ਮੋਗਾ ,6 ਅਗਸਤ(ਜਸ਼ਨ ) ਖੱਤਰੀ ਸਭਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਕੌੜਾ ਲੱਡੂ ਆਰੇਵਾਲਾ ਨੂੰ ਘੱਟ ਗਿਣਤੀ (ਮਾਈਨਿਉਰਟੀ) ਕਮਿਸ਼ਨ ਪੰਜਾਬ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਐਲਾਨ ਕੀਤੀ ਕਮਿਸ਼ਨ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ਅੱਜ ਇੱਥੇ ਖੱਤਰੀ ਭਵਨ ਵਿੱਚ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜੈਦਕਾ ਦੀ ਅਗਵਾਈ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਸੰਜੀਵ ਕੌੜਾ ਲੱਡੂ ਆਰੇਵਾਲਾ ਦਾ ਖੱਤਰੀ ਸਭਾ ਮੈਂਬਰਾਂ ਵੱਲੋਂ ਖੱਤਰੀ ਭਵਨ ਪੁੱਜਣ ਤੇ ਫੁੱਲ ਮਾਲਾਵਾਂ ਪਹਿਨਾ ਕੇ ਸੰਜੀਵ ਕੌੜਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਪਰੰਤ ਦੋਸ਼ਾਲਾ ਪਹਿਨਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਵੱਲੋਂ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਖੱਤਰੀ ਮਹਾਂ ਸਭਾ ਪੰਜਾਬ ਦੇ ਆਫਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਖੱਤਰੀ ਅਰੋੜਾ ਵੈਲਫੇਅਰ ਬੋਰਡ ਮੋਗਾ ਦੇ ਜ਼ਿਲ੍ਹਾ ਚੇਅਰਮੈਨ ਵਿਕਾਸ ਕਪੂਰ , ਜ਼ਿਲ੍ਹਾ ਪ੍ਰਧਾਨ ਯੁਵਾ ਖੱਤਰੀ ਸਭਾ ਦੀਪਕ ਕੌੜਾ, ਜਗਜੀਵ ਧੀਰ ਚੇਅਰਮੈਨ, ਹਰਪ੍ਰੀਤ ਸਿੰਘ ਸਹਿਗਲ ਪ੍ਰਧਾਨ ਯੁਵਾ ਖੱਤਰੀ ਸਭਾ ਮੋਗਾ, ਸ੍ਰੀਮਤੀ ਸੁਮਨ ਮਲਹੋਤਰਾ ਪ੍ਰਧਾਨ ਮਹਿਲਾ ਖੱਤਰੀ ਸਭਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜੈਦਕਾ ਨੇ ਕਿਹਾ ਕਿ ਸੰਜੀਵ ਕੌੜਾ ਲੱਡੂ ਆਰੇਵਾਲਾ ਨੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਬਣ ਕੇ ਪੰਜਾਬ ਦੇ ਖੱਤਰੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਹੈ। ਧੀਰ ਅਤੇ ਜੈਦਕਾ ਨੇ ਕਿਹਾ ਕਿ ਸੰਜੀਵ ਕੌੜਾ ਲੱਡੂ ਆਰੇ ਵਲਾ ਮੋਗਾ ਦੀਆਂ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਿੰਦੂ ਹੈ। ਇਸ ਮੌਕੇ ਸੰਜੀਵ ਕੌੜਾ ਲੱਡੂ ਆਰੇਵਾਲਾ ਨੂੰ ਘੱਟ ਗਿਣਤੀ ਕਮਿਸ਼ਨ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਤਿੰਦਰ ਮਸੀਹ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਨਵੀਨਰ ਸੁਸ਼ੀਲ ਸਿਆਲ, ਡਾਕਟਰ ਵਿਜੇ ਉਪਲ, ਨਿਸ਼ੀ ਰਕੇਸ਼ ਵਿੱਜ, ਪ੍ਰਦੀਪ ਭੰਡਾਰੀ, ਸੁਮਨ ਕਾਂਤ ਵਿੱਜ, ਸੁਧੀਰ ਕੋਹਲੀ, ਸੰਜੀਵ ਕੌੜਾ ਜੀ ਐਸ ਟੀ, ਜਗਜੀਵਨ ਕੌੜਾ, ਹਰਫੂਲ ਸਹਿਗਲ, ਜਗਜੀਵ ਧੀਰ, ਸ਼ਿਵ ਟੰਡਨ, ਦੀਪਕ ਕੌੜਾ, ਐਨ ਜੀ ਓ ਵਿਮਲ ਜੈਨ, ਸੀਨੀਅਰ ਸਿਟੀਜਨ ਮੰਚ ਦੇ ਪ੍ਰਧਾਨ ਕ੍ਰਿਸ਼ਨ ਸੂਦ, ਸਤਪਾਲ ਭੋਲੇਵਾਲੀਆ, ਬਲਜਿੰਦਰ ਸਿੰਘ ਸਹਿਗਲ, ਯੁਵਾ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ, ਅਸ਼ੋਕ ਕਾਲੀਆ, ਪਵਨ ਕਪੂਰ, ਨਰੇਸ਼ ਧੀਰ, ਨਰੋਤਮ ਪੁਰੀ, ਸੁਮਨ ਮਲਹੋਤਰਾ, ਸੁਸ਼ੀਲ ਮਿਡਾ, ਸੌਰਵ, ਕਪਿਲ ਧੀਰ, ਕੇਵਲ ਬਾਂਸਲ, ਤਿਲਕ ਰਾਜ ਸੋਢੀ, ਵਿਜੇ ਇੰਦਰ ਪੁਰੀ, ਵਿਕਾਸ ਕਪੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਖ਼ਬਰਾਂ
ਘੱਟ ਗਿਣਤੀ ਕਮਿਸ਼ਨ ਪੰਜਾਬ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਹੋਣ ‘ਤੇ ਉੱਘੇ ਸਮਾਜ ਸੇਵੀ ਸੰਜੀਵ ਕੌੜਾ ਲੱਡੂ ਆਰੇਵਾਲਾ ਦਾ ਸਨਮਾਨ
* ਸੰਜੀਵ ਕੌੜਾ ਲੱਡੂ ਆਰੇ ਵਾਲਾ, ਮੋਗਾ ਦੀਆਂ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਿੰਦੂ ਨੇ
7 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



