ਗੁਰਦਾਸਪੁਰ,28 ਅਪਰੈਲ(ਜਸ਼ਨ )ਗੁਰਦਾਸਪੁਰ - ਬਟਾਲਾ ਰੋਡ ਤੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦ ਮੁੱਖ ਸੜਕ ਦੇ ਕੰਢੇ ਗੈਸ ਪਾਈਪ ਲੀਕ ਹੋ ਗਈ ਤੇ. ਗੈਸ ਦੇ ਲਗਾਤਾਰ ਬਾਹਰ ਆਉਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਪਰ ਮੌਕੇ ਤੇ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਵਲੋ ਹਾਲਾਤ ਤੇ ਕਾਬੂ ਪਾਇਆ ਗਿਆ ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨੂੰ ਪ੍ਰਾਪਤ ਜਾਣਕਾਰੀ ਮੁਤਾਬਿਕ, ਗੁਰਦਾਸਪੁਰ ਦੀ ਬਟਾਲਾ ਰੋਡ ਦੇ ਉੱਤੇ ਸਰਕਾਰੀ ਪਸ਼ੂ ਹਸਪਤਾਲ ਦੇ ਠੀਕ ਸਾਹਮਣੇ ਉਸ ਵੇਲੇ ਲੋਕਾਂ 'ਚ ਮਾਹੌਲ ਸਹਿਮ ਵਾਲਾ ਬਣ ਗਿਆ ਜਦ ਜਮੀਨ ਦੇ ਹੇਠਾਂ ਤੋ ਗੈਸ ਪਾਈਪ ਲਾਈਨ ਲੀਕ ਹੋਣੀ ਸ਼ੁਰੂ ਹੋ ਗਈ ਅਤੇ ਗੈਸ ਇਸ ਤਰ੍ਹਾਂ ਨਾਲ ਬਾਹਰ ਆ ਰਹੀ ਸੀ ਕਿ ਲੋਕਾਂ ਚ ਡਰ ਦਾ ਮਾਹੌਲ ਬਣ ਗਿਆ । ਉੱਥੇ ਹੀ ਦਹਿਸ਼ਤ 'ਚ ਸਥਾਨਿਕ ਲੋਕਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਉੱਥੇ ਹੀ ਇਸ ਬਾਬਤ ਸੂਚਨਾ ਮਿਲਦੇ ਮੌਕੇ ਤੇ ਏ ਡੀ ਸੀ ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਪਹੁੰਚੇ ਅਤੇ ਇਸ ਦੇ ਨਾਲ ਹੀ ਪੁਲਿਸ ਥਾਣਾ ਸਿਟੀ ਦੇ ਥਾਣਾ ਇੰਚਾਰਜ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਪਹੁੰਚ ਕੇ ਜਿੱਥੇ ਇਲਾਕੇ ਨੂੰ ਖਾਲੀ ਕਰਵਾਇਆ ਉੱਥੇ ਹੀ ਉਕਤ ਗੈਸ ਕੰਪਨੀ ਨਾਲ ਸਬੰਧਤ ਗੁਜਰਾਤ ਗੈਸ ਦੇ ਅਧਕਾਰਿਆ ਨੂੰ ਵੀ ਸੂਚਿਤ ਕੀਤਾ ਜਿਸ ਤੋ ਬਾਅਦ ਹਾਲਾਤ ਤੇ ਕਾਬੂ ਪਾਇਆ ਗਿਆ। ਉਧਰ ਏਡੀਸੀ ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਹਨਾਂ ਵਲੋ ਪਹਿਲ ਦੇ ਆਧਾਰ ਤੇ ਇਸ ਗੈਸ ਲੀਕੇਜ ਨੂੰ ਬੰਦ ਕਰਵਾਇਆ ਗਿਆ ਹੈ ਅਤੇ ਕੋਈ ਨੁਕਸਾਨ ਨਹੀਂ ਹੋਇਆ ਇਹ ਬਚਾਅ ਰਿਹਾ ਹੈ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਸਾਮਣੇ ਆ ਰਿਹਾ ਹੈ ਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਦਾ ਖੰਭਾ ਪਿੱਛੇ ਕਰਨ ਵਾਸਤੇ ਟੋਇਆ ਪੁੱਟਿਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਗੈਸ ਪਾਈਪ ਲੀਕ ਹੋਈ ਹੈ । ਇਹ ਜਾਂਚ ਕੀਤੀ ਜਾਵੇਗੀ ਕਿ ਕਿਸ ਵਲੋਂ ਇਹ ਲਾਪਰਵਾਹੀ ਵਰਤੀ ਗਈ ਹੈ ਅਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ।