ਮੋਗਾ, 30 ਅਪ੍ਰੈਲ (ਜਸ਼ਨ)ਸੂਬੇ ਵਿਚ ਵੱਧ ਰਹੇ ਬਿਜਲੀ ਕੱਟਾਂ ਅਤੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮੋਗਾ ਜ਼ਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਧਰਮਕੋਟ ਵਿਖੇ ਬਿਜਲੀ ਬੋਰਡ ਦਫਤਰ ਵਿਖੇ ਧਰਨਾ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ,ਨਿਹਾਲ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸਾਬਕਾ ਚੈਅਰਮੈਨ ਖਣਮੁਖ ਭਾਰਤੀ ਪੱਤੋ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਗਾ, ਸਾਬਕਾ ਨਗਰ ਕੌਂਸਿਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ , ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਗਗੜਾ ਸੀਨੀਅਰ ਅਕਾਲੀ ਆਗੂ, ਬਲਜੀਤ ਸਿੰਘ ਕੰਗ ਸੀਨੀਅਰ ਅਕਾਲੀ ਆਗੂ, ਗੁਰਜੰਟ ਸਿੰਘ ਚਾਹਲ, ਜਸਵੀਰ ਸਿੰਘ ਸੀਰਾ ਖੋਸਾ, ਜਸਵਿੰਦਰ ਸਿੰਘ ਔਲਖ, ਪਰਮਿੰਦਰ ਸਿੰਘ ਨਸੀਰੇਆਲ, ਗੁਰਜੀਤ ਸਿੰਘ ਖਿੰਡਾ, ਰਣਜੀਤ ਸਿੰਘ ਔਜਲਾ, ਹਰਮੇਲ ਸਿੰਘ ਰਾਜਪੂਤ, ਸੁਰਜੀਤ ਸਿੰਘ ਰਾਮਗੜ, ਪ੍ਰਭਜੀਤ ਸਿੰਘ ਚੱਕ ਤਾਰੇਵਾਲਾ, ਸੁਰਜੀਤ ਸਿੰਘ ਲੁਹਾਰਾ, ਜੋਗਿੰਦਰ ਸਿੰਘ ਸਾਬਕੋਟ ਸਦਰ ਖਾਂ, ਕੁਲਵੰਤ ਸਿੰਘ ਚੀਮਾ, ਜਗਦੀਪ ਸਿੰਘ ਢਿੱਲੋ, ਹਰੀ ਸਿੰਘ ਦਾਤਾ, ਦਿਲਬਾਗ ਸਿੰਘ ਹੈਪੀ ਭੁੱਲਰ, ਜਸਵੀਰ ਸਿੰਘ ਸ਼ਾਹ ਕਿਸ਼ਨਪੁਰਾ, ਪਰਮਜੀਤ ਸਿੰਘ ਜਲਾਲਾਬਾਦ, ਰਣਬੀਰ ਸਿੰਘ ਰਾਣਾ ਮਸੀਤਾਂ, ਮਹਿਲ ਸਿੰਘ ਬਾਕਰਵਾਲਾ, ਸੁਰਜੀਤ ਸਿੰਘ ਕੜਿਆਲ, ਹਰਫੂਲ ਸਿੰਘ ਲਾਡੀ ਮਸਤੇਵਾਲਾ, ਮਾਸਟਰ ਹਰਭਜਨ ਸਿੰਘ ਨੂਰਪੁਰ, ਅਮਨ ਗਾਬਾ ਕੋਟ ਈਸੇ ਖਾਂ, ਗੁਰਮੀਤ ਸਿੰਘ ਗਗੜਾ, ਜਸਵਿੰਦਰ ਸਿੰਘ ਕੁਕੀ ਸਾਬਕਾ ਸਰਪੰਚ, ਗੁਰੂ ਤੂਰ ਬੱਡੂਵਾਲ, ਬੂਟਾ ਬੱਡੂਵਾਲ, ਗੁਰਮੇਤ ਸਿੰਘ ਫਿਰੋਜਵਾਲ, ਅਮਰੀਕ ਸਿੰਘ ਅਮੀਵਾਲ, ਮੇਜਰ ਸਿੰਘ ਚਾਹਲ, ਬੂਟਾ ਸਿੰਘ ਧਰਮਕੋਟ, ਜਗਦੀਪ ਸਿੰਘ ਭੋਲਾ, ਰਣਜੀਤ ਸਿੰਘ ਤਾਰੇਆਲ, ਨਰਜੀਤ ਸਿੰਘ ਤਾਰੇਆਲ, ਨਛੱਤਰ ਸਿੰਘ ਢੋਲਣੀਆਂ, ਹਰਦਿਆਲ ਸਿੰਘ ਸ਼ਾਹ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਰਮਕੋਟ ਹਲਕੇ ਦੇ ਅਕਾਲੀ ਵਰਕਰ ਹਾਜ਼ਰ ਸਨ।