ਨਿਊਜ਼ੀਲੈਂਡ, 29 ਅਪ੍ਰੈਲ (ਜਸ਼ਨ) ਨਿਊਜ਼ੀਲੈਂਡ ਦੇ ਵਾਈਓਰੂ ਨੇੜੇ ਬੀਤੀ ਰਾਤ ਹੋਏ ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨ ਮਾਰੇ ਗਏ। ਇਹਨਾਂ ਤਿੰਨ ਵਿਅਕਤੀਆਂ ਦੀ ਪਛਾਣ ਮਨਜਿੰਦਰ ਸਿੰਘ,ਸੰਦੀਪ ਸਿੰਘ ਅਤੇ ਵਰਿੰਦਰਪਾਲ ਸਿੰਘ ਵਜੋਂ ਕੀਤੀ ਗਈ ਹੈ।ਪੁਲਿਸ ਵਲੋਂ ਕਾਰਨਾਂ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਿਕ ਕਾਰ ਵਿੱਚ ਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਟੈਂਕਰ ਡਰਾਈਵਰ ਨੂੰ ਕਾਫੀ ਸੱਟਾਂ ਲੱਗੀਆਂ ਹਨ।ਇਹ ਸਾਰੇ ਵਰਕ ਵੀਜ਼ਾ 'ਤੇ ਸਨ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹਨਾਂ ਦੀ ਕਾਰ ਇੱਕ ਟੈਂਕਰ ਟਰੱਕ ਨਾਲ ਟਕਰਾ ਗਈ।ਮਾਰੇ ਗਏ ਮਨਜਿੰਦਰ ਸਿੰਘ ਪੰਜਾਬ ਦੇ ਪਿੰਡ ਗੁਣਾਚੌਰ ਨਾਲ ਸਬੰਧਿਤ ਹੈ ਅਤੇ ਅਜੇ ਕੁਝ ਮਹੀਨੇ ਪਹਿਲਾਂ ਹੀ ਉਸ ਦੀ ਪਤਨੀ ਅਤੇ ਦੋ ਛੋਟੇ ਬੱਚੇ ਨਿਊਜ਼ੀਲੈਂਡ ਆਏ ਸਨ ।ਸੰਦੀਪ ਸਿੰਘ ਅਤੇ ਵਰਿੰਦਰਪਾਲ ਸਿੰਘ ਭਾਰਤ ਦੇ ਉਤਰਾਖੰਡ ਰਾਜ ਦੇ ਪੰਜਾਬੀ ਪਰਿਵਾਰ ਨਾਲ ਸਬੰਧਿਤ ਨੇ ਅਤੇ ਇਕ ਦੂਜੇ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ।
ACCIDENT
ਤਿੰਨ ਪੰਜਾਬੀਆਂ ਦੀ ਹਾਦਸੇ 'ਚ ਮੌਤ, ਰੋਜ਼ੀ ਲਈ ਗਏ ਸੀ ਨਿਊਜ਼ੀਲੈਂਡ
* ਨਿਊਜ਼ੀਲੈਂਡ ਹਾਦਸਾ
30 ਅਪ੍ਰੈਲ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



