ਮਾਨਸਾ, 10 ਜੂਨ( ਮਾਨ )ਮਾਨਸਾ ਵਿਖੇ ਬੁੱਧਵਾਰ ਦੀ ਸ਼ਾਮ ਆਈ ਹਨੇਰੀ ਨਾਲ ਸ਼ਹਿਰ ਦੇ ਵਾਰਡ ਨੰਬਰ 11 ਵਿਖੇ ਇਕ ਘਰ ਦਾ ਦਰਵਾਜ਼ਾ ਤੇ ਕੰਧ ਡਿੱਗਣ ਕਰਕੇ 11 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਜਦੋਂ ਇਹ ਹਨੇਰੀ ਆਈ ਤਾਂ ਘਰ ਦੇ ਬਾਹਰ ਦਰਵਾਜੇ ਕੋਲ ਦਿਲਸ਼ਾਨ ਖੜ੍ਹਾ ਸੀ, ਅਚਾਨਕ ਕੰਧ ਤੇ ਦਰਵਾਜ਼ਾ ਉਸ ਉਤੇ ਡਿੱਗਾ,ਜਿਸ ਕਰਕੇ ਦਿਲਸ਼ਾਨ ਮਲਬੇ ਹੇਠ ਆ ਗਿਆ ਤੇ ਦਮ ਤੋੜ ਗਿਆ। ਵਾਰਡ ਨੰਬਰ 11 ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਜਸਵਿੰਦਰ ਸਿੰਘ ਦਾ ਗਿਆਰਾਂ ਸਾਲਾਂ ਲੜਕਾ ਦਿਲਸ਼ਾਨ ਕੱਲ੍ਹ ਸ਼ਾਮ ਘਰ ਦੇ ਬਾਹਰ ਖੜਾ ਸੀ।ਅਚਾਨਕ ਸ਼ਾਮ ਸਮੇਂ ਤੇਜ਼ ਹਨੇਰੀ ਆਈ ਤੇ ਦਰਵਾਜ਼ਾ ਜੋਰ ਨਾਲ ਤੇਜ਼ ਹਵਾ ਕਰਕੇ ਕੰਧ ਤੇ ਕੌਲੇ ਨਾਲ ਟਕਰਾ ਗਿਆ। ਕੌਲਾ ਤੇ ਕੰਧ ਦਿਲਸ਼ਾਨ ਦੇ ਉਤੇ ਆ ਡਿੱਗੇ। ਜ਼ਖ਼ਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿਤਾ। ਪੁਲਿਸ ਸਿਟੀ 2 ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਲਸ਼ਾਨ ਚੌਥੀ ਕਲਾਸ 'ਚ ਪੜਦਾ ਸੀ ਤੇ ਮਜ਼ਦੂਰ ਪਰਿਵਾਰ ਦਾ ਲੜਕਾ ਸੀ।
ਖ਼ਬਰਾਂ
ਹਨੇਰੀ ਨਾਲ ਡਿੱਗੀ ਕੰਧ, ਹੇਠਾਂ ਆਉਣ ਨਾਲ 11 ਸਾਲਾਂ ਬੱਚੇ ਦੀ ਮੌਤ
* ਹੋਣੀ
11 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



