ਲੁਧਿਆਣਾ 13 ਸਤੰਬਰ (ਜਸ਼ਨ )- ਪੰਜਾਬ ਵਿਚ ਪੁਲਿਸ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ। ਲੁਧਿਆਣਾ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਾਲੇ ਟਕਰਾਅ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਕੀਤੇ ਦਾਅਵੇ ਮੁਤਾਬਿਕ ਇਹ ਦੋਵੇਂ ਗੈਂਗਸਟਰ ਲੁਧਿਆਣਾ ਵਿਚ ਇਕ ਖੂਨਦਾਨ ਕੈਂਪ ਦੌਰਾਨ ਕੁਝ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ ਅਤੇ ਇਹ ਮੋਟਰ ਸਾਈਕਲ ਸਵਾਰ ਮੁਲਜ਼ਿਮਾਂ ਦਾ ਪੁਲਿਸ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਆਤਮ ਨਗਰ ਨੇੜੇ ਗੈਂਗਸਟਰਾਂ ਵਲੋਂ ਪੁਲਿਸ ਤੇ ਗੋਲੀ ਚਲਾਉਣ ਨਾਲ ਐਨਕਾਊਂਟਰ ਸ਼ੁਰੂ ਹੋ ਗਿਆ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਦੋਨੋਂ ਡੋਨੀ ਬੱਲ ਗਿਰੋਹ ਨਾਲ ਸੰਬੰਧਿਤ ਸਨ ਜੋ ਵਿਦੇਸ਼ ਤੋਂ ਕਾਰਜਸ਼ੀਲ ਹੈ । ਇਸ ਘਟਨਾ ਦੇ ਤਾਰ ਕੁਝ ਸਾਲ ਪਹਿਲਾਂ ਰਵੀ ਖੁਵਾਜਕੇ ਕਤਲ ਮਾਮਲੇ ਨਾਲ ਸਬੰਧਤ ਵਿਰੋਧੀ ਗੈਂਗ ਨਾਲ ਜੁੜੇ ਹੋਏ ਸਨ। ਇਸ ਮਾਮਲੇ ਵਿਚ ਪੁਲਿਸ ਵਲੋਂ ਪਹਿਲਾਂ ਵੀ ਇਨਕਾਊਂਟਰ ਹੋਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਐਨਕਾਊਂਟਰ ਵਿਚ ਢੇਰ ਹੋਏ ਦੋ ਗੈਂਗਸਟਰਾਂ ਕੋਲ ਸੋਫਿਸਟੀਕੇਟੀਡ ਹਥਿਆਰ ਤਿੰਨ ਪਿਸਤੌਲ ਸਨ। ਇਸੇ ਦੌਰਾਨ ਡੋਨੀ ਬੱਲ ਵਲੋਂ ਜਾਰੀ ਸੁਨੇਹੇ ਤੇ ਵੀ ਪੁਲਿਸ ਨੇ ਨਜ਼ਰ ਬਣਾਈ ਹੋਈ ਹੈ।