ਸਰੀ ਕੈਨੇਡਾ, 15 ਜੂਨ ਮਈ ( ਜਗਮੰਦਰ ਸਿੰਘ ਸਰਾਂ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮਿਸ਼ਨ 2027 ਤਹਿਤ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫਦ ਕੈਨੇਡਾ ਦੌਰੇ ‘ਤੇ ਭੇਜਿਆ ਗਿਆ ਹੈ, ਜਿਸਨੂੰ ਲੈ ਕੇ ਕੈਨੇਡਾ ‘ਚ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਦੇਸੋਂ ਆਏ ਪਾਰਟੀ ਆਗੂਆਂ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜਕਮਲ ਸਿੰਘ ਦੀ ਸ਼ਮੂਲੀਅਤ ਵਾਲੇ ਵਫਦ ਨਾਲ ਮੁਲਾਕਾਤ ਲਈ ਅਤੇ ਉਹਨਾਂ ਦੇ ਵਿਚਾਰ ਸੁਨਣ ਲਈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਸਮਰਥਕਾਂ ਅਤੇ ਵਰਕਰਾਂ ਵਲੋਂ ਰੈਲੀ ਦਾ ਆਯੋਜਨ ਕੀਤਾ ਗਿਆ।
14 ਜੂਨ ਨੂੰ ਲੈਂਗਲੀ ਬੈਂਕਟ ਹਾਲ ਐਲਡਰਗਰੋਵ ਵਿਖੇ ਸਮੁੱਚੀ ਲੀਡਰਸ਼ਿਪ ਨੂੰ ਪਾਰਟੀ ਵਰਕਰਾਂ ਦੇ ਰੂ-ਬਰੂ ਕਰਵਾਇਆ ਗਿਆ ਜਿੱਥੇ ਕਿ ਬ੍ਰਿਿਟਸ਼ ਕੋਲੰਬੀਆ ਚ ਵਸਦੇ ਪਾਰਟੀ ਦੇ ਸਮਰਥਕ, ਦੇਸੋਂ ਆਏ ਆਗੂਆਂ ਦੇ ਵਿਚਾਰ ਸੁਨਣ ਲਈ ਇਕੱਤਰ ਹੋਏ । ਇਹ ਸਮਾਗਮ ਇਸ ਪੱਖੋਂ ਇਤਿਹਾਸਿਕ ਹੋ ਨਿਬੜਿਆ ਕਿ ਕਿਸੇ ਵੀ ਹੋਰ ਸਿਆਸੀ ਪਾਰਟੀ ਵਲੋਂ ,ਕਦੇ ਵੀ ਏਨੇ ਵੱਡੇ ਪੱਧਰ ਤੇ ਸਮਰਥਕ ਇਕੱਤਰ ਨਹੀਂ ਕੀਤੇ ਜਾ ਸਕੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕੈਨੇਡਾ ਵਸਦੇ ਕਮਲਜੀਤ ਸਿੰਘ ਮੋਗਾ, ਪਵਨ ਗਰੋਵਰ ਅਜੀਤਵਾਲ, ਡਾ. ਸੁਰਿੰਦਰਪਾਲ ਸਿੰਘ ਔਲਖ, ਸਾਬਕਾ ਸਰਪੰਚ ਬੂਟਾ ਸਿੰਘ ਸੋਸਣ ,ਗੁਰਬਖਸ਼ ਸਿੰਘ ਬਾਗੀ ਸੰਘੇੜਾ, ਜੋਗਾ ਸਿੰਘ, ਜਸਕਰਨ ਸਿੰਘ ਢਿੱਲੋਂ, ਲਖਵੀਰ ਸਿੰਘ ਝੱਮਟ, ਵਿੱਕੀ ਧਾਲੀਵਾਲ, ਮਨਜੀਤ ਸਿੰਘ ਢੀਂਡਸਾ,ਸਤਨਾਮ ਨਿੱਘ ਦਾਤੇਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਵੱਡੀ ਗਿਣਤੀ ਵਿਚ ਅਕਾਲੀ ਸਮਰਥਕ ਵੀ ਹਾਜ਼ਰ ਸਨ ।
