ਅੰਮ੍ਰਿਤਸਰ,27 ਅਪ੍ਰੈਲ (ਜਸ਼ਨ )
ਬਟਾਲਾ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਇੱਕ ਟ੍ਰੈਕਸ ਕਰੂਜ਼ੀਅਰ ਗੱਡੀ ਚੱਲਦੇ ਹੋਏ ਅੱਗ ਦੀ ਲਪੇਟ 'ਚ ਆ ਗਈ ਪਰ ਗ਼ਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਅੱਗ ਇੰਨ੍ਹੀ ਭਿਆਨਕ ਸੀ ਕਿ ਦੇਖਦੇ ਦੇਖਦੇ ਹੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਦਕਿ ਪਹਿਲਾ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਕਿਸੇ ਨਿੱਜੀ ਸਕੂਲ ਦੇ ਬੱਚੇ ਛੱਡ ਕੇ ਚਾਲਕ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਜਦਕਿ ਦੂਸਰੇ ਪਾਸੇ ਗੱਡੀ ਚਾਲਕ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਵਾਹਨ ਉਸ ਦਾ ਆਪਣਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਸੈਕਿੰਡ ਹੈੱਡ ਲਈ ਹੈ ਅਤੇ ਇਸ ਗੱਲ ਤੋ ਉਸ ਨੇ ਇਨਕਾਰ ਕੀਤਾ ਕਿ ਉਹ ਕੋਈ ਸਕੂਲੀ ਬੱਚੇ ਛੱਡ ਕੇ ਆ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਇਹ ਗੱਡੀ ਉਸ ਨੇ ਨਿੱਜੀ ਵਰਤੋ ਲਈ ਖਰੀਦੀ ਸੀ ਅਤੇ ਉਸਦਾ ਕਹਿਣਾ ਸੀ ਕਿ ਅਚਾਨਕ ਇਵੇ ਜਾਪਿਆ ਕਿ ਬੈਟਰੀ ਫਟ ਗਈ ਹੋਵੇ ਅਤੇ ਉਸਨੇ ਚੱਲਦੇ ਵਾਹਨ ਨੂੰ ਬੜੀ ਮੁਸ਼ੱਕਤ ਕਰ ਰੋਕਿਆ ਅਤੇ ਬਾਹਰ ਆ ਗਿਆ ਅਤੇ ਉਸ ਦੇ ਸਾਮਣੇ ਹੀ ਕੁਝ ਹੀ ਮਿੰਟਾਂ 'ਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਉਧਰ ਮੌਕੇ ਤੇ ਆਏ ਬਟਾਲਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੱਲਦੇ ਵਾਹਨ ਨੂੰ ਅੱਗ ਲੱਗੀ ਹੈ ਜਿਸ ਦੀ ਸੂਚਨਾ ਉਹਨਾਂ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਅਤੇ ਉਹਨਾਂ ਵਲੋ ਮੌਕੇ 'ਤੇ ਅੱਗ ਤੇ ਕਾਬੂ ਪਾ ਲਿਆ ਲੇਕਿਨ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਹੈ ।
FIRE
ਹਾਈਵੇ ਤੇ ਚੱਲਦੀ ਗੱਡੀ ਨੂੰ ਲੱਗੀ ਅੱਗ,ਸੜ ਕੇ ਹੋਈ ਸੁਆਹ,ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
* CAR ON FIRE
28 ਅਪ੍ਰੈਲ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



