ਮੋਗਾ ,24 ਅਕਤੂਬਰ (ਜਸ਼ਨ ) "ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ" ਵੱਲੋ ਰਿਟਾਇਰਡ ਕਾਨੂੰਨਗੋਆ ਪਟਵਾਰੀਆ ਦੇ 01/01/2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾ ਨੂੰ ਸਰਕਾਰ ਦੇ ਪੱਤਰ ਨੰਬਰ 03-01-21-IFP/12 ਮਿਤੀ 18-02-2025 ਅਨੁਸਾਰ ਰਿਵਾਇਜਡ ਪੈਨਸ਼ਨ ਦਾ ਏਰੀਅਲ 01-04-2026 ਤੋ ਬਰਾਬਰ ਕਿਸਤਾਂ ਵਿੱਚ ਅਦਾਇਗੀ ਕਰਨ ਦੇ ਆਦੇਸ਼ ਹੋਏ ਸਨ। ਜੋ ਸਬੰਧਤ ਤਹਿਸੀਲਦਾਰਾ ਤੇ ਬਿੱਲ ਕਲਰਕਾ ਵੱਲੋ ਲਾਗੂ ਨਹੀ ਕੀਤੇ ਗਏ। ਇਹ 01-01-2016 ਤੋ 30-06-2021 ਤੱਕ ਦੇ ਪੇ ਸਕੇਲ ਦਾ ਬਕਾਇਆ ਤਿਆਰ ਕਰਕੇ ਪੈਨਸ਼ਨਰ ਮੁਲਾਜ਼ਮਾ ਦੇ ਅਕਾਉਂਟ ਵਿੱਚ ਪੈਣਾ ਸੀ। ਇਹ ਭੁਗਤਾਨ ਅਪ੍ਰੈਲ ਤੋ ਹਰ ਮਹੀਨੇ ਦੀ ਪੈਨਸ਼ਨ ਨਾਲ ਬਰਾਬਰ ਕਿਸਤਾਂ ਵਿੱਚ ਬੈਂਕ ਖਾਤਿਆ ਵਿੱਚ ਜਾਣਾ ਸੀ। ਜੋ ਸਬੰਧਤ ਤਹਿਸੀਲਦਾਰਾ ਤੇ ਬਿੱਲ ਕਲਰਕਾ ਵੱਲੋ ਅਪ੍ਰੈਲ ਤੋ ਸਤੰਬਰ ਤੱਕ 6 ਮਹੀਨਿਆ ਦਾ ਤਿਆਰ ਹੀ ਨਹੀਂ ਕੀਤਾ ਗਿਆ। ਜੋ ਤਿਆਰ ਕੀਤਾ ਗਿਆ ਹੈ ਉਹ ਇਕ ਦੋ ਮਹੀਨਿਆ ਦਾ ਹੀ ਅਧੂਰਾ ਤਿਆਰ ਕੀਤਾ ਗਿਆ ਹੈ। ਅਪ੍ਰੈਲ ਤੋ ਸਤੰਬਰ ਤੱਕ 6 ਮਹੀਨਿਆ ਦਾ ਤਿਆਰ ਹੋਣਾ ਚਾਹੀਦਾ ਸੀ।
ਜਿਸ ਸਬੰਧੀ ਤਹਿਸੀਲਦਾਰਾ ਤੇ ਡਿਪਟੀ ਕਮਿਸ਼ਨਰ ਨੂੰ ਵਾਰ-ਵਾਰ ਬਕਾਏ ਦੇ ਬਿੱਲ ਬਣਾਉਣ ਸਬੰਧੀ ਕਿਹਾ ਗਿਆ, ਪਹਿਲਾ 17 ਅਗਸਤ, 7 ਸਤੰਬਰ 21 ਸਤੰਬਰ ਲਿਖਤੀ ਤੌਰ ਤੇ ਅਖੀਰ 12 ਅਕਤੂਬਰ ਨੂੰ ਵੀ ਕਿਹਾ ਗਿਆ। ਜੁਲਾਈ ਮਹੀਨੇ ਤੋ ਪਾਸ ਹੋਏ ਮੈਡੀਕਲ ਬਿੱਲ ਵੀ ਕਿਸੇ ਤਣ ਪੱਤਣ ਨਹੀਂ ਲੱਗੇ 3 ਅਗਸਤ ਤੋ ਹੁਣ ਤੱਕ ਦਫ਼ਤਰਾ ਵਿੱਚ ਰੁਲ ਰਹੇ ਹਨ ਅਤੇ ਮੈਡੀਕਲ ਕਲੇਮ ਦੀਆ ਪੈਮਿੰਟਾ ਨਹੀ ਹੋ ਰਹੀਆ। ਅਦਾਲਤ ਦੇ ਹੁਕਮ ਅਨੁਸਾਰ ਇਕ ਮਹੀਨੇ ਵਿੱਚ ਹੋਣੀਆ ਚਾਹੀਦੀਆ ਹਨ। ਜਿਸ ਦੇ ਜੁਮੇਂਵਾਰ ਜਿਲ੍ਹੇ ਦੇ ਚਾਰੇ ਤਹਿਸੀਲਦਾਰ ਹਨ। ਜੋ ਪੈਸੇ ਖਰਚਕੇ ਤੇ ਸ਼ਿਫਾਰਸ ਕਰਵਾਕੇ ਕਮਾਈ ਵਾਲੀਆ ਸੀਟਾ ਤੇ ਲਗਦੇ ਹਨ। ਮੋਗਾ ਜਿਲ੍ਹੇ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਪਟਵਾਰੀਆ ਕਾਨੂੰਨਗੋਆ ਤੇ ਕਲਰਕਾ ਤੋ ਪ੍ਰਮੋਟ ਹੋਕੇ ਸਾਰੇ ਲੱਗੇ ਹੋਏ ਹਨ। ਇਸੇ ਕਰਕੇ ਆਪਣੇ ਰਿਟਾਇਰਡ ਸਾਥੀਆ ਦੀ ਪ੍ਰਵਾਹ ਨਹੀ ਕਰਦੇ। ਅਧਿਕਾਰੀਆ ਕਰਮਚਾਰੀਆ ਦੇ ਲਾਪਰਵਾਹ ਹੋਣ ਤੇ ਪੈਨਸ਼ਨਰ ਪ੍ਰੇਸ਼ਾਨ ਹਨ।