ਇਸ ਧਰਨੇ ਦੌਰਾਨ ਆਪਣੇ ਸੰਬੋਧਨ ਵਿਚ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਪੂਰੀ ਤਰਹਾਂ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਕਈ ਕਈ ਘੰਟੇ ਬਿਜਲੀ ਦੇ ਲੱਗ ਰਹੇ ਕਟਾਂ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਸੀ ਅਤੇ ਪੰਜਾਬ ਸੂਬੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਸਰਪਲਸ ਸੂਬਾ ਬਣਾਇਆ ਗਿਆ ਸੀ ਅਤੇ ਸਵਰਗਵਾਸੀ ਜਥੇਦਾਰ ਤੋਤਾ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਧਰਮਕੋਟ ਵਿਚ ਬਿਜਲੀ ਸੁਧਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ ਅਤੇ ਜਿਸ ਸਦਕਾ ਧਰਮਕੋਟ ਹਲਕੇ ਅੰਦਰ ਵੱਡੇ ਪੱਧਰ ਤੇ ਬਿਜਲੀ ਗਰਿਡਾਂ ਟਰਾਂਸਫਾਰਮਰਾਂ ਨੂੰ ਅੰਡਰਲੋਡ ਕੀਤਾ ਗਿਆ ਸੀ, ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਅੰਦਰ ਬਿਜਲੀ ਦਾ ਬੇੜਾ ਗਰਕ ਕਰ ਦਿੱਤਾ ਹੈ।

ਬਾਘਾਪੁਰਾਣਾ ਦੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾ ਜਥੇਦਾਰ ਤੀਰਥ ਸਿੰਘ ਮਾਹਲਾ (ਕੋਰ ਕਮੇਟੀ ਮੈਂਬਰ) ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਆਗੂਆਂ ਨੇ ਐਕਸੀਅਨ ਨੂੰ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿਚ ਬਿਜਲੀ ਕੱਟਾਂ ਨੂੰ ਤੁਰੰਤ ਖਤਮ ਕਰਨ, ਲਗਾਤਾਰ ਸਪਲਾਈ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੁਖਜੀਤ ਸਿੰਘ ਮਾਹਲਾ ,ਜਸਪ੍ਰੀਤ ਸਿੰਘ ਮਾਹਲਾ, ਪਵਨ ਢੰਡ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਸੁਖਹਰਪੀਤ ਸਿੰਘ ਰੋਡੇ, ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਪਵਨ ਗੋਇਲ, ਤਰਲੋਚਨ ਸਿੰਘ ਕਾਲੇਕੇ, ਸੰਜੀਵ ਬਿੱਟੂ ਰੋਡੇ, ਹਰਜਿੰਦਰ ਸਿੰਘ ਰੋਡੇ, ਜਗਸੀਰ ਸੀਰੂ, ਜਸਵੀਰ ਸਿੰਘ ਬਰਾੜ, ਕਰਮ ਸਿੰਘ ਮਾਹਲਾ, ਕਰਨਲ ਸਮਾਧ ਭਾਈ, ਗੋਪੀ ਕੋਟਲਾ ਸਰਪੰਚ, ਸੁੱਖਾ ਬਰਾੜ, ਹਰਜੋਤ ਸਿੰਘ, ਬਚਿੱਤਰ ਸਿੰਘ ਕਾਲੇਕੇ, ਸੁਖਮੰਦਰ ਸਿੰਘ ਭਲੂਰ, ਹਰਜੀਤ ਸਿੰਘ ਗਿੱਲ, ਚੈਰੀ ਭਾਟੀਆ, ਰਣਜੀਤ ਸਿੰਘ ਝਿੰਤੇ, ਸਰਬਜੀਤ ਸਿੰਘ ਮਾਹਲਾ, ਇਕੱਤਰ ਸਿੰਘ ਥਰਾਜ, ਗੋਪੀ ਹਰੀਏਵਾਲਾ, ਕਾਲਾ ਰਾਜੇਆਣਾ ਅਤੇ ਹੋਰ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

ਮੋਗਾ ਲੁਧਿਆਣਾ ਰੋਡ ਪਾਵਰ ਗਰਿੱਡ ਦੇ ਸਾਹਮਣੇ ਲਗਾਏ ਧਰਨੇ ਵਿਚ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ,ਗੁਰਬਿੰਦ ਸਿੰਘ ਸਿੰਘਾ ਵਾਲਾ, ਬਿਪਨਪਾਲ ਸਿੰਘ ਖੋਸਾ, ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਨਰਿੰਦਰ ਸਿੰਘ ਬੁੱਕਣ ਵਾਲਾ (ਸਾਰੇ ਸਰਕਲ ਪ੍ਰਧਾਨ), ਯੂਥ ਆਗੂ ਸੁਖਬੀਰ ਸਿੰਘ ਗਿੱਲ, ਰਵੀ ਮੋਗਾ, ਰਣਜੀਤ ਸਿੰਘ ਭਾਊ, ਪਰਮਜੀਤ ਸਿੰਘ ਨੈਸਲੇ, ਰੁਪਿੰਦਰ ਸਿੰਘ ਨਿੱਕਾ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਜਸਪਾਲ ਸਿੰਘ ਭੱਟੀ, ਗੁਰਪ੍ਰੀਤ ਸਿੰਘ ਹੈਪੀ ਆਦਿ ਵਿਸ਼ੇਸ ਤੌਰ ’ਤੇ ਹਾਜਰ ਸਨ। ਇਸ ਦੌਰਾਨ ਸੰਜੀਤ ਸਿੰਘ ਸੰਨੀ ਗਿੱਲ ਨੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ ਅਤੇ ਹੁਣ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਨਾਲ ਸੂਬੇ ਦੇ ਹਰੇਕ ਵਰਗ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਆਮ ਲੋਕਾਂ ਤੋਂ ਇਲਾਵਾ ਦੁਕਾਨਦਾਰ, ਵਪਾਰੀ ਤੇ ਕਿਸਾਨ ਸਾਰੇ ਹੀ ਦੁਖੀ ਹਨ ਅਤੇ ਸਰਕਾਰ ਬਿਜਲੀ ਦੇ ਕੱਟ ਲਗਾਕੇ ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ ਕਿਉਂਕਿ ਸਰਕਾਰ ਦਾ ਬਿਜਲੀ ਵਿਭਾਗ ਤੇ ਕੋਈ ਕੰਟਰੋਲ ਨਹੀਂ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ ਅਤੇ ਖਜ਼ਾਨਾ ਖਾਲੀ ਪਿਆ ਹੈ ਅਤੇ ਸਾਰਾ ਪੈਸਾ ਦਿੱਲੀ ਵਾਲੇ ਲੁੱਟਕੇ ਲੈ ਗਏ। ਇਸ ਮੌਕੇ ’ਤੇ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਰਵਦੀਪ ਸਿੰਘ ਦਾਰਾਪੁਰ, ਗੋਵਰਧਨ ਪੋਪਲੀ, ਚਰਨਜੀਤ ਸਿੰਘ ਝੰਡੇਆਣਾ, ਸੁਖ ਗਿੱਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਗੌਰਵ ਗੁਪਤਾ ਗੁੱਡੂ,ਸਰਫਿਰੋਜ ਅਲੀ ਭੁੱਟੋ, ਹਰਪ੍ਰੀਤ ਸਿੰਘ ਖੀਵਾ, ਗੁਰਮੀਤ ਸਿੰਘ ਫੌਜੀ ਡਰੋਲੀ ਭਾਈ, ਸੁਖਦੇਵ ਸਿੰਘ ਬਿੱਲੂ ਚੜਿੱਕ, ਭੁਪਿੰਦਰਜੀਤ ਸਿੰਘ ਬਬਲੂ ਮੋਗਾ, ਜਸਪ੍ਰੀਤ ਸਿੰਘ ਰਣੀਆਂ, ਸੁਰਜੀਤ ਸਿੰਘ ਸਾਬਕਾ ਸਰਪੰਚ ਸੰਧੂਆਂ ਵਾਲਾ, ਗੁਰਚਰਨ ਸਿੰਘ ਚਰਨਾ ਸਿੰਘਾਂ ਵਾਲਾ, ਕੌਂਸਲਰ ਮਤਵਾਲ ਸਿੰਘ, ਦਰਸਨ ਸਿੰਘ ਕਾਹਨ ਸਿੰਘ ਵਾਲਾ, ਗੁਰਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਹੈਪੀ, ਨਛੱਤਰ ਸਿੰਘ ਨਿਧਾਂ ਵਾਲਾ, ਸੁਖਜੀਤ ਸਿੰਘ ਨਿਧਾਂ ਵਾਲਾ, ਰਣਜੀਤ ਸਿੰਘ ਨਿਧਾਂ ਵਾਲਾ, ਸਰਬਜੀਤ ਸਿੰਘ ਨਿਧਾਂ ਵਾਲਾ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਜਗਰਾਜ ਸਿੰਘ ਜੱਗਾ ਸਾਬਕਾ ਸਰਪੰਚ ਘੱਲ ਕਲਾਂ, ਪਵਨਦੀਪ ਸਿੰਘ ਘੱਲ ਕਲਾਂ, ਕੁਲਵੰਤ ਸਿੰਘ ਮੱਲੀਆਂ ਵਾਲਾ, ਦਿਲਪ੍ਰੀਤ ਸਿੰਘ ਖੋਸਾ, ਦਰਸਨ ਸਿੰਘ ਸਰਪੰਚ ਖੁਖਰਾਣਾ, ਬਲਰਾਜ ਸਿੰਘ ਸਰਪੰਚ ਡਗਰੂ, ਜਸਵੀਰ ਸਿੰਘ ਗਿੱਲ ਪੈਲੇਸ ਵਾਲੇ, ਬਲਵਿੰਦਰ ਸਿੰਘ ਡਰੋਲੀ, ਨਵਤੇਜ ਸਿੰਘ ਬਰਾੜ ਦੌਲਤਪੁਰਾ ਨੀਵਾਂ, ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ ਸ਼ਹਿਰੀ, ਗੁਰਜੀਤ ਸਿੰਘ ਬੁੱਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ।
ਓਧਰ ਰਾਜਵਿੰਦਰ ਸਿੰਘ ਧਰਮਕੋਟ ਨੇ ਲੋਕ ਘੋਲਾਂ ਬਾਰੇ ਵਿਚਾਰ ਦਿੰਦਿਆਂ ਆਖਿਆ ਕਿ ਅਕਾਲੀ ਦਲ ਲੋਕ ਮੁਦਿਆਂ ਨੂੰ ਹਮੇਸ਼ਾ ਪ੍ਰਮੁੱਖਤਾ ਨਾਲ ਉਠਾਉਂਦਾ ਰਹੇਗਾ ।