ਬਟਾਲਾ,7 ਮਈ ( ਬਿੱਟੂ ਗਰੋਵਰ )
ਭਾਜਪਾ ਦੇ ਆਲ੍ਹਾ ਨੇਤਾ ਅਵਿਨਾਸ਼ ਰਾਏ ਖੰਨਾ ਵਲੋ ਪੰਜਾਬ ਦੇ ਬਟਾਲਾ ਸ਼ਹਿਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ'ਚ ਉਹਨਾਂ ਇਹ ਦਾਅਵਾ ਕੀਤਾ ਕਿ ਜਿਵੇਂ ਭਾਜਪਾ ਵਲੋ ਵੈਸਟ ਬੰਗਾਲ 'ਚ ਵੱਡੀ ਜਿੱਤ ਹਾਸਿਲ ਕੀਤੀ ਹੈ ਹੁਣ ਭਾਜਪਾ ਵਲੋ ਪੰਜਾਬ 'ਚ ਆਉਣ ਵਾਲੇ ਸਮੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਇਹੀ ਨਿਸ਼ਾਨਾ ਹੈ ਕਿ ਹੋਰਨਾਂ ਸੂਬਿਆ ਵਾਂਗ ਵੀ ਪੰਜਾਬ ਦੇ ਲੋਕਾਂ ਨੂੰ ਡਬਲ ਇੰਜਣ ਵਾਲੀ ਸਰਕਾਰ ਦਿੱਤੀ ਜਾਵੇ ਤਾਂ ਜੋ ਜਿਸ ਤਰ੍ਹਾਂ ਦੇ ਵੱਡੇ ਲਾਭ ਹੋਰਨਾਂ ਸੂਬੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਹਨਾਂ ਵਾਂਗ ਲਾਭ ਲੋਕਾਂ ਨੂੰ ਮਿਲ ਸਕਣ । ਉੱਥੇ ਹੀ ਅਵਿਨਾਸ਼ ਖੰਨਾ ਨੇ ਕਿਹਾ ਕਿ ਭਾਜਪਾ ਵਲੋ ਪੂਰੀ ਤਿਆਰੀ ਵਿੱਢੀ ਗਈ ਹੈ ਕਿ ਬਟਾਲਾ ਸਮੇਤ ਪੰਜਾਬ ਦੇ ਹੋਰਨਾਂ ਨਗਰ ਨਿਗਮਾਂ ਅਤੇ ਕੌਂਸਲਾਂ 'ਚ ਹੋਣ ਵਾਲ਼ੀਆਂ ਚੋਣਾਂ ਨੂੰ ਲੈਕੇ ਸਾਰੇ ਵਾਰਡਾਂ 'ਚ ਆਪਣੇ ਉਮੀਦਵਾਰ ਉਤਾਰੇ ਜਾਣ ਅਤੇ ਵੱਡੀ ਜਿੱਤ ਵੀ ਹਾਸਿਲ ਕੀਤੀ ਜਾਵੇ ਅਤੇ ਇਹ ਪਹਿਲੀ ਤਿਆਰੀ ਹੋਵੇਗੀ ਅਤੇ ਉਸ ਤੋ ਬਾਅਦ ਪੰਜਾਬ 'ਚ ਹੋਣ ਵਾਲ਼ੀਆਂ 2027 ਦੀਆਂ ਚੋਣਾਂ 'ਚ ਵੀ ਭਾਜਪਾ ਪੰਜਾਬ 'ਚ ਚੋਣਾਂ ਲੜ ਆਪਣੀ ਸਰਕਾਰ ਬਣੇਗੀ ਅਤੇ ਪੰਜਾਬ ਦੇ ਹਰ ਵਰਗ ਚਾਹੇ ਉਹ ਕਿਸਾਨ ਹੈ ਜਾਂ ਕਾਰੋਬਾਰੀ ਜਾਂ ਕੋਈ ਹੋਰ ਹਰ ਇਕ ਨੂੰ ਕੇਂਦਰ ਸਰਕਾਰ ਦੀਆ ਲੋਕ ਹਿੱਤ ਯੋਜਨਾਵਾਂ ਦਾ ਲਾਭ ਮਿਲ ਸਕੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਚ ਸੱਤਾ 'ਚ ਬੈਠੀ ਆਪ ਸਰਕਾਰ ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਅਤੇ ਝੂਠੇ ਲਾਰੇ ਲਾ ਕੇ ਗੁਮਰਾਹ ਹੀ ਕੀਤਾ ਹੈ ਅਤੇ ਹੋਰ ਕੁਝ ਨਹੀਂ ਬਲਕਿ ਜੋ ਉਹਨਾਂ ਨਸ਼ਾ ਵਿਰੋਧ ਮੁਹਿੰਮ ਚਲਾਈ ਹੈ ਅਤੇ ਸਿੱਖਿਆ ਕ੍ਰਾਂਤੀ ਦੀ ਸਰਕਾਰ ਗੱਲ ਕਰ ਰਹੀ ਹੈ ਉਹ ਸਭ ਫ਼ੇਲ ਹੈ ਅਤੇ ਇਸ ਦੇ ਨਾਲ ਹੀ ਅਵਿਨਾਸ਼ ਰਾਏ ਖੰਨਾ ਦਾ ਕਹਿਣਾ ਸੀ ਕਿ ਜੋ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਬਲਾਸਟ ਮਾਮਲਿਆ 'ਚ ਬਿਆਨ ਦਿੱਤਾ ਹੈ ਕਿ ਇਸ ਪਿੱਛੇ ਭਾਜਪਾ ਜ਼ਿੰਮੇਵਾਰ ਹੈ ਉਹ ਇਕ ਗ਼ੈਰ ਜ਼ਿੰਮੇਵਾਰਾਨਾ ਬਿਆਨ ਹੈ ਜਦਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਪੰਜਾਬ 'ਚ ਜੋ ਕਨੂੰਨ ਦੀ ਸਥਿਤੀ ਬਣੀ ਹੋਈ ਹੈ ਉਸ ਤੇ ਕਾਬੂ ਪਾਇਆ ਜਾਵੇ ਅਤੇ ਜੋ ਰੋਜ਼ਾਨਾ ਬਲਾਸਟ ਜਾ ਹੋਰ ਐਸੀਆ ਵਾਰਦਾਤਾ ਹੋ ਰਹੀਆ ਹਨ ਉਸ ਦੀ ਸਹੀ ਢੰਗ ਨਾਲ ਜਾਂਚ ਹੋਵੇ ਅਤੇ ਜੋ ਇਸ ਪਿੱਛੇ ਜ਼ਿੰਮੇਵਾਰ ਹਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਲਟਾ ਮੁੱਖ ਮੰਤਰੀ ਐਸੇ ਬਿਆਨ ਦੇਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਉੱਥੇ ਹੀ ਉਹਨਾਂ ਇਸ ਗੱਲ ਤੇ ਵੀ ਸੀਲ ਚੁੱਕੇ ਕਿ ਇਸ ਸਰਕਾਰ ਵਲੋ ਬਿਨਾ ਕਿਸੇ ਮੁੱਦੇ ਤੋ ਕਈ ਸਪੈਸ਼ਲ ਵਿਧਾਨ ਸਭਾ ਸੈਸਨ ਸੱਦੇ ਜਾ ਚੁੱਕੇ ਹਨ ਜਦਕਿ ਜੇ ਸੈਸਨ ਬੁਲਾਏ ਵੀ ਸਨ ਤਾਂ ਹੋਣਾ ਤਾਂ ਇਹ ਚਾਹੀਦਾ ਸੀ ਕਿ ਉੱਥੇ ਪੰਜਾਬ ਦੀ ਗੱਲ ਹੋਵੇ ਅਤੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੋਈ ਫ਼ੈਸਲੇ ਲਏ ਜਾਣ ।
ਖ਼ਬਰਾਂ
ਵੈਸਟ ਬੰਗਾਲ ਤੋ ਬਾਅਦ ਹੁਣ ਭਾਜਪਾ ਦੀ ਪੰਜਾਬ 'ਚ ਤਿਆਰੀ ਸ਼ੁਰੂ,ਨਗਰ ਨਿਗਮਾਂ ਤੋਂ ਬਾਅਦ, 2027 'ਚ ਭਾਜਪਾ ਪੰਜਾਬ 'ਚ ਬਣਾਏਗੀ ਡਬਲ ਇੰਜਣ ਸਰਕਾਰ:ਅਵਿਨਾਸ਼ ਰਾਏ ਖੰਨਾ
* ਸਿਆਸੀ ਦਰਸ਼ਨ
7 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



