ਮੋਗਾ,20 ਸਤੰਬਰ(ਜਸ਼ਨ ): ਸਵਰਨਕਾਰ ਸੰਘ ਅਤੇ ਸਮੂਹ ਬੰਗਾਲੀ ਕਾਰੀਗਰਾਂ ਵਲੋਂ 18ਵਾਂ ਸ੍ਰੀ ਵਿਸ਼ਵਕਰਮਾ ਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜਾਰ ਮੋਗਾ ਵਿਖੇ ਮਨਾਇਆ ਗਿਆ! ਜਿਸ ਦੇ ਸਬੰਧ ਵਿੱਚ ਸਵਰਨਕਾਰ ਸੰਘ ਦੇ ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋ ਸੁਖਚੈਨ ਸਿੰਘ ਰਾਮੂਵਾਲੀਆ, ਸੱਕਤਰ ਸੋਨੂੰ ਕੜਵੱਲ, ਪ੍ਰੇਮ ਸਿੰਘ ਅਤੇ ਬੰਗਾਲੀ ਮੰਡਲ ਦੇ ਸੰਜੀਵ ਕੁਮਾਰ, ਉਤਪਲ, ਸੂਰਜ, ਪ੍ਰਸ਼ਾਂਤ ਕੁਮਾਰ ਅਤੇ ਰਿੰਕਾ ਕੜਵੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਵਿਸ਼ਵਕਰਮਾ ਮਹਾਂਉਤਸਵ ਤਿੰਨ ਦਿਨ ਸਵੇਰੇ ਸ਼ਾਮ ਪੂਜਾ ਅਤੇ ਆਰਤੀ ਕਰਕੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ! ਮਿਤੀ 19 ਸਤੰਬਰ ਨੂੰ ਪੂਰੀਆਂ ਛੋਲੇ ਅਤੇ ਹਲਵੇ ਦਾ ਭੰਡਾਰਾ ਕੀਤਾ ਗਿਆ ਅਤੇ 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਪੂਜਾ ਕਰਕੇ ਆਰਤੀ ਕੀਤੀ ਗਈ ਉਪਰੰਤ ਹਵਨ ਯੁੱਗ ਕੀਤਾ ਗਿਆ!ਤਿੰਨ ਦਿਨ ਪੂਜਾ ਆਰਤੀ ਅਤੇ ਹਵਨ ਯੱਗ ਪੰਡਿਤ ਰਣਧੀਰ ਸ਼ਰਮਾ ਵਲੋਂ ਵਿਧੀ ਪੂਰਵਕ ਕਰਵਾਇਆ ਗਿਆ! ਮੂਰਤੀ ਵਿਸਰਜਨ ਮੌਕੇ ਸੋਭਾ ਯਾਤਰਾ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਮੂਰਤੀ ਵਿਸਰਜਨ ਕੀਤਾ ਗਿਆ! ਟ੍ਰੈਫਿਕ ਇੰਚਾਰਜ਼ ਸੁਖਮੰਦਰ ਸਿੰਘ, ਸੁਖਚੈਨ ਸਿੰਘ ਰਾਮੂੰਵਾਲੀਆ ਨੇ ਮੂਰਤੀ ਵਿਸਰਜਨ ਮੌਕੇ ਫੁੱਲਾਂ ਅਤੇ ਰੰਗਾਂ ਦੀ ਵਰਖਾ ਕਰਕੇ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਨੂੰ ਹਰੀਕੇ ਪੱਤਣ ਲਈ ਢੋਲ ਅਤੇ ਬੈਡ ਵਾਜਿਆਂ ਨਾਲ ਵਿਦਾ ਕੀਤਾ! ਉਨਾਂ ਨੇ ਦੱਸਿਆ ਕਿ ਇਸ ਸਬੰਧੀ ਸਰਾਫਾ ਬਾਜਾਰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ!
ਇਸ ਮੌਕੇ ਸੁਖਚੈਨ ਸਿੰਘ ਰਾਮੂਵਾਲੀਆ, ਜਰਨਲ ਸਕੱਤਰ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ, ਸੀ ਮੀਤ ਪ੍ਰਧਾਨ ਨਵਜੋਤ ਸਿੰਘ ਜੋਤੀ, ਗੁਰਮੇਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਸਰਪ੍ਰਸਤ ਰਾਕੇਸ ਭੱਲਾ, ਸੱਕਤਰ ਵਿਜੇ ਕੰਡਾ,ਉਮ ਪ੍ਰਕਾਸ,ਜੂਆਇੰਟ ਸੱਕਤਰ ਹਰਵਿੰਦਰ ਸਿੰਘ ਖੁਰਮੀ, ਰਿੰਕੂ ਜੋੜਾ, ਸੋਨੂੰ ਕੜਵਲ, ਰਿੰਕਾ ਕੜਵੱਲ ,ਸੁਰੇਸ ਭੱਲਾ,ਪ੍ਰੈਸ ਸਕੱਤਰ ਵਰਣ ਭੱਲਾ, ਸਵਰਨ ਸਿੰਘ ਧੁੰਨਾ,ਕਪਿਲ ਕੰਡਾ, ਸੋਨੂੰ ਕੜਵੱਲ ,ਸੋਨੂੰ ਕੰਡਾ,ਬੱਬੂ ਜੋੜਾ,ਪ੍ਰੇਮ ਸਿੰਘ, ਰਿੰਕੂ ਜੋੜਾ,ਇਜਰਾਈਲ ਅਲੀ, ਕਾਲਾ ਪਲਤਾ,ਜਗਮੀਤ ਖੁਰਮੀ, ਸੋਨੂੰ ਭੰਮ,ਧਨਰਾਜ,ਪਾਲੀ ਲੋਪੋਂ, ਆਨੰਦ ਕੰਡਾ,ਰੋਹਿਤ ਸਿੰਗਲਾ ਆਦਿ ਹਾਜ਼ਰ ਸਨ!
ਖ਼ਬਰਾਂ
ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਬੈੰਡ ਵਾਜਿਆਂ ਨਾਲ ਕੀਤਾ ਸ੍ਰੀ ਵਿਸ਼ਵਕਰਮਾ ਮੂਰਤੀ ਵਿਸਰਜਨ
* ਟ੍ਰੈਫਿਕ ਇੰਚਾਰਜ਼ ਸੁਖਮੰਦਰ ਸਿੰਘ ਅਤੇ ਰਾਮੂੰਵਾਲੀਆ ਨੇ ਵਿਦਾਇਗੀ ਲਈ ਦਿੱਤੀ ਹਰੀ ਝੰਡੀ
20 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



