ਮੋਗਾ, 11 ਸਤੰਬਰ (ਲਛਮਣ ਜੀਤ ਸਿੰਘ ਪੁਰਬਾ) — ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਪ੍ਰਧਾਨ ਨਰੇਸ਼ ਬੌਹਤ ਦੀ ਅਗਵਾਈ ਹੇਠ ਜਾਹਰਵੀਰ ਗੁਗਾ ਮੇੜੀ ਬਾਬਾ ਜੀ ਦੀ ਦੂਜੀ ਭਵਿਆ ਸ਼ੋਭਾ ਯਾਤਰਾ ਵਾਲਮੀਕਿ ਕਾਲੋਨੀ ਸਥਿਤ ਵਾਲਮੀਕਿ ਮੰਦਰ ਤੋਂ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕੱਢੀ ਗਈ।
ਇਹ ਸ਼ੋਭਾ ਯਾਤਰਾ ਵਾਲਮੀਕਿ ਕਾਲੋਨੀ ਤੋਂ ਸ਼ੁਰੂ ਹੋ ਕੇ ਜਵਾਹਰ ਨਗਰ, ਡੀ.ਐੱਮ. ਕਾਲਜ ਰੋਡ, ਆਰੀਆ ਸਕੂਲ ਰੋਡ, ਪੁਰਾਣੀ ਸਿਟੀ ਰੋਡ, ਵਾਲਮੀਕਿ ਮੰਦਰ, ਮੇਨ ਬਾਜ਼ਾਰ, ਪ੍ਰਤਾਪ ਰੋਡ ਅਤੇ ਨਹਿਰੂ ਪਾਰਕ ਰੋਡ ਤੋਂ ਹੁੰਦੀ ਹੋਈ ਵਾਪਸ ਵਾਲਮੀਕਿ ਮੰਦਰ ਵਿਖੇ ਸਥਾਪਿਤ ਜਾਹਰਵੀਰ ਗੋਗਾ ਜੀ ਦੇ ਮੰਦਰ ਵਿੱਚ ਪਹੁੰਚ ਕੇ ਸਮਾਪਤ ਹੋਈ।
ਸ਼ੋਭਾ ਯਾਤਰਾ ਵਿੱਚ ਸਾਬਕਾ ਜ਼ਿਲਾ ਪ੍ਰਧਾਨ ਡਾ. ਸੀਮਾਂਤ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਡਾ. ਮਾਲਤੀ ਥਾਪਰ, ਵਿਨੋਦ ਬਾਂਸਲ , ਸਮਾਜ ਸੇਵਕ ਸੰਜੀਵ ਲੱਡੂ ਆਰੇ ਵਾਲੇ, ਨਗਰ ਨਿਗਮ ਮੇਅਰ ਰਾਜ ਕਾਲਾ ਬਜਾਜ, ਪ੍ਰਿਤਪਾਲ ਅਰੋੜਾ ਪ੍ਰਿੰਸ ਐੱਮ.ਸੀ., ਅਕਾਲੀ ਦਲ ਦੇ ਹਲਕਾ ਇੰਚਾਰਜ ਸਨੀ ਗਿੱਲ, ਜਗਦੀਸ਼ ਛਾਬੜਾ, ਗੋਵਰਧਨ ਐੱਮ.ਸੀ., ਮਨਦੀਪ ਕੰਡਵਾਲ, ਯਕੀਨ ਸ਼ਰਮਾ, ਰਾਜ ਕੁਮਾਰ ਅਰੋੜਾ, ਰਾਜੀਵ ਤਾਗੜੀ, ਐੱਮ.ਸੀ. ਵਿੱਕੀ ਸਿਤਾਰਾ, ਸ਼ਿਵ ਟੰਡਨ, ਸ਼ੁਭਮ ਗੁਪਤਾ, ਅਮਨ ਮਦਾਨ, ਸੁਸ਼ੀਲ ਮਿੱਢਾ, ਸੌਰਭ ਗੋਇਲ, ਹੈਪੀ ਚੈਂਬਰ, ਸ਼ੰਮੀ ਕੁਮਾਰ, ਰਾਜਿੰਦਰ ਬੌਹਤ, ਸਨੀ ਜੈਕਸਨ, ਮਦਨ ਲਾਲ ਬੌਹਤ, ਅਜੈ ਕੁਮਾਰ, ਅਰੁਣ ਸਗੇਲੀਆ, ਅਸ਼ੋਕ ਰਾਜਨਾ, ਡੁਲਾਗਚ, ਲਵ ਬੌਹਤ, ਪ੍ਰਥਮ ਬੌਹਤ, ਹੇਮਾ ਬੌਹਤ ਅਤੇ ਪੱਲਵੀ ਰਾਣੀ, ਨਿਸ਼ਾ ਰਾਣੀ ,ਖੇਮ ਚੰਦ, ਰਕੇਸ਼ ਰਾਜੀਆ, ਨਿਜ਼ਾ ਕੁਮਾਰ,ਵਿਕੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਵਾਲਮੀਕਿ ਸਮਾਜ ਦੇ ਲੋਕਾਂ ਨੇ ਜਾਹਰਵੀਰ ਗੁਗਾ ਜੀ ਦੇ ਜੈਕਾਰਿਆਂ ਨਾਲ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਭਰੀ।
ਇਸ ਮੌਕੇ ਭਾਵਾਧਸ ਦੇ ਪ੍ਰਧਾਨ ਨਰੇਸ਼ ਬੌਹਤ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਜਾਹਰਵੀਰ ਬਾਬਾ ਜੀ ਦਾ ਸੁੰਦਰ ਦਰਬਾਰ, ਰਥ ਅਤੇ ਜਾਹਰਵੀਰ ਗੁਗਾ ਜੀ ਦੇ ਨਿਸ਼ਾਨ ਨਾਲ ਸੇਵਾਦਾਰਾਂ ਨੇ ਸ਼ੋਭਾ ਯਾਤਰਾ ਦੀ ਰੌਣਕ ਵਿੱਚ ਵਾਧਾ ਕੀਤਾ। ਬੈਂਡ-ਬਾਜਿਆਂ, ਢੋਲ-ਤਾਸ਼ਿਆਂ, ਸੁੰਦਰ ਝਾਕੀਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਏ ਦਰਬਾਰ ਨੇ ਸ਼ੋਭਾ ਯਾਤਰਾ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ।
ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਜਾਹਰਵੀਰ ਗੋਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਧਾਨ ਨਰੇਸ਼ ਬੌਹਤ ਨੇ ਸ਼ੋਭਾ ਯਾਤਰਾ ਵਿੱਚ ਪਹੁੰਚੇ ਸਾਰੇ ਮੁੱਖ ਮਹਿਮਾਨਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਭਰਪੂਰ ਸਹਿਯੋਗ ਦਿੱਤਾ