ਮੋਗਾ, 12 ਸਤੰਬਰ(ਜਸ਼ਨ ): ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਦੇ ਮਕਸਦ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵੱਲੋਂ ਮੋਗਾ ਜ਼ਿਲ੍ਹੇ ਦੇ 23 ਸਰਕਲਾਂ ਦੇ ਪ੍ਰਭਾਰੀ ਅਤੇ ਸਹਿ-ਪ੍ਰਭਾਰੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਭਾਜਪਾ ਦੇ ਵੱਖ-ਵੱਖ ਸੈੱਲਾਂ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਪਾਰਟੀ ਆਗੂਆਂ ਨੂੰ ਸੌਂਪੀਆਂ ਗਈਆਂ ਹਨ।
ਹਲਕਾ ਮੋਗਾ ਅਧੀਨ ਮੋਗਾ ਨੌਰਥ ਸਰਕਲ ਦੇ ਪ੍ਰਭਾਰੀ ਵਜੋਂ ਜ਼ਿਲ੍ਹਾ ਵਾਈਸ ਪ੍ਰਧਾਨ ਨਿਰਮਲ ਮੀਨੀਆਂ ਅਤੇ ਸਹਿ-ਪ੍ਰਭਾਰੀ ਵਜੋਂ ਜ਼ਿਲ੍ਹਾ ਕਾਰਜਕਾਰੀ ਮੈਂਬਰ ਪ੍ਰਦੀਪ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਮੋਗਾ ਸਾਊਥ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਵਿੱਕੀ ਸਿਤਾਰਾ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਸਕੱਤਰ ਸ਼ਿਲਪਾ ਬਾਂਸਲ ਨੂੰ ਸਹਿ-ਪ੍ਰਭਾਰੀ ਬਣਾਇਆ ਗਿਆ ਹੈ। ਮੋਗਾ ਈਸਟ ਸਰਕਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਵਾਈਸ ਪ੍ਰਧਾਨ ਦੇਵ ਪ੍ਰਿਯ ਤਿਆਗੀ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਸਕੱਤਰ ਲੀਨਾ ਗੋਇਲ ਨੂੰ ਸਹਿ-ਪ੍ਰਭਾਰੀ ਵਜੋਂ ਸੌਂਪੀ ਗਈ ਹੈ। ਇਸੇ ਤਰ੍ਹਾਂ ਮੋਗਾ ਵੈਸਟ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਹਿਤੇਸ਼ ਗੁਪਤਾ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਗੀਤਾ ਨੰਦਾ ਆਰੀਆ ਨੂੰ ਸਹਿ-ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ।
ਹਲਕਾ ਬਾਘਾਪੁਰਾਣਾ ਅਧੀਨ ਭਲੂਰ ਸਰਕਲ ਦੇ ਪ੍ਰਭਾਰੀ ਜ਼ਿਲ੍ਹਾ ਕਾਰਜਕਾਰੀ ਮੈਂਬਰ ਸੁਰਿੰਦਰਪਾਲ ਨੱਥਾ ਅਤੇ ਸਹਿ-ਪ੍ਰਭਾਰੀ ਬਲਜੀਤ ਆਦੀਵਾਲ ਹੋਣਗੇ। ਮਾੜੀ ਮੁਸਤਫਾ ਸਰਕਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਕੱਤਰ ਅਮਿਤ ਅੱਗਰਵਾਲ ਨੂੰ ਦਿੱਤੀ ਗਈ ਹੈ। ਸਮਾਲਸਰ ਸਰਕਲ ਵਿੱਚ ਜ਼ਿਲ੍ਹਾ ਅਧਿਆਪਕ ਕਨਵੀਨਰ ਹਰਵਿੰਦਰ ਧਾਲੀਵਾਲ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਪੰਚਾਇਤੀ ਰਾਜ ਕਨਵੀਨਰ ਕੁਲਵੰਤ ਆਦੀਵਾਲ ਨੂੰ ਸਹਿ-ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਬਾਘਾਪੁਰਾਣਾ ਸਰਕਲ ਵਿੱਚ ਜ਼ਿਲ੍ਹਾ ਸਕੱਤਰ ਸੁਖਨੰਦਨ ਅੱਗਰਵਾਲ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਕਸ਼ਿਸ਼ ਧਮੀਜਾ ਨੂੰ ਸਹਿ-ਪ੍ਰਭਾਰੀ ਬਣਾਇਆ ਗਿਆ ਹੈ। ਸਮਾਧ ਭਾਈ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਮਨਜੀਤ ਸਿੰਘ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਪੰਚਾਇਤੀ ਰਾਜ ਸੈੱਲ ਦੇ ਕੋ-ਕਨਵੀਨਰ ਚਮਨ ਲਾਲ ਨੂੰ ਸਹਿ-ਪ੍ਰਭਾਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਲਕਾ ਨਿਹਾਲ ਸਿੰਘ ਵਾਲਾ ਅਧੀਨ ਸ਼ਹਿਰੀ ਸਰਕਲ ਵਿੱਚ ਜ਼ਿਲ੍ਹਾ ਕੈਸ਼ੀਅਰ ਅਨਿਲ ਬਾਂਸਲ ਨੂੰ ਪ੍ਰਭਾਰੀ, ਰੌਂਤਾ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਪਵਨ ਬੰਟੀ ਨੂੰ ਪ੍ਰਭਾਰੀ, ਨਿਹਾਲ ਸਿੰਘ ਵਾਲਾ ਦਿਹਾਤੀ ਸਰਕਲ ਵਿੱਚ ਜ਼ਿਲ੍ਹਾ ਕਾਰਜਕਾਰੀ ਮੈਂਬਰ ਸੋਮ ਨਾਥ ਬਾਂਸਲ ਨੂੰ ਪ੍ਰਭਾਰੀ, ਬੱਧਣੀ ਕਲਾਂ ਸਰਕਲ ਵਿੱਚ ਜ਼ਿਲ੍ਹਾ ਕਾਰਜਕਾਰੀ ਮੈਂਬਰ ਲਖਵੀਨ ਸੋਨੀ ਭੱਟੀ ਨੂੰ ਪ੍ਰਭਾਰੀ ਅਤੇ ਦੌਧਰ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਰਾਹੁਲ ਗਰਗ ਨੂੰ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਅਜੀਤਵਾਲ ਸਰਕਲ ਵਿੱਚ ਜ਼ਿਲ੍ਹਾ ਸਕੱਤਰ ਨੀਤੂ ਗੁਪਤਾ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਸਕੱਤਰ ਰਜਿੰਦਰ ਗਾਬਾ ਨੂੰ ਸਹਿ-ਪ੍ਰਭਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਹਲਕਾ ਧਰਮਕੋਟ ਅਧੀਨ ਸ਼ਹਿਰੀ ਸਰਕਲ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਅਸ਼ੋਕ ਬਜਾਜ ਨੂੰ ਪ੍ਰਭਾਰੀ, ਫਤਿਹਗੜ੍ਹ ਪੰਜਤੂਰ ਸਰਕਲ ਵਿੱਚ ਜ਼ਿਲ੍ਹਾ ਵਪਾਰ ਸੈੱਲ ਕਨਵੀਨਰ ਸੁਸ਼ੀਲ ਅਰੋੜਾ ਨੂੰ ਪ੍ਰਭਾਰੀ, ਖੋਸਾ ਕੋਟਲਾ ਸਰਕਲ ਵਿੱਚ ਜ਼ਿਲ੍ਹਾ ਸਪੋਰਟਸ ਸੈੱਲ ਕਨਵੀਨਰ ਵਿਕਾਸ ਗਾਬਾ ਨੂੰ ਪ੍ਰਭਾਰੀ, ਭਿੰਡਰ ਕਲਾਂ ਸਰਕਲ ਵਿੱਚ ਜ਼ਿਲ੍ਹਾ ਸਕੱਤਰ ਰਾਓ ਬਰਿੰਦਰ ਪੱਬੀ ਨੂੰ ਪ੍ਰਭਾਰੀ, ਕੋਟ ਈਸੇ ਖਾਂ ਸਰਕਲ ਵਿੱਚ ਜ਼ਿਲ੍ਹਾ ਸਕੱਤਰ ਸੋਨੀ ਮੰਗਲਾ ਨੂੰ ਪ੍ਰਭਾਰੀ ਅਤੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਲਾਲਾ ਤਾਇਲ ਨੂੰ ਸਹਿ-ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਕਿਸ਼ਨਪੁਰਾ ਸਰਕਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਕਾਰਜਕਾਰੀ ਮੈਂਬਰ ਨਵਲ ਸੂਦ ਨੂੰ ਦਿੱਤੀ ਗਈ ਹੈ।
