ਸਟੇਸ਼ਨ :- ਮੋਗਾ
ਰਿਪੋਰਟਰ :- ਲਛਮਣ ਜੀਤ ਸਿੰਘ ਪੁਰਬਾ
09814200900
ਅੱਜ ਤਕਰੀਬਨ ਸਵੇਰੇ 5 ਵਜੇ ਦੇ ਕਰੀਬ ਪ੍ਰਤਾਪ ਰੋਡ ਤੇ ਇੱਕ ਕੱਪੜੇ ਦੇ ਸ਼ੋ ਰੂਮ ਨੂੰ ਸ਼ਾਰਟ ਸਰਕਟ ਨਾਲ ਭਿਆਨਕ ਅੱਗ ਲੱਗ ਗਈ। ਮੌਕੇ ਤੇ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੁਕਾਨ ਦੇ ਮਾਲਕ ਨਿਤਿਨ ਗਰਗ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਉਹਨਾਂ ਦੀ ਦੁਕਾਨ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ ਅਸੀਂ ਮੌਕੇ ਤੇ ਪਹੁੰਚੇ ਅਤੇ ਜਾ ਕੇ ਦੇਖਿਆ ਕਿ ਦੁਕਾਨ ਦੀ ਛੱਤ ਤੋਂ ਧੂਆਂ ਨਿਕਲ ਰਿਹਾ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਕਾਫੀ ਜਿਆਦਾ ਸਾਡਾ ਨੁਕਸਾਨ ਹੋਇਆ ਹੈ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਸਿਰਫ ਧੂੰਆਂ ਨਿਕਲ ਰਿਹਾ ਸੀ । ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਕੋਲੇ ਟਾਰਚ ਨਾ ਹੋਣ ਕਾਰਨ ਅੱਗ ਦਾ ਪਤਾ ਨਹੀਂ ਲੱਗ ਸਕਿਆ ਤੇ ਅੱਗ ਫੈਲ ਗਈ ਜਿਸ ਨਾਲ ਸਾਡਾ ਕਾਫੀ ਜਿਆਦਾ ਨੁਕਸਾਨ ਹੋ ਗਿਆ।
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਾਢੇ ਪੰਜ ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪ੍ਰਤਾਪ ਰੋਡ ਤੇ ਅੱਗ ਲੱਗੀ ਹੋਈ ਹੈ। ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਧੂਆਂ ਕਾਫੀ ਜਿਆਦਾ ਫੈਲਿਆ ਹੋਇਆ ਸੀ ਅਤੇ ਵਿਜੀਬਿਲਟੀ ਘੱਟ ਸੀ। ਅਸੀਂ ਦੁਕਾਨ ਦੇ ਮਾਲਕ ਨਾਲ ਗੱਲ ਕਰਕੇ ਦੁਕਾਨ ਦਾ ਸ਼ੀਸ਼ਾ ਤੋੜਿਆ ਅਤੇ ਧੂਆਂ ਘਟਣ ਤੋਂ ਬਾਅਦ ਅਸੀਂ ਅੱਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਅਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਾਨੂੰ ਸੂਚਨਾ ਮਿਲੀ ਸਾਡੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਪਰ ਵਿਜੀਬੀਲਟੀ ਨਾ ਹੋਣ ਕਾਰਨ ਅਸੀਂ ਦੁਕਾਨਦਾਰ ਨਾਲ ਗੱਲ ਕਰਕੇ ਸ਼ੀਸ਼ਾ ਤੋੜਿਆ ਤੇ ਅੱਗ ਤੇ ਕਾਬੂ ਪਾਇਆ। ਅੱਗ ਬਹੁਤ ਜਿਆਦਾ ਫੈਲੀ ਹੋਈ ਸੀ ਅਤੇ ਅੱਗ ਨੂੰ ਕਾਬੂ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।