ਪੈਨਸ਼ਨਰਜ ਕੋਰਟ ਦਾ ਸਹਾਰਾ ਲੈਣ ਦੀ ਸੋਚ ਰਹੇ ਹਨ। ਜਿਸ ਦੇ ਤਹਿਤ ਆਰ ਟੀ ਆਈ ਰਹੀ 01/01/2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾ ਨੂੰ 01/01/2016 ਤੋ 30/06/2021 ਤੱਕ ਰਵੀਜਨ ਪੈਨਸ਼ਨ ਕੇਸ ਦਾ ਬਕਾਇਆ ਮਿਲਣਾ ਸੀ ਜੋ ਸਰਕਾਰ ਦੇ ਪੱਤਰ ਨੰਬਰ 03-01-21,IFP/12 ਮਿਤੀ 18-02-2025 ਅਨੁਸਾਰ ਅਪ੍ਰੈਲ 2026 ਦੀ ਪੈਨਸ਼ਨ ਨਾਲ ਕਿਸਤਾਂ'ਚ ਮਿਲਣਾ ਸੀ, ਨਹੀ ਦਿੱਤਾ ਗਿਆ। ਅਪ੍ਰੈਲ ਤੋ ਸਤੰਬਰ ਤੱਕ ਦੇ ਬਕਾਏ ਦੀ ਪੂਰੀ ਡਿਟੇਲ ਦਿੱਤੀ ਜਾਵੇ ਕਿ ਮੋਗਾ ਜਿਲ੍ਹੇ ਵਿੱਚ ਕਿਹੜੇ, ਕਿਹੜੇ ਪਟਵਾਰੀਆ ਕਾਨੂੰਨਗੋਆ ਨੂੰ ਦਿੱਤਾ ਗਿਆ ਹੈ। ਜਿੰਨਾ ਨੂੰ ਅਜੇ ਤੱਕ ਨਹੀ ਦਿੱਤਾ ਗਿਆ ਉਨ੍ਹਾ ਦੇ ਕੀ ਕਾਰਨ ਹਨ ਵੀ ਸਪੱਸ਼ਟ ਕਰਨ ਦੀ ਸੂਚਨਾ ਦਿੱਤੀ ਜਾਵੇ, ਜੋ ਐਸੋਸੀਏਸ਼ਨ ਵੱਲੋ ਆਰ ਟੀ ਆਈ ਰਾਹੀ ਮੰਗੀ ਗਈ ਹੈ।ਆਮ ਪਬਲਿਕ ਤੇ ਮੁਲਾਜ਼ਮ ਵਰਗ ਸਰਕਾਰ ਦੇ ਮੌਜੂਦਾ ਸਿਸਟਮ ਤੋ ਬਹੁਤ ਜਿਆਦਾ ਪ੍ਰੇਸ਼ਾਨ ਹੈ। ਕੋਈ ਵੀ ਕੰਮਕਾਜ ਸਮੇਂ ਅਨੁਸਾਰ ਨਹੀਂ ਹੋ ਰਿਹਾ।
ਇਹ ਜਾਣਕਾਰੀ ਐਸੋਸੀਏਸ਼ਨ ਮੈਂਬਰਾ ਸ. ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਲਖਵੀਰ ਸਿੰਘ ਸਹਾਇਕ ਸਕੱਤਰ, ਸੁਖਦੇਵ ਸਿੰਘ ਸਹਾਇਕ ਖਜ਼ਾਨਚੀ, ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ, ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ ਚਮਕੌਰ ਸਿੰਘ ਸੰਗਠਨ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ ਨਾਲ ਸਾਂਝੀ ਕੀਤੀ।
ਖ਼ਬਰਾਂ
ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਦੇ ਰਵੱਈਏ ਖਿਲਾਫ ਕੋਰਟ ਜਾਣ ਦੀ ਤਿਆਰੀ ਵਿੱਚ, "ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ"
24 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