ਬੁਲਾਰਿਆਂ ਨੇ ਕਿਹਾ ਕਿ ਕੁਰਬਾਨੀਆਂ ਨਾਲ ਹੋਂਦ ‘ਚ ਆਇਆ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਅਜਿਹੀ ਪਾਰਟੀ ਹੀ, ਜੋ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਕੇ, ਪੰਜਾਬੀਆਂ ਦੀ ਭਲਾਈ ਲਈ ਤਤਪਰ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੇ ਅਖੌਤੀ ਨੇਤਾਵਾਂ ਦੇ ਉਕਸਾਉਣ ਕਾਰਨ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੇ ਪ੍ਰਮੁੱਖਤਾ ਨਾਲ ਆਪ ਪਾਰਟੀ ਸਰਕਾਰ ਪੰਜਾਬ ‘ਚ ਲਿਆਂਦੀ ਪ੍ਰੰਤੂ ਦਿੱਲੀ ਤੋਂ ਆਏ ਲੁਟੇਰਿਆਂ ਨੇ ਜਿੱਥੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਓਥੇ ਪੰਜਾਬ ਨੂੰ ਰੰਗਲਾ ਬਨਾਉਣ ਦੇ ਨਾਂ ‘ਤੇ ਆਪ ਪਾਰਟੀ ਨੇ ਪੰਜਾਬ ਸਿਰ ਕਰਜੇ ਦੀ ਪੰਡ ਨੂੰ ਹੋਰ ਵੀ ਭਾਰਾ ਕਰ ਦਿੱਤਾ। ਪੰਜਾਬ ਅੰਦਰ ਸਮੁੱਚੇ ਵਿਕਾਸ ਕਾਰਜ ਠੱਪ ਹੋਏ ਪਏ ਹਨ, ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਚਰਮਰਾਈ ਹੋਈ ਹੈ, ਨੌਜਵਾਨੀ ਨਸ਼ਿਆਂ ‘ਚ ਗ੍ਰਸਤ ਹੋ ਕੇ, ਕੁਰਾਹੇ ਪੈ ਰਹੀ ਹੈ ਪ੍ਰੰਤੂ ਪੰਜਾਬ ਦਾ ਮੁੱਖ ਮੰਤਰੀ ਆਪਣੇ ਸਿਆਸੀ ਆਕਾਵਾਂ ਨੂੰ ਐਸ਼-ਪ੍ਰਸਤੀ ਕਰਵਾਉਣ ‘ਚ ਮਸਤ ਹੈ। ਸਿਆਸੀ ਮਾਹਰਾਂ ਮੁਤਾਬਿਕ ਕੈਨੇਡਾ ਵਾਲਿਆਂ ਵਲੋਂ ਕਰਵਾਏ ਇਸ ਸਮਾਗਮ ਦਾ ਪ੍ਰਭਾਵ ਪੰਜਾਬ ਵਿਚ ਸਪਸ਼ਟ ਦੇਖਿਆ ਜਾ ਰਿਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸੇ ਸਮਾਗਮ ਦੀ ਬਦੌਲਤ ,ਪੰਜਾਬ ਦੀ ਸਿਆਸੀ ਫਿਜ਼ਾ ਵਿਚ ਤਬਦੀਲੀ ਆਉਣ ਦੀ ਸੰਭਾਵਨਾ ਹੈ।

