* ਮੋਗਾ ਜ਼ਿਲ੍ਹੇ ਦੇ 818 ਬੂਥਾਂ ਅਤੇ ਪੰਜਾਬ ਦੇ 24,000 ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ‘ਆਪ’ ਦੇ BLA ਖ਼ੁਦ ਹਾਜ਼ਰ, ਫਿਰ ਚੋਰੀ ਦਾ ਝੂਠ ਕਿਉਂ?
* ਅਸਲੀ ਚੋਰੀ ਤਾਂ ਏਅਰਪੋਰਟ 'ਤੇ ਟੈਕਸ ਚੋਰੀ ਅਤੇ ED-CBI ਦੀ ਜਾਂਚ ਹੇਠਲੇ ਘੁਟਾਲੇ ਹਨ; ਸਭ ਕੱਚੇ-ਚਿੱਠੇ ਜਲਦ ਹੋਣਗੇ ਬੇਪਰਦ
ਮੋਗਾ, 24 ਅਕਤੂਬਰ (ਜਸ਼ਨ ):
ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ 'ਵੋਟ ਚੋਰੀ' ਵਿਰੁੱਧ ਮਤੇ ਦਾ ਸਮਰਥਨ ਕਰਨ ਅਤੇ ਬਿਆਨਬਾਜ਼ੀ ਕਰਨ 'ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਤਿੱਖਾ ਪਲਟਵਾਰ ਕੀਤਾ ਹੈ। ਉਹਨਾਂ ਇਸ ਬਿਆਨਬਾਜ਼ੀ ਨੂੰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਸਸਤੀ ਸਿਆਸੀ ਨੌਟੰਕੀ ਕਰਾਰ ਦਿੱਤਾ।
ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ (SIR - ਸਪੈਸ਼ਲ ਸਮਰੀ ਰਿਵੀਜ਼ਨ) ਦੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸਹੀ ਢੰਗ ਨਾਲ ਮੁਕੰਮਲ ਕਰਵਾਉਣ ਦੀ ਸਿੱਧੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਦੀ ਹੁੰਦੀ ਹੈ। ਅਜਿਹੇ ਵਿੱਚ 'ਵੋਟ ਚੋਰੀ' ਦਾ ਰਾਗ ਅਲਾਪ ਕੇ ‘ਆਪ’ ਵਿਧਾਇਕਾ ਕਿਸੇ ਹੋਰ 'ਤੇ ਨਹੀਂ, ਸਗੋਂ ਆਪਣੀ ਹੀ ਸਰਕਾਰ, ਆਪਣੇ ਮੁੱਖ ਮੰਤਰੀ ਅਤੇ ਖ਼ੁਦ ਤਾਇਨਾਤ ਕੀਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸ਼ੱਕ ਦੀ ਉਂਗਲ ਉਠਾ ਰਹੀ ਹੈ।
ਰਾਜ ਅਤੇ ਜ਼ਿਲ੍ਹੇ ਦੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ 117 ਵਿਧਾਨ ਸਭਾ ਹਲਕਿਆਂ ਵਿੱਚ 2.14 ਕਰੋੜ ਤੋਂ ਵੱਧ ਵੋਟਰ ਹਨ ਅਤੇ 24,451 ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਇਹ ਸਰਸਰੀ ਸੁਧਾਈ ਚੱਲ ਰਹੀ ਹੈ। ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਚਾਰਾਂ ਵਿਧਾਨ ਸਭਾ ਹਲਕਿਆਂ (ਮੋਗਾ, ਬਾਘਾਪੁਰਾਣਾ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ) ਅੰਦਰ ਲਗਭਗ 7.60 ਲੱਖ ਵੋਟਰ ਹਨ ਅਤੇ ਕੁੱਲ 818 ਪੋਲਿੰਗ ਬੂਥ ਆਉਂਦੇ ਹਨ। ਇਹਨਾਂ ਸਾਰੇ ਬੂਥਾਂ 'ਤੇ ਨਵੀਆਂ ਵੋਟਾਂ ਬਣਾਉਣ (ਫ਼ਾਰਮ 6), ਕਟਵਾਉਣ (ਫ਼ਾਰਮ 7) ਅਤੇ ਦਰੁਸਤੀ (ਫ਼ਾਰਮ 8) ਦਾ ਕੰਮ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਮੋਗਾ ਵਿਖੇ ਚੱਲ ਰਹੇ ਵੋਟ ਸੁਧਾਈ ਦੇ ਕੰਮ ਨੂੰ ਉਹਨਾਂ ਨੇ ਖ਼ੁਦ ਜ਼ਮੀਨੀ ਪੱਧਰ 'ਤੇ ਦੇਖਿਆ ਹੈ। ਡਿਪਟੀ ਕਮਿਸ਼ਨਰ ਮੋਗਾ ਵੱਲੋਂ ਹਫ਼ਤਾਵਾਰੀ (Weekly) ਬੈਠਕਾਂ ਕਰਕੇ BLOs ਦੇ ਨਾਲ-ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਬੂਥ ਲੈਵਲ ਏਜੰਟਾਂ (BLAs) ਨੂੰ ਬਕਾਇਦਾ ਅੰਕੜਿਆਂ ਸਹਿਤ ਬੁਲਾਇਆ ਜਾਂਦਾ ਹੈ। ਇਹਨਾਂ ਸਰਕਾਰੀ ਮੀਟਿੰਗਾਂ ਵਿੱਚ ਆਮ ਆਦਮੀ ਪਾਰਟੀ ਦੇ ਬੀ.ਐੱਲ.ਏ. ਵੀ ਬਰਾਬਰ ਹਾਜ਼ਰ ਹੁੰਦੇ ਹਨ ਅਤੇ ਹਰ ਬੂਥ ਦੇ ਅੰਕੜਿਆਂ ਦੀ ਜਾਂਚ ਕਰਦੇ ਹਨ।
ਡਾ. ਹਰਜੋਤ ਕਮਲ ਨੇ ਸਵਾਲ ਉਠਾਇਆ ਕਿ ਜਦੋਂ ਹਰ ਮੀਟਿੰਗ ਵਿੱਚ ‘ਆਪ’ ਦੇ ਨੁਮਾਇੰਦੇ ਖ਼ੁਦ ਬੈਠਦੇ ਹਨ, ਡਿਊਟੀਆਂ ਲੱਗਦੀਆਂ ਹਨ ਅਤੇ ਪ੍ਰਸ਼ਾਸਨ ਵੀ ਸਰਕਾਰ ਦਾ ਆਪਣਾ ਹੈ, ਤਾਂ ਫਿਰ ਵੋਟਾਂ ਚੋਰੀ ਕਿਵੇਂ ਹੋ ਰਹੀਆਂ ਹਨ? ਜੇਕਰ ਵਿਧਾਇਕਾ ਨੂੰ ਵੋਟਾਂ ਚੋਰੀ ਹੋਣ ਦਾ ਕੋਈ ਸ਼ੱਕ ਹੈ, ਤਾਂ ਇਹ ਸਾਰੀ ਸੁਧਾਈ ਸਰਕਾਰ ਅਤੇ ਉਹਨਾਂ ਦੇ ਅਫ਼ਸਰਾਂ ਨੇ ਹੀ ਕਰਨੀ ਹੁੰਦੀ ਹੈ। ਵਿਧਾਇਕਾ ਸਿਆਸੀ ਡਰਾਮੇਬਾਜ਼ੀ ਬੰਦ ਕਰੇ, ਆਪਣੀ ਸਰਕਾਰ ਅਤੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਕਰੇ, ਕਸੂਰਵਾਰਾਂ 'ਤੇ ਪਰਚੇ ਦਰਜ ਕਰਵਾਏ ਅਤੇ ਚੋਰੀ ਰੋਕੇ।
ਉਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਜੋ ਵੋਟ ਚੋਰੀ ਜਾਂ ਵੋਟਾਂ ਕੱਟਣ ਦਾ ਡਰਾਮਾ ਕਰਦੇ ਹੋਏ ਅਸੈਂਬਲੀ ਵਿੱਚ ਜਾਂ ਬਾਹਰ ਧਰਨੇ ਜਾਂ ਰੋਸ ਜਤਾ ਰਹੇ ਹਨ ਨੂੰ ਖੁਲ੍ਹਾ ਚੈਲੰਜ ਕਰਦਾ ਇੱਕ ਵੀ ਵੋਟਰ ਪੇਸ਼ ਕਰਨ ਜੋ ਕਹੇ ਕਿ ਮੇਰੀ ਵੋਟ ਗਲਤ ਕੱਟੀ ਗਈ ਹੈ ਤਾਂ ਮੈਂ ਉਹਦੀ ਪੈਰਵਾਈ ਕਰਾਂਗਾ।
ਡਾ. ਕਮਲ ਨੇ ਤਨਜ਼ ਕਸਦਿਆਂ ਕਿਹਾ ਕਿ ਵੋਟਰ ਸੂਚੀਆਂ ਵਿੱਚ ਕੋਈ ਚੋਰੀ ਨਹੀਂ ਹੋਈ, ਅਸਲੀ ਚੋਰੀ ਤਾਂ ਉਹ ਸੀ ਜਦੋਂ ਮੁੱਖ ਮੰਤਰੀ ਹਵਾਈ ਅੱਡੇ 'ਤੇ ਟੈਕਸ ਵਿਭਾਗ ਤੋਂ ਅੱਖ ਬਚਾ ਕੇ ਟੈਕਸ ਚੋਰੀ ਕਰਨ ਦੇ ਚੱਕਰ ਵਿੱਚ ਸਨ ਅਤੇ ਹੁਣ ਕਹਿ ਰਹੇ ਕਿ ਸਿਆਸੀ ਰੰਜਸ਼ ਚ ਰੋਕਿਆ ਤੇ ਜੁਰਮਾਨਾ ਕੀਤਾ। ਮੈਂ ਇਸ ਨੂ ਵੀ ਚੈਂਲੰਜ ਕਰਦਾ ਕਿ ਦਿੱਤੀ ਜੁਰਮਾਨੇ ਦੀ ਰਸੀਦ ਜਨਤਾ ਦੀ ਕਚਹਿਰੀ ਚ ਪੇਸ਼ ਕਰਕੇ ਦਿਖਾਉਣ ਫਿਰ ਪਤਾ ਚੱਲੇਗਾ ਕਿ ਜੁਰਮਾਨਾ ਕਿਨ੍ਹਾਂ ਚੀਜ਼ਾਂ ਤੇ ਕੀਤਾ। ਅਸਲੀ ਚੋਰੀਆਂ ਉਹ ਹਨ ਜਿਨ੍ਹਾਂ ਦੇ ਘੁਟਾਲਿਆਂ ਦੀ ਜਾਂਚ ਸੀ.ਬੀ.ਆਈ. (CBI) ਅਤੇ ਈ.ਡੀ. (ED) ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ‘ਆਪ’ ਆਗੂ ਕੁਝ ਦਿਨ ਹੋਰ ਉਡੀਕ ਕਰ ਲੈਣ, ਇਹਨਾਂ ਦੇ ਸਾਰੇ ਘੁਟਾਲੇ ਅਤੇ ਚੋਰੀਆਂ ਜਨਤਾ ਦੀ ਕਚਹਿਰੀ ਵਿੱਚ ਬੇਪਰਦ ਹੋਣ ਵਾਲੇ ਹਨ, ਸਾਰੇ ਦੋਸ਼ੀ ਫੜੇ ਜਾਣਗੇ। ਇਨਾਂ ਸੱਤਾ ਦੇ ਨਸ਼ੇ ਵਿੱਚ ਬਹੁਤ ਨਜਾਇਜ ਪਰਚੇ ਲੋਕਾਂ ਉਤੇ ਪੁਆਏ ਹਨ, ਹਿਸਾਬ ਏਥੇ ਹੀ ਦੇਣੇ ਪੈਂਦੇ, ਹੁਣ ਇਹ ਨਤੀਜੇ ਭੁਗਣ ਲਈ ਤਿਆਰ ਰਹਿਣ, ਪੂਰੀ ਸੱਚਾਈ ਜਲਦ ਹੀ ਪੰਜਾਬੀਆਂ ਦੇ ਸਾਹਮਣੇ ਹੋਵੇਗੀ।
ਖ਼ਬਰਾਂ
ਵੋਟ ਚੋਰੀ ਦਾ ਰੌਲਾ ਪਾ ਕੇ ਆਪਣੀ ਹੀ ਸਰਕਾਰ ਅਤੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰ ਰਹੇ ਨੇ ‘ਆਪ’ ਵਿਧਾਇਕ: ਡਾ. ਹਰਜੋਤ ਕਮਲ
* * ਪੰਜਾਬ 'ਚ SIR (ਵੋਟਰ ਸੂਚੀ ਸੁਧਾਈ) ਦੀ ਨਿਰਪੱਖਤਾ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਕੰਮ; ਡਰਾਮੇਬਾਜ਼ੀ ਛੱਡ ਅਫ਼ਸਰਾਂ 'ਤੇ ਪਰਚੇ ਦਰਜ ਕਰਵਾਉਣ ‘ਆਪ’ ਆਗੂ
24 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



