ਬੱਧਨੀ ਕਲਾਂ, 14 ਸਤੰਬਰ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 16 ਸਤੰਬਰ ਨੂੰ ਕਸਬਾ ਬੱਧਨੀ ਕਲਾਂ ਵਿਖੇ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਇੱਕ ਅਹਿਮ ਮੀਟਿੰਗ ਕੀਤੀ ਗਈ। ਰੈਲੀ ਨੂੰ ਵੱਡੇ ਪੱਧਰ ’ਤੇ ਸਫਲ ਬਣਾਉਣ ਲਈ ਮੀਟਿੰਗ ’ਚ ਅਹਿਮ ਫੈਸਲੇ ਕੀਤੇ ਗਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਮੋਗਾ ਦੇ ਪ੍ਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ,ਹਲਕਾ ਅਬਜਰਵਰ ਬੀਬੀ ਬੇਅੰਤ ਕੌਰ, ਜਿਲਾ ਮੋਗਾ ਦੇ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਆਦਿ ਨੇ ਕਿਹਾ ਕਿ 16 ਸਤੰਬਰ ਨੂੰ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਲਈ ਸਾਰੇ ਹੀ ਵਰਕਰਾਂ ਤੇ ਆਗੂਆਂ ਨੇ ਦਿਨ ਰਾਤ ਇੱਕ ਕਰਕੇ ਇਸ ਦੇ ਪ੍ਰਬੰਧਾਂ ’ਚ ਜੁੱਟ ਜਾਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ’ਤੇ ਵੱਡਾ ਇਕੱਠ ਕਰਨ ਲਈ ਆਗੂ ਅਤੇ ਵਰਕਰ ਆਪਣੀਆਂ ਟੀਮਾਂ ਬਣਾ ਕੇ ਕਸਬੇ ਦੇ 13 ਵਾਰਡਾਂ ਦੇ ਹਰੇਕ ਘਰ ’ਚ ਪਹੁੰਚ ਕਰਕੇ ਆਮ ਲੋਕਾਂ ਨੂੰ ‘ਪੰਜਾਬ ਬਚਾਓ’ ਰੈਲੀ ਬਾਰੇ ਜਾਣੂੰ ਕਰਵਾ ਕੇ ਰੈਲੀ ’ਚ ਆਉਣ ਲਈ ਪ੍ਰੇਰਤ ਕਰਨਗੇ। ਉਨਾਂ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਪਾਰਟੀ ਦੀ ਮਜਬੂਤੀ ਤੇ ਰੈਲੀ ਨੂੰ ਕਾਮਜਾਬ ਕਰਨ ਲਈ ਇੱਕ ਮੰਚ ’ਤੇ ਇਕੱਠੇ ਹੋ ਕੇ ਮਿਹਨਤ ਕਰਨ ਤਾਂ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ ਸਕੀਏ। ਮੀਟਿੰਗ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਰੈਲੀ ਵਾਲੀ ਜਗਾਹ ’ਤੇ ਲੋਕਾਂ ਦੇ ਬੈਠਣ ਅਤੇ ਆਵਾਜਾਈ ਤੇ ਪਾਰਕਿੰਗ ਦੇ ਇੰਤਜਾਮਾਂ ਬਾਰੇ ਚਰਚਾ ਵੀ ਕੀਤੀ ਗਈ । ਇਸ ਮੌਕੇ ਸੀਨੀਅਰ ਅਕਾਲੀ ਆਗੂ ਅਜੀਤਪਾਲ ਸਿੰਘ ਰਣੀਆਂ, ਸ਼ਹਿਰੀ ਸਰਕਲ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ, ਪ੍ਰਧਾਨ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਬਲਜੀਤ ਸਿੰਘ ਯੂਥ ਪ੍ਰਧਾਨ ਸ਼ਹਿਰੀ, ਪ੍ਰਧਾਨ ਨਾਹਰ ਸਿੰਘ, ਜਗਰੂਪ ਸਿੰਘ ਸਰਕਲ ਪ੍ਰਧਾਨ ਐਸ.ਸੀ ਵਿੰਗ, ਬੂਟਾ ਸਿੰਘ ਪ੍ਰਧਾਨ, ਗੁਰਸੇਵਕ ਸਿੰਘ, ਸਿਕੰਦਰ ਸਿੰਘ, ਅਮਰਜੀਤ ਸਿੰਘ ਸਾਬਕਾ ਐਮ.ਸੀ, ਕੈਪਟਨ ਦਰਸ਼ਨ ਸਿੰਘ, ਜਸਪ੍ਰੀਤ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ ਗਿੱਲ, ਜਗਜੀਤ ਸਿੰਘ ਖਹਿਰਾ, ਪਰਮਜੀਤ ਸਿੰਘ, ਬੂਟਾ ਸਿੰਘ, ਚਮਕੌਰ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਬਿੱਟੂ ਸਿੰਘ, ਰਜਿੰਦਰ ਸਿੰਘ ਸਾਬਕਾ ਪ੍ਰਧਾਨ, ਜਗਤਾਰ ਸਿੰਘ ਜੌਹਲ, ਗੁਰਨੂਰ ਸਿੰਘ, ਗੁਰਮੀਤ ਸਿੰਘ ਗੀਤਾ, ਸੁਖਦੇਵ ਸਿੰਘ ਸੇਬੀ, ਪਰਮਜੀਤ ਸਿੰਘ ਮੈਂਬਰ, ਗੁਰਬਖਸ਼ੀਸ਼ ਸਿੰਘ, ਜਗਨ ਨਾਥ, ਜਸ ਪਲੰਬਰ, ਮੰਗਲ ਚੌਧਰੀ, ਭੋਲਾ ਸਿੰਘ, ਫੌਜਾ ਸਿੰਘ, ਜਗਸੀਰ ਸਿੰਘ, ਇੰਦਰਜੀਤ ਕੌਰ ਐਮ.ਸੀ, ਬਲਜਿੰਦਰ ਕੌਰ ਸੀਲੀਅਰ ਆਗੂ, ਗੁਰਸ਼ਰਨ ਕੌਰ, ਬਲਜੀਤ ਕੌਰ, ਮਨਦੀਪ ਕੌਰ, ਜਸਵੀਰ ਕੌਰ, ਹਰਬੰਸ ਕੌਰ, ਬਲਜੀਤ ਕੌਰ, ਹਰਜੋਤ ਸਿੰਘ ਜਿਲ੍ਹਾ ਪ੍ਰਧਾਨ, ਹਰਿੰਦਰ ਸਿੰਘ ਮਹਿਰਾਜ, ਜਿਲ੍ਹਾ ਸ਼ਹਿਰੀ ਪ੍ਰਧਾਨ ਦੇਵ ਅਸ਼ੀਸ਼ ਮਲਿਕ, ਅਮਰਿੰਦਰ ਸਿੰਘ ਸੈਦੋਕੇ ਕੋਰ ਕਮੇਟੀ ਮੈਂਬਰ, ਗੁਰਕੰਵਲ ਸਿੰਘ ਕੌਮੀ ਮੀਤ ਪ੍ਰਧਾਨ ਪੰਜਾਬ, ਅਤਿੰਦਰ ਦੀਨਾਂ ਯੂਥ ਪ੍ਰਧਾਨ, ਜਸਦੀਪ ਸਿੰਘ ਡਾਲਾ ਯੂਥ ਪ੍ਰਧਾਨ, ਜੀਤਾ ਸੈਦੋਕੇ, ਗੁਰਸੇਵਕ ਸਿੰਘ ਗਿੱਲ ਕਾਰਜਕਾਰੀ ਪ੍ਰਧਾਨ, ਅਮ੍ਰਿਤਪਾਲ ਸਿੰਘ ਮੀਤ ਪ੍ਰਧਾਨ, ਸੰਪੂਰਨ ਸਿੰਘ, ਗਗਨਜੀਤ ਸਿੰਘ, ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਮੈਬਰ, ਨਵਜੋਤ ਸਿੰਘ ਆਦਿ ਵੱਡੀ ਗਿਣਤੀ ’ਚ ਹਾਜਰ ਸਨ।





