ, ਪਰ ਕੇਂਦਰ ਸਰਕਾਰ ਅਕਾਲੀ ਦਲ ਦੇ ਉਭਾਰ ਤੋਂ ਨਾਖੁਸ਼ ਸੀ, ਅਤੇ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੋਟ ਰੱਦ ਕਰਕੇ, ਕੇਂਦਰ ਸਰਕਾਰ ਨੇ ਆਪਣੇ ਮੱਥੇ 'ਤੇ ਇੱਕ ਸਥਾਈ ਕਲੰਕ ਲਗਾ ਦਿੱਤਾ ਸੀ। ਸ੍ਰੀ ਢਿੱਲੋਂ ਨੇ ਕਿਹਾ, "ਮੈਂ ਅਕਾਲੀ ਦਲ ਲਈ ਕੰਮ ਕਰਨਾ ਜਾਰੀ ਰੱਖਿਆ ਹੈ । ਭਾਵੇਂ ਮੈਨੂੰ ਕੈਨੇਡਾ ਦੇ ਐਡਮਿੰਟਨ ਵਿੱਚ ਗਏ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਕਾਲੀ ਦਲ ਅਜੇ ਵੀ ਮੇਰੇ ਦਿਲ ਵਿੱਚ ਧੜਕਦਾ ਹੈ।" ਕਮਲਜੀਤ ਸਿੰਘ ਮੋਗਾ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਢਿੱਲੋਂ ਨੂੰ ਸਨਮਾਨਿਤ ਕਰਨ ਮੌਕੇ ਸੀਨੀਅਰ ਅਕਾਲੀ ਆਗੂ ਕਮਲਜੀਤ ਸਿੰਘ ਮੋਗਾ ਕੈਨੇਡਾ , ਕਰਤਾਰ ਸਿੰਘ ਸਰਪੰਚ ਬਹੋਨਾ, ਅਮਰ ਸਿੰਘ ਸਰਪੰਚ ਨੱਥੂਵਾਲਾ ਜਦੀਦ, ਸਤਨਾਮ ਸਿੰਘ ਦਾਤੇਵਾਲਾ, ਅਜਮੇਰ ਸਿੰਘ ਕੋਕਰੀ ਹੇਰਾਂ, ਵਿੱਕੀ ਧਾਲੀਵਾਲ, ਸਤਕਾਰ ਸਿੰਘ ਜਲਾਲਾਬਾਦ, ਗੁਰਵਿੰਦਰ ਸਿੰਘ ਬਰਾੜ ,ਗੁਰਮੀਤ ਸਿੰਘ ਪਨੇਸਰ, ਇੰਦਰਪਾਲ ਸਿੰਘ ਮੋਗਾ, ਲੱਕੀ ਗਿੱਲ, ਗੁਰਪ੍ਰਤਾਪ ਢਿੱਲੋਂ ਅਤੇ ਜਸਵੰਤ ਸਿੰਘ ਗਿੱਲ ਵੀ ਇਸ ਮੌਕੇ ਮੌਜੂਦ ਸਨ।