ਲੈਂਗਲੀ ਬੈਂਕਟ ਹਾਲ ਐਲਡਰਗਰੋਵ ਵਿਖੇ ਸਮਾਗਮ ਦੌਰਾਨ ਅਰਵਿੰਦਰ ਸਿੰਘ ਟਾਂਡਾ, ਚਰਨਜੀਤ ਸਿੰਘ, ਗੁਰਜਿੰਦਰ ਸਿੰਘ ਧਰਮਕੋਟ, ਜਸ਼ਨਪ੍ਰੀਤ ਸਿੰਘ ਬਠਿੰਡਾ, ਪਰਮਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬਰਾੜ ਬਾਘਾਪੁਰਾਣਾ, ਹਰਜੋਤ ਸਿੰਘ ਲੁਧਿਆਣਾ, ਗਗਨ ਰੰਧਾਵਾ ਲੁਧਿਆਣਾ, ਗੁਰਦੀਪ ਸਿੰਘ ਪੰਧੇਰ, ਜਗਸੀਰ ਗਿੱਲ ਮਾਣੂੰਕੇ, ਕੰਵਰਪਾਲ ਸਿੰਘ ਭੰਗੂ ਆਦਮਪੁਰ, ਹਰਮਨ ਪੰਨੂੰ ਤਰਨਤਾਰਨ, ਕਰਨਵੀਰ ਸਿੰਘ ਕੋਟਕਪੂਰਾ, ਜੀਤਾ ਢਿੱਲੋਂ ਬਰਨਾਲਾ, ਜਗਦੀਪ ਸਿੰਘ, ਕੁਲਜੀਤ ਸਿੱਧੂ, ਜੱਗਾ ਸਿੱਧੂ, ਗੁਰਮੀਤ ਸਿੰਘ ਪਨੇਸਰ, ਨੀਲਾ ਤਖਾਣਬੱਧ, ਦਿਲਪ੍ਰੀਤ ਸਿੰਘ ਰਣੀਆ, ਬਲਕਰਨ ਸਿੰਘ, ਬਲਵਿੰਦਰ ਸਿੰਘ ਜੀਰਾ, ਪੁਸ਼ਪਿੰਦਰ ਮਾਨ ਸੰਗਤਪੁਰਾ ਤੋਂ ਇਲਾਵਾ ਵੱਡੀ ਤਾਦਾਦ ‘ਚ ਵਰਕਰ ਹਾਜ਼ਰ ਸਨ।

ਬ੍ਰਿਟਿਸ਼ ਕੋਲੰਬੀਆ ਵਿਖੇ ਕੀਤੇ ਸ਼ਾਨਦਾਰ ਪ੍ਰਬੰਧਾਂ ਲਈ ਅਕਾਲੀ ਮਰਜੀਵੜਿਆਂ ਦੀ ਹਰ ਕਿਸੇ ਨੇ ਤਾਰੀਫ ਕੀਤੀ।
ਇਹਨਾਂ ਮਰਜੀਵੜਿਆਂ ਵਿਚ ਪਵਨ ਗਰੋਵਰ ਅਜੀਤਵਾਲ, ਕਮਲਜੀਤ ਸਿੰਘ ਮੋਗਾ, ਡਾ. ਸੁਰਿੰਦਰਪਾਲ ਸਿੰਘ ਔਲਖ, ਰਾਣਾ ਕੁਲਥਮ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਮਨਜੀਤ ਸਿੰਘ ਢੀਂਡਸਾ, ਅਮਰਿੰਦਰ ਸਿੰਘ, ਜਸ਼ਨਦੀਪ ਸਿੰਘ ਬਠਿੰਡਾ, ਵਿੱਕੀ ਧਾਲੀਵਾਲ, ਗੁਰਦੀਪ ਸਿੰਘ ਪੰਧੇਰ, ਗੱਗੀ ਪੰਧੇਰ, ਬਿੱਟਾ ਸਿੰਘ, ਕੁਸ਼ਪਿੰਦਰ ਸਿੰਘ ਬਾਾਘਾਪੁਰਾਣਾ, ਜਗਜੀਤ ਸਿੰਘ ਸੰਧਰ ਅਤੇ ਜਗਜੀਤ ਸਿੰਘ ਜੀਤਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਾਰਟੀ ਵਫਦ ਦੇ ਸਵਾਗਤ ਲਈ 16 ਜੂਨ ਨੂੰ ਅਲਬਰਟਾ ਦੇ ਸ਼ਹਿਰ ਐਡਮਿੰਟਨ, 17-18 ਜੂਨ ਨੂੰ ਕੈਲਗਿਰੀ, 19 ਜੂਨ ਨੂੰ ਵਿਨੀਪੈੱਗ, 20 ਜੂਨ ਨੂੰ ਦੁਪਹਿਰ ਮੌਂਟਰੀਅਲ, 20 ਜੂਨ ਸ਼ਾਮ ਨੂੰ ਔਟਵਾ ਜਦਕਿ 21 ਜੂਨ ਤੋਂ 27 ਜੂਨ ਤੱਕ ਟੋਰਾਂਟੋ ਏਰੀਏ ‘ਚ ਪ੍ਰੋਗਰਾਮ ਕਰਵਾਏ
ਜਾਣਗੇ ।

ਇਸ ਤੋਂ ਇਲਾਵਾ ਸੁਲੇਵਾਨ ਗਾਰਡਨ ਵਿਖੇ ਵੀ ਸਮਾਗਮ ਕਰਵਾਇਆ ਗਿਆ।