ਜਲੰਧਰ ,9 ਸਤੰਬਰ (ਕੁਲਵਿੰਦਰ ਸਿੰਘ ਭਟੋਆ ) ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਉੱਘੇ ਸਮਾਜ ਸੇਵੀ ਹੀਰਾ ਸਿੰਘ (ਸੇਵਾਮੁਕਤ ਇੰਸਪੈਕਟਰ, ਸੀਆਈਐਸਐਫ) ਦੀ ਅਗਵਾਈ ਵਿਚ ਨਸ਼ਾ ਵਿਰੋਧੀ ਸਮਾਗਮ ਆਰੀਆ ਹਾਈ ਸਕੂਲ ਅਲਾਵਲਪੁਰ (ਜ਼ਿਲਾ ਜਲੰਧਰ )ਵਿੱਚ ਕਰਵਾਇਆ ਗਿਆ।ਇਸ ਮੌਕੇ ਸਕੂਲ ਸਟਾਫ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਵੀ ਹਾਜ਼ਰ ਸਨ ।ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਹੀਰਾ ਸਿੰਘ ਵਲੋਂ ਟੀ ਸ਼ਰਟਾਂ ਅਤੇ ਫੁੱਟਬਾਲ ਪ੍ਰਦਾਨ ਕਰਕੇ ਵਿਦਿਆਰਥੀਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ । ਇਸ ਮੌਕੇ ਐੱਸ ਡੀ ਐੱਮ ਲਾਲ ਬਿਸ਼ਵਾਸ ਬੈਂਸ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਹੀਰਾ ਸਿੰਘ ਸੇਵਾਮੁਕਤ ਇੰਸਪੈਕਟਰ ਸੀਆਈਐਸਐਫ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਹੀਰਾ ਸਿੰਘ ਨਾ ਸਿਰਫ ਪਿਛਲੇ ਚਾਰ ਸਾਲ ਤੋਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਮੋਬਾਈਲ ਦੀ ਦੁਨੀਆ ਚੋਂ ਕੱਢ ਕੇ ਗਰਾਉਂਡ ਤੱਕ ਲਿਆਉਣ ਦਾ ਸਫਲ ਉਪਰਾਲਾ ਕਰਦਿਆਂ ਫ੍ਰੀ ਟ੍ਰੇਨਿੰਗ ਦੇ ਰਹੇ ਨੇ ਬਲਕਿ ਕਿਟਾਂ ਅਤੇ ਖੇਡਾਂ ਦਾ ਸਮਾਨ ਵੀ ਮੁਹਈਆ ਕਰਵਾ ਰਹੇ ਨੇ। ਹੀਰਾ ਸਿੰਘ ਸੇਵਾਮੁਕਤ ਇੰਸਪੈਕਟਰ ਸੀਆਈਐਸਐਫ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਮੁਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਬੱਚਿਆਂ ਲਈ ਸਮਰਪਿਤ ਰਹਿਣ ਦਾ ਅਹਿਦ ਲਿਆ ।ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਸੇਵਾ ਮੁੱਕਤ ਅਕਾਊਂਟੈਂਟ ਵਰਿੰਦਰ ਕੁਮਾਰ ਚੈਰੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਸੇਵੀ ਹੀਰਾ ਸਿੰਘ ਦੇ ਯਤਨ ਨਿਸ਼ਚੇ ਹੀ ਸ਼ਲਾਘਾਯੋਗ ਨੇ।





