ਸਾਬਕਾ ਜ਼ਿਲਾ ਪ੍ਰਧਾਨ ਸੋਹਣ ਸਿੰਘ ਖੇਲਾ ਦੀ ਚੋਣ ਰਣਨੀਤੀ ਜਿੱਤੀ
ਮੋਗਾ 22 ਜੂਨ ( ਜਸ਼ਨ ) ਮੋਗਾ ਜਿਲ੍ਹੇ ਚ ਯੂਥ ਕਾਂਗਰਸ ਦੀਆ ਚੋਣਾਂ ਦੇ ਅੱਜ ਆਏ ਨਤੀਜਿਆ ਚ ਜਿਲੇ ਵਿੱਚੋ ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਤੇ ਸਾਬਕਾ ਵਿਧਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਜ਼ਿਲੇ ਵਿੱਚੋ ਝੰਡੀ ਬਰਕਰਾਰ ਰਹੀ ਹੈ ਕਿਉਕਿ ਓਨਾ ਦੇ ਧੜੇ ਵੱਲੋਂ ਖੜੇ ਈਸ਼ਵਰ ਸਿੰਘ ਢਿੱਲੋ ਜੇਤੂ ਰਹੇ ਹਨ। ਦੱਸਣਾ ਬਣਦਾ ਹੈ ਕਿ ਇਕ ਪਾਸੇ ਇੱਕਲੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦਾ ਗਰੁੱਪ ਸੀ ਜਦਕਿ ਦੂਜੇ ਪਾਸੇ ਸਾਰੇ ਜ਼ਿਲੇ ਦੇ ਕਾਂਗਰਸੀ ਸਨ। ਸਾਬਕਾ ਵਿਧਾਇਕ ਦੇ ਨਿੱਜੀ ਸਕੱਤਰ ਤੇ ਸਾਬਕਾ ਜ਼ਿਲਾ ਯੂਥ ਪ੍ਰਧਾਨ ਸੋਹਣ ਸਿੰਘ ਖੇਲਾ ਦੀ ਚੋਣ ਰਣਨੀਤੀ ਵੀ ਚੋਣ ਚ ਜਿੱਤ ਦਾ ਕਾਰਨ ਬਣੀ ਹੈ। ਇਸ ਜਿੱਤ ਨੇ ਸਾਬਕਾ ਵਿਧਾਇਕ ਦਾ ਸਿਆਸੀ ਕਦ ਤੇ ਸੋਹਣ ਸਿੰਘ ਖੇਲਾ ਦੀ ਚੋਣ ਰਣਨੀਤੀ ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਦੂਜੇ ਪਾਸੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸਰਪੰਚ ,ਜਸਮਤ ਸਿੰਘ ਮੱਤਾ ,ਧਰਮਕੋਟ ਸ਼ਹਿਰ ਦੇ ਆਗੂ ਸੰਦੀਪ ਸਿੰਘ ਸੰਧੂ ,ਸਿਵਾਜ ਸਿੰਘ ਭੋਲਾ ,ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ, ਸਾਬਕਾ ਚੇਅਰਮੈਨ ਸੁਧੀਰ ਗੋਇਲ ,ਅਵਤਾਰ ਸਿੰਘ ਪੀ ਏ ਆਦਿ ਨੇ ਜਿੱਤ ਦੀ ਵਧਾਈ ਦਿੱਤੀ ਹੈ।ਦੂਜੇ ਪਾਸੇ ਨਵੇਂ ਬਣੇ ਪ੍ਰਧਾਨ ਈਸ਼ਵਰ ਸਿੰਘ ਢਿੱਲੋ ਨੇ ਭੁਪਿੰਦਰ ਸਿੰਘ ਸਾਹੋਕੇ ,ਮੋਗਾ ਦੇ ਹਲਕਾ ਇੰਚਾਰਜ਼ ਮਲਵਿਕਾ ਸੂਦ ਤੇ ਜਗਸੀਰ ਸਿੰਘ ਕਾਲੇਕੇ ਤੇ ਖਾਸਕਰ ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਜ਼ਿਲਾ ਯੂਥ ਪ੍ਰਧਾਨ ਸੋਹਣ ਸਿੰਘ ਖੇਲਾ ਦਾ ਧੰਨਵਾਦ ਕੀਤਾ ਹੈ।