ਵੱਖ-ਵੱਖ ਸੈੱਲਾਂ ਦੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ
ਜ਼ਿਲ੍ਹਾ ਭਾਜਪਾ ਦੇ ਵੱਖ-ਵੱਖ ਸੈੱਲਾਂ ਨੂੰ ਹੋਰ ਸਰਗਰਮ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ। ਆਈ.ਟੀ. ਸੈੱਲ ਅਤੇ ਸੋਸ਼ਲ ਮੀਡੀਆ ਸੈੱਲ ਦੀ ਜ਼ਿੰਮੇਵਾਰੀ ਦੇਵ ਪ੍ਰਿਯ ਤਿਆਗੀ, ਕਮਲ ਸੰਦੇਸ਼ ਅਤੇ ਮਨ ਕੀ ਬਾਤ ਸੈੱਲ ਦੀ ਜ਼ਿੰਮੇਵਾਰੀ ਰਾਹੁਲ ਗਰਗ, ਪ੍ਰਚਾਰ ਸੈੱਲ ਅਤੇ ਆਰ.ਟੀ.ਆਈ. ਸੈੱਲ ਦੀ ਜ਼ਿੰਮੇਵਾਰੀ ਸਰਦੂਲ ਕੰਗ, ਮੀਡੀਆ ਸੈੱਲ ਦੀ ਜ਼ਿੰਮੇਵਾਰੀ ਸ਼ਿਲਪਾ ਬਾਂਸਲ, ਮੈਡੀਕਲ ਸੈੱਲ ਅਤੇ ਐਮ.ਐਸ.ਐਮ.ਈ. ਸੈੱਲ ਦੀ ਜ਼ਿੰਮੇਵਾਰੀ ਹਿਤੇਸ਼ ਗੁਪਤਾ, ਜਦਕਿ ਲੀਗਲ ਸੈੱਲ ਦੀ ਜ਼ਿੰਮੇਵਾਰੀ ਪਵਨ ਬੰਟੀ ਨੂੰ ਸੌਂਪੀ ਗਈ ਹੈ।
ਇਸੇ ਤਰ੍ਹਾਂ ਅਧਿਆਪਕ ਸੈੱਲ ਅਤੇ ਸਵੱਛ ਭਾਰਤ ਸੈੱਲ ਦੀ ਜ਼ਿੰਮੇਵਾਰੀ ਗੀਤਾ ਆਰੀਆ, ਮਨਰੇਗਾ ਮਜ਼ਦੂਰ ਸੈੱਲ ਦੀ ਜ਼ਿੰਮੇਵਾਰੀ ਵਿੱਕੀ ਸਿਤਾਰਾ, ਸਪੋਰਟਸ ਸੈੱਲ ਅਤੇ ਡੀ.ਐਨ.ਟੀ. ਸੈੱਲ ਦੀ ਜ਼ਿੰਮੇਵਾਰੀ ਸਤਨਾਮ ਸਿੰਘ, ਆਰਟਿਸਟ ਸੈੱਲ ਅਤੇ ਪ੍ਰੋਫੈਸ਼ਨਲ ਸੈੱਲ ਦੀ ਜ਼ਿੰਮੇਵਾਰੀ ਅਨਿਲ ਬਾਂਸਲ, ਐਕਸ-ਸਰਵਿਸਮੈਨ ਸੈੱਲ ਦੀ ਜ਼ਿੰਮੇਵਾਰੀ ਸੂਰਜ ਭਾਨ ਧਾਲੀਵਾਲ, ਹਿਊਮਨ ਰਾਈਟਸ ਸੈੱਲ ਦੀ ਜ਼ਿੰਮੇਵਾਰੀ ਅਮਿਤ ਅੱਗਰਵਾਲ, ਪੰਚਾਇਤੀ ਰਾਜ ਸੈੱਲ ਦੀ ਜ਼ਿੰਮੇਵਾਰੀ ਨੀਤੂ ਗੁਪਤਾ, ਲੋਕਲ ਬਾਡੀ ਸੈੱਲ ਦੀ ਜ਼ਿੰਮੇਵਾਰੀ ਸੋਨੀ ਮੰਗਲਾ ਅਤੇ ਯੂਨਾਈਟਡ ਵਰਕਰ ਸੈੱਲ ਦੀ ਜ਼ਿੰਮੇਵਾਰੀ ਨਿਰਮਲ ਮੀਨੀਆਂ ਨੂੰ ਦਿੱਤੀ ਗਈ ਹੈ।
‘ਸੰਗਠਨ ਦੀ ਮਜ਼ਬੂਤੀ ਹੀ ਪਾਰਟੀ ਦੀ ਤਾਕਤ’ : ਡਾ. ਹਰਜੋਤ ਕਮਲ
ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੂੰ ਮੋਗਾ ਜ਼ਿਲ੍ਹੇ ਵਿੱਚ ਜ਼ਮੀਨੀ ਪੱਧਰ ਤੱਕ ਹੋਰ ਮਜ਼ਬੂਤ ਕਰਨ, ਵਰਕਰਾਂ ਨਾਲ ਨਿਰੰਤਰ ਸੰਪਰਕ ਬਣਾਉਣ ਅਤੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਹਰ ਪੱਧਰ ’ਤੇ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਇਹ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।




