ਕੈਨੇਡਾ ,17 ਸਤੰਬਰ (ਜਗਮੰਦਰ ਸਰਾਂ): ਸਵਿਫਟ ਰੇਡੀਓ ਸਟੇਸ਼ਨ ਸਰੀ ਦੇ ਹੋਸਟ ਅੰਗਰੇਜ਼ ਸਿੰਘ ਬਰਾੜ ਵਲੋਂ ਤਲਵੰਡੀ ਭਾਈ ਮਿਉਂਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਤਰਸੇਮ ਸਿੰਘ ਮੱਲ੍ਹਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਦਾ ਰੇਡੀਓ ਸਟੇਸ਼ਨ ਤੇ ਆਉਣ 'ਤੇ ਨਿੱਘਾ ਸੁਆਗਤ ਕੀਤਾ । ਇੱਸ ਮੌਕੇ ਤੇ ਗੁਰਲਾਲ ਸਿੰਘ, ਸਰਦਾਰ ਸਰਦਾਰ ਭੋਲਾ ਸਿੰਘ ਚੋਟੀਆ ਅਤੇ ਭਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਦਵਿੰਦਰ ਪਾਲ ਸਿੰਘ ਅਤੇ ਤਰਸੇਮ ਸਿੰਘ ਮੱਲ੍ਹਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪੰਜਾਬੀ ਭਾਈਚਾਰਾ ਜੋ ਲੰਬੇ ਸਮੇਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਹੈ ਨੂੰ ਅਪੀਲ ਕੀਤੀ ਕਿ ਜੋ ਪੰਜਾਬੀ ਸਟੂਡੈਂਟ ਇੱਥੇ ਰਹਿ ਰਹੇ ਹਨ ਅਤੇ ਕਿਸੇ ਵੀ ਕਰਨ ਮੁਸੀਬਤ ਵਿੱਚ ਹਨ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਜੇ ਕਿਸੇ ਨੂੰ ਕੰਮ ਦੀ ਜ਼ਰੂਰਤ ਹੈ ਉਸ ਨੂੰ ਕੰਮ ਦਿਵਾਉਣ ਵਿੱਚ ਮਦਦ ਕੀਤੀ ਜਾਵੇ। ਜੇ ਕੋਈ ਬੱਚਾ ਕਿਸੇ ਕਾਰਨ ਕਰਕੇ ਭਟਕ ਗਿਆ ਹੈ ਉਸ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ । ਇੰਨਾ ਦੇ ਮਾਤਾ ਪਿਤਾ ਨੇ ਲੱਖਾਂ ਰੁਪਏ ਖਰਚ ਕਰਕੇ ਇੰਨਾ ਨੂੰ ਬਿਹਤਰ ਭਵਿੱਖ ਬਣਾਉਣ ਲਈ ਇੱਥੇ ਭੇਜਿਆ ਹੈ । ਉਹਨਾਂ ਨੇ ਸਰਦਾਰ ਅੰਗਰੇਜ਼ ਸਿੰਘ ਬਰਾੜ ਦਾ ਰੇਡੀਓ ਸਟੇਸ਼ਨ ਤੇ ਬਲਾਉਣ ਲਈ ਧੰਨਵਾਦ ਕੀਤਾ ।
ਖ਼ਬਰਾਂ
ਸਵਿਫਟ ਰੇਡੀਓ ਸਟੇਸ਼ਨ ਸਰੀ ਵਿਖੇ ਤਰਸੇਮ ਸਿੰਘ ਮੱਲ੍ਹਾ ਅਤੇ ਸਟੇਟ ਐਵਾਰਡੀ ਦਵਿੰਦਰ ਪਾਲ ਸਿੰਘ ਦਾ ਨਿੱਘਾ ਸਵਾਗਤ
17 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



