ਮੋਗਾ, 10 ਸਤੰਬਰ ( ਗੁਰਜੰਟ ਸਿੰਘ): ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਨੋਰਥ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵੱਲੋਂ ਪਾਰਟੀ ਦੇ ਜੁਝਾਰੂ ਅਤੇ ਸਰਗਰਮ ਵਰਕਰਾਂ ਨੂੰ ਵੱਖ-ਵੱਖ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਕਈ ਆਗੂਆਂ ਨੂੰ ਪਦਉੱਨਤ ਕਰਦਿਆਂ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਜਿਸ ਵਿੱਚ ਕੁਲਵੰਤ ਸਿੰਘ ਆਦੀਵਾਲ ਨੂੰ ਜ਼ਿਲ੍ਹਾ ਭਾਜਪਾ ਮੋਗਾ ਦੇ ਪੰਚਾਇਤੀ ਰਾਜ ਸੈੱਲ ਦਾ ਜ਼ਿਲ੍ਹਾ ਕਨਵੀਨਰ ਅਤੇ ਚਮਨ ਲਾਲ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਮਨਦੀਪ ਗਰੋਵਰ ਨੂੰ ਪਦਉੱਨਤ ਕਰਦਿਆਂ ਪ੍ਰਚਾਰ ਕਮੇਟੀ ਦਾ ਕੋ-ਕਨਵੀਨਰ ਅਤੇ ਅਮਿਤ ਗੁਪਤਾ ਨੂੰ ਪਦਉੱਨਤ ਕਰਦਿਆਂ ਲੋਕਲ ਬਾਡੀ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਸੰਜੀਵ ਕੁਮਾਰ ਸ਼ਰਮਾ ਨੂੰ ਮੋਗਾ ਈਸਟ, ਧੀਰਜ ਕੁਮਾਰ ਸ਼ਰਮਾ ਨੂੰ ਮੋਗਾ ਵੈਸਟ, ਪ੍ਰੇਮ ਸਿੰਘ ਨੂੰ ਧਰਮਕੋਟ ਦੇ ਫਤਿਹਗੜ੍ਹ ਪੰਜਤੂਰ, ਸਤਵੰਤ ਸਿੰਘ ਬਰਾੜ ਨੂੰ ਬਾਘਾਪੁਰਾਣਾ ਦੇ ਭਲੂਰ ਅਤੇ ਗੁਰਚਰਨ ਸਿੰਘ ਨੂੰ ਬਾਘਾਪੁਰਾਣਾ ਦੇ ਮਾੜੀ ਮੁਸਤਫ਼ਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਜ਼ਿਲ੍ਹਾ ਭਾਜਪਾ ਦੀ ਇਕਾਈ ਵਿੱਚ ਪਵਨ ਕੁਮਾਰ ਬੰਟੀ ਅਤੇ ਅਸ਼ੋਕ ਬਜਾਜ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ, ਅਮਿਤ ਅੱਗਰਵਾਲ ਅਤੇ ਸੋਨੀ ਮੰਗਲਾ ਨੂੰ ਜ਼ਿਲ੍ਹਾ ਸਕੱਤਰ, ਜਦਕਿ ਸ਼ਿਵ ਕੁਮਾਰ ਸ਼ਰਮਾ ਅਤੇ ਬਲਜੀਤ ਆਦੀਵਾਲ ਨੂੰ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ।
ਵੱਖ-ਵੱਖ ਸੈੱਲਾਂ ਦੀਆਂ ਜ਼ਿੰਮੇਵਾਰੀਆਂ ਤਹਿਤ ਰਾਜੀਵ ਗੁਪਤਾ ਨੂੰ ਅਧਿਆਪਕ ਸੈੱਲ ਦਾ ਕੋ-ਕਨਵੀਨਰ, ਜਗਦੇਵ ਸਿੰਘ ਨੂੰ ਵਪਾਰ ਸੈੱਲ ਦਾ ਕਨਵੀਨਰ, ਐਡਵੋਕੇਟ ਸੰਨੀ ਖੁੱਲਰ ਨੂੰ ਲੀਗਲ ਸੈੱਲ ਦਾ ਕੋ-ਕਨਵੀਨਰ, ਗਗਨ ਬਾਂਸਲ ਨੂੰ ਐਨ.ਜੀ.ਓ. ਸੈੱਲ ਦਾ ਕਨਵੀਨਰ, ਨਪਿੰਦਰ ਗੁਪਤਾ ਨੂੰ ਮੈਡੀਕਲ ਸੈੱਲ ਦਾ ਕੋ-ਕਨਵੀਨਰ, ਵਿਕਾਸ ਗਾਬਾ ਨੂੰ ਸਪੋਰਟਸ ਸੈੱਲ ਦਾ ਕਨਵੀਨਰ ਅਤੇ ਅਮਿਤ ਕੁਮਾਰ ਨੂੰ ਸਪੋਰਟਸ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ।
ਇਸੇ ਤਰ੍ਹਾਂ ਮਨਜੀਤ ਸਿੰਘ ਬੁੱਟਰ ਨੂੰ ਡੀ.ਐਨ.ਟੀ. ਸੈੱਲ ਦਾ ਕਨਵੀਨਰ, ਸੰਜੀਵ ਸੂਫੀ ਨੂੰ ਆਰਟਿਸ ਸੈੱਲ ਦਾ ਕਨਵੀਨਰ, ਰਾਕੇਸ਼ ਸਿੰਗਲਾ ਨੂੰ ਮੀਡੀਆ ਸੈੱਲ ਦਾ ਕੋ-ਕਨਵੀਨਰ, ਐਡਵੋਕੇਟ ਅਜੇ ਗੁਲਾਟੀ ਨੂੰ ਪ੍ਰੋਫੈਸ਼ਨਲ ਸੈੱਲ ਦਾ ਕਨਵੀਨਰ, ਐਡਵੋਕੇਟ ਕਰਮਜੀਤ ਬਾਠ ਨੂੰ ਆਰ.ਟੀ.ਆਈ. ਸੈੱਲ ਦਾ ਕਨਵੀਨਰ, ਮਹੇਸ਼ ਬੋਹਤ ਨੂੰ ਸਵੱਛ ਭਾਰਤ ਸੈੱਲ ਦਾ ਕਨਵੀਨਰ, ਮੇਜਰ ਪ੍ਰਦੀਪ ਕੁਮਾਰ ਅਤੇ ਕਰਨਲ ਬਲਕਾਰ ਸਿੰਘ ਨੂੰ ਸਾਬਕਾ ਸੈਨਿਕ ਸੈੱਲ ਦੇ ਕਨਵੀਨਰ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਰਾਜੇਸ਼ ਵਰਮਾ ਨੂੰ ਮਨੁੱਖੀ ਅਧਿਕਾਰ ਸੈੱਲ ਦਾ ਕਨਵੀਨਰ, ਨਿਸ਼ਾਨ ਭੱਟੀ ਨੂੰ ਮਨੁੱਖੀ ਅਧਿਕਾਰ ਸੈੱਲ ਦਾ ਕੋ-ਕਨਵੀਨਰ ਅਤੇ ਟੋਨੀ ਸਿਤਾਰਾ ਨੂੰ ਲੋਕਲ ਬਾਡੀ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਅਸਲ ਮਜ਼ਬੂਤ ਆਧਾਰ ਉਸਦੇ ਮਿਹਨਤੀ ਅਤੇ ਸਮਰਪਿਤ ਵਰਕਰ ਹਨ। ਉਨ੍ਹਾਂ ਕਿਹਾ ਕਿ ਨਵੀਆਂ ਜ਼ਿੰਮੇਵਾਰੀਆਂ ਦੇਣ ਦਾ ਮੁੱਖ ਉਦੇਸ਼ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨਾ ਅਤੇ ਹਰ ਵਰਗ ਤੱਕ ਪਾਰਟੀ ਦੀਆਂ ਨੀਤੀਆਂ ਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਪਹੁੰਚਾਉਣਾ ਹੈ। ਉਨ੍ਹਾਂ ਨਵ-ਨਿਯੁਕਤ ਆਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ।
ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਜਪਾ ਵਿੱਚ ਹਰ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਸੰਗਠਨ ਅਤੇ ਸਮਾਜ ਪ੍ਰਤੀ ਸੇਵਾ ਦਾ ਸੰਕਲਪ ਹੈ। ਸਾਡਾ ਟੀਚਾ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਦੇ ਸੰਗਠਨ ਨੂੰ ਹਰ ਬੂਥ ਅਤੇ ਹਰ ਵਰਗ ਤੱਕ ਮਜ਼ਬੂਤ ਕਰਨਾ ਹੈ।
ਇਨ੍ਹਾਂ ਨਿਯੁਕਤੀਆਂ ’ਤੇ ਸਮੁੱਚੀ ਜ਼ਿਲ੍ਹਾ ਭਾਜਪਾ ਇਕਾਈ ਵੱਲੋਂ ਨਵ-ਨਿਯੁਕਤ ਆਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਮੀਦ ਪ੍ਰਗਟਾਈ ਗਈ ਕਿ ਸਾਰੇ ਆਗੂ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਨਿਸ਼ਠਾ ਅਤੇ ਮਿਹਨਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
ਖ਼ਬਰਾਂ
ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਅਹਿਮ ਜ਼ਿੰਮੇਵਾਰੀਆਂ ਸੌਪੀਆਂ
* ਜਿਲ੍ਹਾ ਪ੍ਰਧਾਨ ਡਾ. ਹਰਜੋਤ ਨੇ ਜੁਝਾਰੂ ਸਾਥੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ
11 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



