ਮੋਗਾ ,2 ਅਗਸਤ (ਜਸ਼ਨ )ਸੀਨੀਅਰ ਅਕਾਲੀ ਆਗੂ, ਸਾਬਕਾ ਸਰਪੰਚ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਤੇ ਪਰਮਜੀਤ ਕੌਰ ਸੋਢੀ ਦਾ ਹੋਣਹਾਰ ਇਕਲੌਤਾ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਜੋ ਬੀਤੀ 25 ਜੁਲਾਈ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ| ਉਨ੍ਹਾਂ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ| ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਸਮਾਜ ਦੇ ਵਰਗਾਂ ਦੇ ਲੋਕਾਂ ਨੇ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਹਰਭੁਪਿੰਦਰ ਸਿੰਘ ਲਾਡੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ| ਇਸ ਮੌਕੇ ਰਣਧੀਰ ਸਿੰਘ ਹਜ਼ੂਰੀ ਰਾਗੀ , ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ ,ਜੀਵਨ ਮੌਤ ਦੇ ਫ਼ਲਸਫ਼ੇ ’ਤੇ ਵੀ ਚਾਨਣਾ ਪਾਇਆ| ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਅਰਦਾਸੀਏ ਸਿੰਘ ਭਾਈ ਪ੍ਰੇਮ ਸਿੰਘ ਨੇ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਨਮਿਤ ਅੰਤਿਮ ਅਰਦਾਸ ਕੀਤੀ| ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਕਰਦਿਆਂ ਹਰਪ੍ਰੀਤ ਸਿੰਘ ਲਵਲੀ ਘੋਲੀਆ ਨੇ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਉੱਘਾ ਸਮਾਜ ਸੇਵੀ ਸੀ ਉੱਥੇ ਉਹ ਇਲਾਕੇ ਦਾ ਹਰਮਨ ਪਿਆਰਾ ਨੌਜਵਾਨ ਸੀ ਤੇ ਅੱਜ ਦਾ ਇਕੱਠ ਗਵਾਹੀ ਭਰਦਾ ਹੈ ਕਿ ਹਰਭੁਪਿੰਦਰ ਸਿੰਘ ਲਾਡੀ ਤੇ ਐਡਵੋਕੇਟ ਅਮਨਇੰਦਰ ਸਿੰਘ ਦਾ ਪੰਜਾਬ ਵਿਚ ਆਪਣਾ ਸਥਾਨ ਹੈ ,,,, ਇਸ ਮੌਕੇ ਬਰਜਿੰਦਰ ਸਿੰਘ ਬਰਾੜ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਦੇ ਬੈਠਿਆਂ ਜਵਾਨ ਪੁੱਤ ਦਾ ਚਲੇ ਜਾਣਾ ਅਸਹਿ ਤੇ ਅਕਹਿ ਸਦਮਾ ਹੈ ਤੇ ਉਸ ਦੇ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਤੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਉਸ ਨੇ ਥੋੜ੍ਹੇ ਸਮੇਂ ਵਿਚ ਹੀ ਸਮਾਜ ਸੇਵੀ ਕਾਰਜਾਂ ਤੇ ਰਾਜਸੀ ਖੇਤਰ ਵਿਚ ਆਪਣੀ ਪਹਿਚਾਣ ਬਣਾਈ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ| ਇਸ ਮੌਕੇ ਹਰਪ੍ਰੀਤ ਸਿੰਘ ਲਵਲੀ ਘੋਲੀਆ ਨੇ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਏ| ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਜੀਤ ਕੌਰ ਸੋਢੀ ਮਾਤਾ, ਪੂਨਮ ਧਾਲੀਵਾਲ ਪਤਨੀ, ਇਕਬਾਲ ਕੌਰ, ਮਨਜੀਤ ਸਿੰਘ ਧਾਲੀਵਾਲ, ਰਜਿੰਦਰ ਕੌਰ, ਗੁਰਜੀਤ ਸਿੰਘ ਧਾਲੀਵਾਲ, ਜਸਦੀਪ ਸਿੰਘ, ਕੀਰਤਪ੍ਰੀਤ ਕੌਰ, ਗੁਰਨਿਵਾਜ ਸਿੰਘ ਸੋਢੀ, ਸਦਾ ਕੌਰ, ਅਪਜਿੰਦਰ ਕੌਰ, ਕਰਨਲ ਜਗਮਿੰਦਰ ਸਿੰਘ ਸੋਢੀ, ਮਲਵਿੰਦਰ ਕੌਰ, ਐਡਵੋਕੇਟ ਕਰਮਿੰਦਰ ਸਿੰਘ ਸੋਢੀ, ਤਲਵਿੰਦਰ ਕੌਰ, ਐਡਵੋਕੇਟ ਗੁਲਵੰਤ ਸਿੰਘ ਭੰਡਾਰੀ, ਵਰਿੰਦਰ ਕੌਰ, ਅੰਗਤਪਾਲ ਸਿੰਘ ਛਾਬੜਾ ਯੂ.ਐਸ.ਏ., ਸਤਵਿੰਦਰ ਸਿੰਘ ਯੂ.ਐਸ.ਏ., ਡਾ. ਰੰਜੂ, ਇਮਾਨਦੀਪ ਕੌਰ, ਗੌਰਵ ਰਾਕੇਸ਼, ਡਾ. ਨਵਦੀਪ ਕੌਰ, ਮਨਜਿੰਦਰ ਦੁਸਾਂਝ, ਡਾ. ਸੁਰੇਸ਼ ਕੁਮਾਰ ਬਾਂਸਲ ਚੇਅਰਮੈਨ ਐਲ.ਐਮ.ਐਲ. ਕਾਲਜਿਜ਼, ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿ¾ਤ ਮੰਤਰੀ ਪੰਜਾਬ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ , ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮੋਗਾ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਪਰਮਜੀਤ ਸਿੰਘ ਸਿਧਵਾਂ ਸਾਬਕਾ ਸਿਆਸੀ ਸਕੱਤਰ ਸ਼੍ਰੋਮਣੀ ਅਕਾਲੀ ਦਲ, ਤੀਰਥ ਸਿੰਘ ਮਾਹਲਾ ਮੈਂਬਰ ਕੋਰ ਕਮੇਟੀ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ, ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਬਰਿੰਦਰ ਸ਼ਰਮਾ ਮਧੇਕੇ ਚੇਅਰਮੈਨ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ, ਰਣਵਿੰਦਰ ਸਿੰਘ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ, ਜਗਜੀਤ ਸਿੰਘ ਜੱਗਾ ਡਾਲਾ, ਪ੍ਰਧਾਨ ਜਸਦੀਪ ਸਿੰਘ ਡਾਲਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਜਗਰੂਪ ਸਿੰਘ ਘਾਲ ਕਲਾਂ ਸੀਨੀਅਰ ਅਕਾਲੀ ਆਗੂ, ਅਵਤਾਰ ਸਿੰਘ ਕਲੇਰ ਸਾਬਕਾ ਰਾਜ ਸੂਚਨਾ ਕਮਿਸ਼ਨ ਪੰਜਾਬ, ਬੇਅੰਤ ਕੌਰ ਖਹਿਰਾ ਹਲਕਾ ਅਬਜ਼ਰਵਰ, ਗੁਰਪ੍ਰੀਤ ਸਿੰਘ ਕਾਕਾ ਦਿਆਲਪੁਰਾ, ਹਰਮਨਦੀਪ ਸਿੰਘ ਬਰਾੜ ਦੀਦਾਰੇ ਵਾਲਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਸੁਰਜੀਤ ਸਿੰਘ ਝੰਡੇਆਣਾ ਸਰਕਲ ਪ੍ਰਧਾਨ, ਅਮਰਜੀਤ ਸਿੰਘ ਮਾਣੂੰਕੇ ਸਾਬਕਾ ਚੇਅਰਮੈਨ, ਸੁਖਮੰਦਰ ਸਿੰਘ ਮੱਦੋਕੇ , ਸੁਖਵਿੰਦਰ ਸਿੰਘ ਨੀਟਾ, ਰਾਜਦੀਪ ਸਿੰਘ , ਸੁਖਮੰਦਰ ਸਿੰਘ ਭੱਲਰ ਆੜ੍ਹਤੀ, ਪਰਮਜੀਤ ਸਿੰਘ ਚੂਹੜਚੱਕ ਯੂ.ਐਸ.ਏ., ਅਜੀਤਪਾਲ ਸਿੰਘ ਰਣੀਆ, ਕ੍ਰਿਸ਼ਨ ਗੋਪਾਲ ਕੋਛੜ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਸੁਖਚੈਨ ਸਿੰਘ ਪ੍ਰਧਾਨ, ਰਣਵਿੰਦਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਕੁੱਸਾ ਸਾਬਕਾ ਚੇਅਰਮੈਨ, ਗੁਰਜੰਟ ਸਿੰਘ ਭੁੱਟੋ ਸੀਨੀਅਰ ਅਕਾਲੀ ਆਗੂ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਡਾ. ਰਵਿੰਦਰ ਸਿੰਘ ਭਾਣਾ, ਰਾਜਵਿੰਦਰ ਸਿੰਘ ਸੋਢੀ, ਰਾਜਵੰਤ ਸਿੰਘ ਮਾਹਲਾ, ਸਵਰਨ ਸਿੰਘ ਆਦੀਵਾਲ, ਦਵਿੰਦਰ ਸਿੰਘ ਰਣੀਆ, ਇੰਦਰਜੀਤ ਸਿੰਘ ਬੀੜ ਸਾਬਕਾ ਚੇਅਰਮੈਨ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਚੇਅਰਮੈਨ, ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਨਰਿੰਦਰ ਕੌਰ ਰਣੀਆ ਮੈਂਬਰ ਸ਼੍ਰੋਮਣੀ ਕਮੇਟੀ, ਐਡਵੋਕੇਟ ਸੁਖਵਿੰਦਰ ਸਿੰਘ ਸਿ¾ਧੂ ਪ੍ਰਧਾਨ ਬਾਰ ਐਸੋਸੀਏਸ਼ਨ, ਇੰਦਰਪਾਲ ਸਿੰਘ ਬਬੀ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ, ਗੁਰਸੇਵਕ ਸਿੰਘ ਚੀਮਾ ਸੀਨੀਅਰ ਕਾਂਗਰਸੀ ਆਗੂ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਇਕਬਾਲ ਸਿੰਘ ਬਰਾੜ ਜੇਲ੍ਹ ਸੁਪਰਡੈਂਟ, ਪਰਜੇਸ਼ ਯੋਗੀ ਘਈ ਮੈਜਿਸਟਿਕ ਰਿਜ਼ੋਰਟਸ, ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ, ਹਰਜੋਤ ਸਿੰਘ ਡੇਮਰੂ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ, ਡਾ. ਅਨਮੋਲ ਬਾਂਸਲ ਡਾਇਰੈਕਟਰ, ਡਾ. ਰਜਨੀਸ਼ ਸ਼ਰਮਾ, ਡਾ. ਵਿਨੋਦ ਕੁਮਾਰ ਗੋਇਲ ਪ੍ਰੈਜ਼ੀਡੈਂਟ ਬਾਬਾ ਮੰਗਲ ਸਿੰਘ ਕਾਲਜ, ਗੁਰਦੇਵ ਸਿੰਘ ਸਾਬਕਾ ਡੀ.ਪੀ.ਆਰ.ਓ. ਸਮੇਤ ਵਡੀ ਗਿਣਤੀ ਵਿਚ ਪੰਜਾਬ ਭਰ ਤੋਂ ਸੰਗਤਾਂ ਹਾਜ਼ਰ ਸਨ|