ਕੋਟ ਈਸੇ ਖਾਂ,21 ਜੂਨ (ਜਸ਼ਨ ) ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਹੇਮਕੁੰਟ ਸਕੂਲ ਕੋਟ-ਈਸੇ-ਖਾਂ ਵਿਖੇ ਬਹੁਤ ਹੀ ਉਤਸ਼ਾਹ ਪੂਰਵਕ “ਅੰਤਰਰਾਸ਼ਟਰੀ ਯੋਗਾ ਦਿਵਸ” ਮਨਾਇਆ ਗਿਆ। ਅਧਿਆਪਕਾਂ ਦੀ ਦੇਖ-ਰੇਖ ਅਧੀਨ ਐਨ.ਐੱਸ.ਐੱਸ. ਅਤੇ ਐਨ.ਸੀ.ਸੀ. ਕੈਡਿਟਸ ਸਮੇਤ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਯੋਗ ਅਭਿਆਸਾਂ ਵਿੱਚ ਭਾਗ ਲਿਆ। ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਕੈਡਿਟਸ ਨੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਗਮ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਯੋਗ ਆਸਨਾਂ ਦਾ ਅਭਿਆਸ ਕੀਤਾ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਯੋਗਾ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਵਿਦਿਆਰਥੀਆਂ ਵੱਲੋਂ ਪ੍ਰਾਣਾਯਾਮ, ਭੁਜੰਗਾਸਨ, ਵਜਰਾਸਨ ਅਤੇ ਹੋਰ ਯੋਗ ਕਿਰਿਆਵਾਂ ਦਾ ਅਭਿਆਸ ਕੀਤਾ।
ਇਸ ਸਮਾਗਮ ਦੀ ਸਮੁੱਚੀ ਦੇਖ-ਰੇਖ ਮੈਡਮ ਦਵਿੰਦਰ ਕੌਰ ਵੱਲੋਂ ਕੀਤੀ ਗਈ, ਜਦਕਿ ਪ੍ਰੋਗਰਾਮ ਦੀ ਇੰਚਾਰਜ ਮੈਡਮ ਯਾਦਵਿੰਦਰ ਕੌਰ ਰਹੇ। ਇਸ ਮੌਕੇ ਮੈਡਮ ਰੁਪਿੰਦਰ ਕੌਰ (ਆਫਿਸ), ਮੈਡਮ ਮਨਪ੍ਰੀਤ ਕੌਰ (ਆਫਿਸ), ਮੈਡਮ ਰਾਜਵੀਰ ਕੌਰ (ਆਫਿਸ), ਮੈਡਮ ਕਾਜਲ, ਮੈਡਮ ਰਾਜਪਾਲ, ਮੈਡਮ ਸਿਮਰਨਜੀਤ (ਗਣਿਤ), ਮੈਡਮ ਰਮਨਦੀਪ ਕੌਰ, ਮੈਡਮ ਯਾਦਵਿੰਦਰ ਕੌਰ, ਸ਼੍ਰੀ ਯਾਦਵਿੰਦਰ ਸਿੰਘ, ਸ਼੍ਰੀ ਮਹੇਸ਼ ਕੁਮਾਰ, ਮੈਡਮ ਹਰਜੀਤ ਕੌਰ, ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਸ਼੍ਰੀ ਅਮੀਰ ਸਿੰਘ, ਮੈਡਮ ਸੁਰਿੰਦਰ ਕੌਰ, ਮੈਡਮ ਅਮਨਦੀਪ (ਪੰਜਾਬੀ), ਮੈਡਮ ਕੋਮਲ, ਨੇ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਉਂਦਿਆਂ ਸਮਾਗਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਯੋਗਾ ਸਿਰਫ਼ ਇੱਕ ਕਸਰਤ ਨਹੀਂ, ਸਗੋਂ ਜੀਵਨ ਸ਼ੈਲੀ ਹੈ ਜੋ ਮਨੁੱਖ ਨੂੰ ਤੰਦਰੁਸਤ, ਖੁਸ਼ ਅਤੇ ਆਤਮਵਿਸ਼ਵਾਸੀ ਬਣਾਉਂਦੀ ਹੈ। ਵਿਦਿਆਰਥੀਆਂ ਨੂੰ ਹਰ ਰੋਜ਼ ਕੁਝ ਸਮਾਂ ਯੋਗਾ ਲਈ ਜ਼ਰੂਰ ਕੱਢਣਾ ਚਾਹੀਦਾ ਹੈ।”

ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਸਾਡੀ ਪ੍ਰਾਚੀਨ ਵਿਰਾਸਤ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਯੋਗਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਾਰੇ ਵਿਦਿਆਰਥੀਆਂ ਨੇ ਨਿਯਮਿਤ ਯੋਗਾ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ।