ਫ਼ਰੀਦਕੋਟ, 27 ਜੁਲਾਈ(ਤਰਸੇਮ ਚਾਨਣਾ ): ਅਰੋਗਿਆ ਭਾਰਤੀ ਵਲੋਂ ਜੀਵਨ ਨਗਰ ਵਿਖੇ ਸ਼ੂਗਰ ਅਤੇ ਬਲੱਡ ਪਰੈਸ਼ਰ ਦੇ ਮੁਫ਼ਤ ਚੈੱਕਅਪ ਦਾ ਕੈਂਪ ਲਗਾਇਆ ਗਿਆ। ਡਾਕਟਰ ਚੰਦਰ ਸ਼ੇਖਰ ਸਾਬਕਾ ਸਿਵਲ ਸਰਜਨ ਫ਼ਰੀਦਕੋਟ, ਪ੍ਰਧਾਨ ਅਰੋਗਿਆ ਭਾਰਤੀ ਪੰਜਾਬ, ਦੀ ਟੀਮ ਨੇ 70 ਲੋਕਾਂ ਦੀ ਸੁਗਰ ਅਤੇ ਬਲੱਡ ਪਰੈਸ਼ਰ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ । ਇਸ ਕੈਂਪ ਵਿਚ ਡਾਕਟਰ ਦਾਨਿਸ਼ ਜਿੰਦਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਡਾਕਟਰ ਚੰਦਰ ਸ਼ੇਖਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰੋਗਿਆ ਭਾਰਤੀ ਦਾ ਇਹ ਮਿਸ਼ਨ ਹੈ ਕਿ ਸਾਰੇ ਭਾਰਤਵਾਸੀ ਅਰੋਗ ਰਹਿਣ,ਜਿਸ ਨਾਲ ਇਕ ਮਜ਼ਬੂਤ ਸਮਾਜ ਸਿਰਜਣਾ ਹੋਵੇ ਅਤੇ ਦੇਸ਼ ਵਿਚ ਖੁਸ਼ਹਾਲੀ ਆਵੇ। ਉਹਨਾਂ ਕਿਹਾ ਕਿ ਉਹ ਹਰ ਮਹੀਨੇ ਅਜਿਹੇ ਦੋ ਮੁਫ਼ਤ ਚੈੱਕਅਪ ਕੈਂਪ ਲਗਾਇਆ ਕਰਨਗੇ, ਜਿਹਨਾਂ ਵਿਚ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ' ਪਹੁੰਚੇ ਡਾਕਟਰ ਦਾਨਿਸ਼ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣਾ ਅਰੋਗਿਆ ਭਾਰਤੀ ਦਾ ਇਹ ਉੱਤਮ ਉਪਕਰਮ ਹੈ । ਜਿਸ ਨਾਲ ਸਮਾਜ ਦੇ ਉਸ ਤਬਕੇ ਨੂੰ ਲਾਭ ਪਹੁੰਚੇਗਾ ਜਿਸ ਨੂੰ ਸਹੀ ਅਰਥਾਂ ਵਿਚ ਇਸ ਦੀ ਸਭ ਤੋਂ ਵੱਧ ਜਰੂਰਤ ਹੈ। ਇਸ ਮੌਕੇ ਸੀਮਾ ਸ਼ਰਮਾ ਉਪ ਪ੍ਰਧਾਨ ਮਹਿਲਾ ਵਿੰਗ,ਅਰੋਗਿਆ ਭਾਰਤੀ, ਐਮਸੀ ਤਾਰਾ ਸਿੰਘ ਭੱਟੀ, ਰਣਬੀਰ ਸਿੰਘ ਬਤਾਨ ਮਨਜਿੰਦਰ ਕੌਰ, ਖੁਸ਼ਪਿੰਦਰ ਕੌਰ, ਰੋਹਿਤ ਸ਼ਰਮਾ, ਸੁਭਾਸ਼ ਕੁਮਾਰ ਅਤੇ ਤਰਸੇਮ ਚਾਨਣਾ ਹਾਜਿਰ ਸਨ