ਮਾਨਸਾ, 10 ਜੂਨ( ਮਾਨ )
ਲੰਘੇ ਮੰਗਲਵਾਰ ਦੀ ਰਾਤ ਭੀਖੀ ਵਿਖੇ ਇਕ ਮੋਟਰਸਾਈਕਲ ਰੇਹੜੀ ਨੂੰ ਟਰਾਲੇ ਵੱਲੋਂ ਟੱਕਰ ਮਾਰ ਦੇਣ ਨਾਲ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ ਹੈ। ਪਿੰਡ ਹਮੀਰਗੜ੍ਹ ਢੈਪਈ ਦੇ ਦੇ ਦੋ ਦੋਸਤ ਸੁਖਵੀਰ ਸਿੰਘ ਤੇ ਰਣਇੰਦਰ ਸਿੰਘ (17-17 ਸਾਲ)ਆਪਣੇ ਪਿੰਡ ਤੋਂ ਭੀਖੀ ਵਿਖੇ ਕੂਲਰ ਲੈਣ ਆਏ ਸਨ। ਜਦੋਂ ਉਹ ਮੋਟਰਸਾਈਕਲ ਰੇਹੜੀ ਤੇ ਕੂਲਰ ਰੱਖਕੇ ਆਪਣੇ ਪਿੰਡ ਵਾਪਿਸ ਮੁੜ ਰਹੇ ਸਨ ਤਾਂ ਭੀਖੀ ਨਹਿਰੀ ਪੁਲ ਤੇ ਉਨ੍ਹਾਂ ਦੀ ਮੋਟਰਸਾਈਕਲ ਰੇਹੜੀ ਨੂੰ ਕਿਸੇ ਟਰਾਲੇ ਨੇ ਟੱਕਰ ਮਾਰ ਦਿੱਤੀ,ਜਿਸ ਵਿਚ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ,ਪਰ ਹਸਪਤਾਲ ਲਿਜਾਂਦਿਆਂ ਹੀ ਦੋਵਾਂ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਟਰਾਲਾ ਚਾਲਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮਾਮਲੇ ਦੇ ਤਫਤੀਸ਼ੀ ਪੁਲੀਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ।
ਮਿਰਤਕਾਂ ਦੀ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਹਮੀਰਗੜ੍ਹ ਢੈਪਈ ਚ ਸੋਗ ਫੈਲਿਆ ਹੋਇਆ ਹੈ।ਇਲਾਕਾ ਨਿਵਾਸੀਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂਕਿ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।